ਇਸਲਾਮਾਬਾਦ: ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਕਿਸਤਾਨ ਨੇ ਬ੍ਰਿਟੇਨ ਨਾਲ ਹਵਾਲਗੀ ਸੰਧੀ ਵਿਚ ਦਾਖਲ ਹੋਣ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਬ੍ਰਿਟੇਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਪਾਕਿ ਦੇ ਹਵਾਲੇ ਕਰਨ ਦਾ ਰਸਤਾ ਸਾਫ ਹੋ ਜਾਵੇਗਾ।

ਇਸ ਮਹੀਨੇ ਦੇ ਸ਼ੁਰੂ ਵਿਚ ਪਾਕਿਸਤਾਨ ਦੀ ਇੱਕ ਅਦਾਲਤ ਨੇ ਲੰਡਨ ਵਿਚ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਵਾਧੂ ਦੋਸ਼ਾਂ ਦਾ ਸਾਹਮਣਾ ਕਰਨ ਲਈ ਦੇਸ਼ ਵਾਪਸੀ ਵਿਚ ਅਸਫਲ ਰਹਿਣ ਕਰਕੇ ਕਾਨੂੰਨੀ ਤੌਰ 'ਤੇ ਭਗੌੜਾ ਕਰਾਰ ਦਿੱਤਾ ਸੀ।

ਸੂਚਨਾ ਮੰਤਰੀ ਸ਼ਿਬਲੀ ਫਰਾਜ਼ ਨੇ ਦ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਬ੍ਰਿਟਿਸ਼ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸ਼ਰੀਫ ਵਰਗੇ ਦੋਸ਼ੀ ਮੁਜ਼ਰਮਾਂ ਨੂੰ ਉੱਥੇ ਨਾ ਰਹਿਣ ਦੇਣ। ਸ਼ਿਬਲੀ ਨੇ ਇੰਟਰਵਿਊ ਵਿਚ ਕਿਹਾ, "ਅਸੀਂ ਸ਼ਰੀਫ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕੋਸ਼ਿਸ਼ ਕੀਤੀ ਹੈ ਅਤੇ ਕੋਸ਼ਿਸ਼ ਕਰਾਂਗੇ।"

Congress Meeting: ਚਿੱਠੀ ਲਿਖਣ ਵਾਲੇ ਗਰੁੱਪ-23 ਦੇ ਨੇਤਾਵਾਂ ਨਾਲ ਮੁਲਾਕਾਤ ਕਰ ਰਹੀ ਹੈ ਸੋਨੀਆ, ਕਾਂਗਰਸ ਦੇ ਨਵੇਂ ਪ੍ਰਧਾਨ ਬਾਰੇ ਵਿਚਾਰ ਵਟਾਂਦਰੇ?

ਮਰੀਅਮ ਨੇ ਇਮਰਾਨ ਖ਼ਾਨ 'ਤੇ ਸਾਧਿਆ ਨਿਸ਼ਾਨਾ

ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਦੀ ਬੇਟੀ ਮਰੀਅਮ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਇਮਰਾਨ ਖ਼ਾਨ ਉਸ ਤੋਂ ਇੰਨੇ ਡਰ ਗਏ ਸੀ ਕਿ ਜਿੱਥੇ ਉਸਨੂੰ ਰੱਖਿਆ ਗਿਆ ਸੀ ਉਨ੍ਹਾਂ ਨੇ ਜੇਲ੍ਹ ਸੈੱਲ ਦੇ ਬਾਥਰੂਮ ਵਿੱਚ ਹਿਡਨ ਕੈਮਰੇ ਲਗਾਏ ਸੀ। ਇੱਕ ਇੰਟਰਵਿਊ ਵਿਚ ਮਰੀਅਮ ਨੇ ਸਰਕਾਰ ’ਤੇ ਦੋਸ਼ ਲਾਇਆ ਕਿ ਇਥੋਂ ਦੀ ਸਰਕਾਰ ਔਰਤਾਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਵਿੱਚ ਅਸਮਰਥ ਹੈ। ਆਪਣੇ ਸੰਘਰਸ਼ ਬਾਰੇ ਗੱਲ ਕਰਦਿਆਂ, ਉਸਨੇ ਕਿਹਾ ਕਿ "ਮੈਂ ਇਸ ਬਾਰੇ ਰੋਣਾ ਨਹੀਂ ਚਾਹੁੰਦੀ ਕਿ ਮੇਰੇ ਨਾਲ ਬਦਸਲੂਕੀ ਕੀਤੀ ਗਈ। ਪਰ ਮੈਂ ਯਕੀਨਨ ਜੇਲ੍ਹਾਂ ਵਿੱਚ ਔਰਤਾਂ ਦੀ ਸਥਿਤੀ ਬਾਰੇ ਸੱਚਾਈ ਦੁਨੀਆ ਸਾਹਮਣੇ ਲਿਆਉਣਾ ਚਾਹੁੰਦੀ ਹਾਂ।"

Breaking | ਭਾਰਤ 'ਚ ਕੋਰੋਨਾ ਪੀੜਤਾਂ ਦਾ ਕੁੱਲ ਅੰਕੜਾ 1 ਕਰੋੜ ਤੋਂ ਪਾਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904