ਨਵੀਂ ਦਿੱਲੀ: ਜਮੈਟੋ ਨੇ ਫੂਡ ਡਿਲੀਵਰੀ 'ਚ ਉਬਰ ਦੇ ਭਾਰਤੀ ਕਾਰੋਬਾਰ ਉਬਰ ਈਟਸ ਨੂੰ ਖਰੀਦ ਲਿਆ ਹੈ। ਇਸ ਸਟੌਕ ਡੀਲ ਤਹਿਤ ਉਬਰ ਨੂੰ ਜਮੈਟੋ ਦੇ 9.99% ਸ਼ੇਅਰ ਮਿਲਣਗੇ। ਜਮੈਟੋ ਦੇ ਵੈਲਿਊਏਸ਼ਨ ਮੁਤਾਬਕ ਇਨ੍ਹਾਂ ਸ਼ੇਅਰਾਂ ਦੀ ਕੀਮਤ ਕਰੀਬ 2500 ਕਰੋੜ ਰੁਪਏ ਹੈ। ਉਬਰ ਈਟਸ ਆਪਣੇ ਐਪ 'ਤੇ ਰੈਸਟੋਰੈਂਟਸ ਪਾਟਨਰ, ਡਿਲੀਵਰੀ ਪਾਟਨਰ ਤੇ ਗਾਹਕਾਂ ਨੂੰ ਜਮੈਟੋ ਦੇ ਪਲੇਟਫਾਰਮ 'ਤੇ ਸ਼ਿਫਟ ਕਰ ਦੇਵੇਗੀ। ਕੰਪਨੀ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਜਮੈਟੋ ਤੇ ਸਵੀਗੀ ਤੋਂ ਕੰਪੀਟੀਸ਼ਨ ਕਰਕੇ ਉਬਰ ਈਟਸ ਨੂੰ ਨੁਕਸਾਨ ਹੋ ਰਿਹਾ ਸੀ। ਕੰਪਨੀ ਨੇ ਪਿਛਲੇ 5 ਸਾਲਾ 'ਚ 2197 ਕਰੋੜ ਰੁਪਏ ਦਾ ਘਾਟਾ ਹੋਣ ਦੀ ਜਾਣਕਾਰੀ ਦਿੱਤੀ ਸੀ। ਉਬਰ ਨੇ ਭਾਰਤ 'ਚ 2017 'ਚ ਫੂਡ ਡਿਲੀਵਰੀ ਬਿਜਨੈੱਸ ਸ਼ੁਰੂ ਕੀਤਾ ਸੀ। ਇਸ ਦੇ ਪਲੇਟਫਾਰਮ 'ਤੇ 41 ਸ਼ਹਿਰਾਂ ਦੇ 26000 ਰੈਸਟੋਰੈਂਟ ਲਿਸਟਿਡ ਹਨ। ਦੂਜੇ ਪਾਸੇ ਜਮੈਟੋ ਦੇ ਰੈਸਟੋਰੈਂਟ ਡਿਸਕਵਰੀ ਤੇ ਫੂਡ ਪਲੇਟਫਾਰਮ 'ਤੇ 24 ਦੇਸ਼ਾਂ ਦੇ 15 ਲੱਖ ਰੈਸਟੋਰੈਂਟ ਬਾਰੇ ਜਾਣਕਾਰੀ ਹੈ। ਕੰਪਨੀ ਹਰ ਮਹੀਨੇ ਕਰੀਬ 7 ਕਰੋੜ ਯੂਜ਼ਰਸ ਨੂੰ ਸਰਵਿਸ ਦਿੰਦੀ ਹੈ।
ਇੱਕ ਨਿਊਜ਼ ਏਜੰਸੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਤਿੰਨ ਤਿਮਾਹੀ 'ਚ ਉਬਰ ਈਟਸ ਦੇ ਭਾਰਤੀ ਬਿਜਨੈਸ ਦਾ ਕੰਪਨੀ ਦੇ ਸਾਲਾਨਾ ਕਾਰੋਬਾਰ 'ਚ 3% ਯੋਗਦਾਨ ਰਿਹਾ ਹੈ। ਪਰ ਭਾਰਤੀ ਬਿਜਨੈਸ ਦਾ 25% ਸ਼ੇਅਰ ਰਿਹਾ। ਫੂਡ ਬਿਜਨੈਸ ਨੂੰ ਵੇਚ ਕੇ ਉਬਰ ਹੁਣ ਰਾਈਡ ਸ਼ੇਅਰਿੰਗ ਦੇ ਬਿਜਨੈਸ 'ਤੇ ਫੋਕਸ ਕਰ ਰਹੀ ਹੈ ਤੇ ਮੁਨਾਫਾ ਕਮਾਉਣ ਦੀ ਸੋਚ ਸਕਦੀ ਹੈ।
ਜਮੈਟੋ ਨੇ ਖਰੀਦਿਆ ਉਬਰ ਦਾ ਕਾਰੋਬਾਰ
ਏਬੀਪੀ ਸਾਂਝਾ
Updated at:
21 Jan 2020 03:12 PM (IST)
ਜਮੈਟੋ ਨੇ ਫੂਡ ਡਿਲੀਵਰੀ 'ਚ ਉਬਰ ਦੇ ਭਾਰਤੀ ਕਾਰੋਬਾਰ ਉਬਰ ਈਟਸ ਨੂੰ ਖਰੀਦ ਲਿਆ ਹੈ। ਇਸ ਸਟੌਕ ਡੀਲ ਤਹਿਤ ਉਬਰ ਨੂੰ ਜਮੈਟੋ ਦੇ 9.99% ਸ਼ੇਅਰ ਮਿਲਣਗੇ। ਜਮੈਟੋ ਦੇ ਵੈਲਿਊਏਸ਼ਨ ਮੁਤਾਬਕ ਇਨ੍ਹਾਂ ਸ਼ੇਅਰਾਂ ਦੀ ਕੀਮਤ ਕਰੀਬ 2500 ਕਰੋੜ ਰੁਪਏ ਹੈ।
- - - - - - - - - Advertisement - - - - - - - - -