ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਸਵੇਰੇ ਐਸੋਚੈਮ ਦੇ ਫਾਊਂਡੇਸ਼ਨ ਵੀਕ ਮੌਕੇ ਸੰਬੋਧਿਤ ਕੀਤਾ। ਵੀਡੀਓ ਕਾਨਫਰੰਸਿੰਗ ਰਾਹੀਂ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਵਾਂ ਭਾਰਤ ਆਪਣੀ ਤਾਕਤ ‘ਤੇ ਭਰੋਸਾ ਕਰਦਾ ਹੈ ਅਤੇ ਸਾਡਾ ਪੂਰਾ ਧਿਆਨ ਉਤਪਾਦਨ ਵਧਾਉਣ‘ਤੇ ਹੈ।

ਐਸੋਚੈਮ ਫਾਊਂਡੇਸ਼ਨ ਹਫ਼ਤੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਹਿਲਾਂ ਕਿਹਾ ਜਾਂਦਾ ਸੀ Why India? ਜਦੋਂ ਕਿ ਹੁਣ ਕਿਹਾ ਜਾਂਦਾ ਹੈ ਕਿ Why Not India .. ਦੇਸ਼ 'ਚ ਬਿਹਤਰ ਸੰਪਰਕ ਅਤੇ ਸਹੂਲਤਾਂ ਦੇ ਫਾਇਦੇ ਦਿਖ ਰਹੇ ਹਨ ਅਤੇ ਭਾਰਤ ਵੋਕਲ ਫਾਰ ਲੋਕਲ ਦੀ ਤਰਜ ਤੇ ਹੁਣ, ਲੋਕਲ ਫਾਰ ਗਲੋਬਲ ਦੀ ਸੋਚ 'ਤੇ ਅੱਗੇ ਵੱਧ ਰਿਹਾ ਹੈ।