ਕੀਮਤ:-
ਰਾਇਲ ਐਨਫੀਲਡ ਨੇ ਨਵੀਂ ਹਿਮਾਲੀਅਨ ਬੀਐਸ 6 ਨੂੰ ਤਿੰਨ ਰੰਗਾਂ ਨਾਲ ਲਾਂਚ ਕੀਤਾ ਹੈ ਜਿਸ 'ਚ Himalayan Snow White ਅਤੇ Granite Black ਕਲਰ ਦੇ ਵੇਰੀਐਂਟ ਦੀ ਕੀਮਤ 1,86,811 ਲੱਖ ਰੁਪਏ ਰੱਖੀ ਗਈ ਹੈ, ਜਦੋਂ ਕਿ ਇਸ ਦੇ ਸਲੇਟ ਗ੍ਰੇ ਅਤੇ ਗਰੇਵਲ ਗ੍ਰੇ ਰੰਗ ਦੇ ਵੇਰੀਐਂਟ ਦੀ ਕੀਮਤ 1,89,565 ਰੁਪਏ ਹੈ। ਇਸ ਤੋਂ ਇਲਾਵਾ, ਬਾਈਕ ਦੇ Lake Blue ਅਤੇ Rock Red ਕਲਰ ਦੇ ਵੇਰੀਐਂਟ ਦੀ ਕੀਮਤ 1,91,401 ਲੱਖ ਰੁਪਏ ਹੈ। ਕੰਪਨੀ ਇਸ ਬਾਈਕ 'ਤੇ ਤਿੰਨ ਸਾਲ ਦੀ ਵਾਰੰਟੀ ਦੇ ਰਹੀ ਹੈ।
ਇੰਜਣ:-
ਬਾਈਕ 'ਚ 411cc ਦਾ BS6, ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ ਫਿਊਲ ਇੰਜੈਕਸ਼ਨ ਟੈਕਨੋਲੋਜੀ ਨਾਲ ਲੈਸ ਹੈ। ਇਹ ਇੰਜਣ 24.3 ਬੀਐਚਪੀ ਪਾਵਰ ਅਤੇ 32 ਐਨਐਮ ਟਾਰਕ ਦਿੰਦਾ ਹੈ। ਇਸ ਤੋਂ ਇਲਾਵਾ ਇੰਜਣ 5-ਸਪੀਡ ਗਿਅਰਬਾਕਸ ਦੀ ਸੁਵਿਧਾ ਦਿੰਦਾ ਹੈ। ਬਾਈਕ ਦਾ ਇੰਜਨ ਬਹੁਤ ਮਜ਼ਬੂਤ ਹੈ, ਇਹ ਹਰ ਸ਼ਹਿਰ ਅਤੇ ਹਾਈਵੇ 'ਤੇ ਬਿਹਤਰ ਪ੍ਰਫਾਰਮੈਂਸ ਦਾ ਭਰੋਸਾ ਦਿੰਦਾ ਹੈ।
ਖ਼ਾਸ ਆਫ਼ ਰੋਡਿੰਗ ਲਈ:-
ਕੰਪਨੀ ਨੇ ਇਸ ਬਾਈਕ ਨੂੰ ਸਪੈਸ਼ਲ ਆਫ਼ ਰੋਡਿੰਗ ਨੂੰ ਧਿਆਨ 'ਚ ਰੱਖਦੇ ਹੋਏ ਬਣਾਇਆ ਹੈ। ਜੋ ਲੋਕ ਮੋਟਰ ਸਾਈਕਲ 'ਤੇ ਸੈਰ ਕਰਨਾ ਪਸੰਦ ਕਰਦੇ ਹਨ ਹਿਮਾਲਿਅਨ ਉਨ੍ਹਾਂ ਨੂੰ ਬਹੁਤ ਪਸੰਦ ਆਵੇਗੀ। ਖਾਸ ਗੱਲ ਇਹ ਹੈ ਕਿ ਇਸ ਦੀ ਸੀਟਿੰਗ ਪੋਜੀਸ਼ਨ ਬਹੁਤ ਵਧੀਆ ਹੈ।
ਸੈਫਟੀ ਫੀਚਰਸ ਨਾਲ ਲੈਸ:-
ਸੈਫਟੀ ਨੂੰ ਧਿਆਨ 'ਵਿਚ ਰੱਖਦੇ ਹੋਏ, ਕੰਪਨੀ ਨੇ ਨਵਾਂ ਰਾਇਲ ਐਨਫੀਲਡ ਹਿਮਾਲੀਅਨ ਬੀਐਸ 6 'ਚ ਡਿਊਲ ਚੈਨਲ ਏਬੀਐਸ (ਐਂਟੀ ਲਾਕ ਬ੍ਰੇਕਿੰਗ ਸਿਸਟਮ) ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਇਸ ਬਾਈਕ 'ਚ ਇੱਕ ਨਵਾਂ ਸਾਈਡ ਸਟੈਂਡ ਵੀ ਲਗਾਇਆ ਗਿਆ ਹੈ, ਜਿਸ ਦੀ ਮਦਦ ਨਾਲ ਬਾਈਕ ਨੂੰ ਪਾਰਕ ਕਰਨ 'ਚ ਕੋਈ ਦਿੱਕਤ ਨਹੀਂ ਆਵੇਗੀ।
Car loan Information:
Calculate Car Loan EMI