ਰਾਇਲ ਐਨਫੀਲਡ ਹਿਮਾਲੀਅਨ ਦੇ ਵੱਖ-ਵੱਖ ਵੈਰੀਅੰਟ ਦੀ ਕੀਮਤ:
ਰਾਇਲ ਐਨਫੀਲਡ ਹਿਮਾਲੀਅਨ ਗ੍ਰੇਨਾਈਟ ਬਲੈਕ ਐਂਡ ਬਰਫ ਵ੍ਹਾਈਟ ਵੇਰੀਐਂਟ ਦੀ ਕੀਮਤ ਹੁਣ 1,91,401 ਰੁਪਏ ਹੋ ਗਈ ਹੈ, ਜੋ ਪਹਿਲਾਂ 1,89,564 ਰੁਪਏ ਸੀ। ਇਸ ਦੇ ਨਾਲ ਹੀ ਸਲੇਟ ਗ੍ਰੇ ਅਤੇ ਬੱਜਰੀ ਗ੍ਰੇ ਵੇਰੀਐਂਟ ਦੀ ਕੀਮਤ ਹੁਣ 1,94,155 ਰੁਪਏ ਹੋ ਗਈ ਹੈ। ਇਨ੍ਹਾਂ ਦੋਵਾਂ ਵੇਰੀਐਂਟਸ ਦੀ ਪਹਿਲਾਂ ਕੀਮਤ 1,92,318 ਰੁਪਏ ਸੀ। ਜਦੋਂ ਕਿ ਲੇਕ ਬਲੂ ਅਤੇ ਰਾਕ ਰੈਡ ਵੇਰੀਐਂਟ ਦੀ ਕੀਮਤ ਹੁਣ 1,95,990 ਰੁਪਏ ਹੋ ਗਈ ਹੈ। ਇਹ ਦਿੱਲੀ ਵਿਚ ਇਨ੍ਹਾਂ ਵੈਰੀਅੰਟਸ ਦੀਆਂ ਐਕਸ-ਸ਼ੋਅਰੂਮ ਕੀਮਤਾਂ ਹਨ।
ਰਾਇਲ ਐਨਫੀਲਡ ਹਿਮਾਲੀਅਨ ਵਿੱਚ 411cc ਦਾ ਇੰਜਨ:
ਹਾਲਾਂਕਿ, ਕੀਮਤ ਵਧਣ ਨਾਲ ਬਾਈਕ ਵਿੱਚ ਕੋਈ ਕਾਸਮੈਟਿਕ ਜਾਂ ਮਕੈਨੀਕਲ ਬਦਲਾਅ ਨਹੀਂ ਕੀਤਾ ਗਿਆ। ਰਾਇਲ ਐਨਫੀਲਡ ਹਿਮਾਲੀਅਨ 'ਚ 411 ਸੀਸੀ ਦਾ ਸਿੰਗਲ-ਸਿਲੰਡਰ ਏਅਰ-ਕੂਲਡ ਇੰਜਣ ਦਿੱਤਾ ਗਿਆ ਹੈ, ਜੋ 24.5bhp ਦੀ ਪਾਵਰ 32Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ 5 ਸਪੀਡ ਟਰਾਂਸਮਿਸ਼ਨ ਹੈ।
ਇੰਟਰਸੈਪਟਰ 650 ਤੇ ਕੰਟੀਨੈਂਟਲ ਜੀਟੀ 650 ਬਾਈਕ ਇੰਨੀਆਂ ਮਹਿੰਗੀ ਹੋ ਜਾਂਦੀਆਂ ਹਨ:
ਰਾਇਲ ਐਨਫੀਲਡ ਨੇInterceptor 650 ਅਤੇ Continental GT 650 ਕੁਲ 11 ਵੇਰੀਐਂਟਸ ਵਿਚ ਪੇਸ਼ ਕੀਤੀਆਂ ਹਨ। ਹਰ ਵੇਰੀਐਂਟ ਦੀ ਕੀਮਤ ਵਿਚ 1,837 ਰੁਪਏ ਦਾ ਵਾਧਾ ਹੋਇਆ ਹੈ। ਬੀਐਸ 6 ਵੇਰੀਐਂਟ ਦੇ ਲਾਂਚ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਬਾਈਕ ਦੀ ਕੀਮਤ ਵਿਚ ਇਹ ਪਹਿਲਾ ਵਾਧਾ ਹੈ।
ਕਾਰ ਲੋਨ ਦੀ ਈਐਮਆਈ ਕੈਲਕੁਲੇਟ ਕਰੋ
ਰਾਇਲ ਐਨਫੀਲਡ ਇੰਟਰਸੈਪਟਰ 650 ਬਾਈਕ ਦੇ ਓਰੇਂਜ ਕਰਸ਼ ਅਤੇ ਸਿਲਵਰ ਸਪੈਕਟਰ ਅਤੇ ਮਾਰਕ ਥ੍ਰੀ ਵੇਰੀਐਂਟ ਦੀ ਕੀਮਤ ਹੁਣ 2,66,755 ਰੁਪਏ 'ਤੇ ਆ ਗਈ ਹੈ। ਇਸ ਦੇ ਨਾਲ ਹੀ ਇਸ ਦੀ ਰੈਵਿਸ਼ਿੰਗ ਰੌਡ ਐਂਡ ਬੇਕਰ ਐਕਸਪ੍ਰੈਸ ਅਤੇ ਗਲੀਟਰ ਐਂਡ ਡਸਟ ਵੇਰੀਐਂਟ ਦੀ ਕੀਮਤ ਕ੍ਰਮਵਾਰ 2,74, 643 ਅਤੇ 2,87,747 ਰੁਪਏ ਰੱਖੀ ਗਈ ਹੈ।
ਰਾਇਲ ਐਨਫੀਲਡ ਕੰਟੀਨੈਂਟਲ GT 650 ਬਾਈਕ ਦੀ ਰੇਂਜ ਹੁਣ 2,90,401 ਰੁਪਏ ਤੋਂ 3,03,544 ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਰਾਇਲ ਐਨਫੀਲਡ ਨੇ ਕਲਾਸਿਕ 350 ਤੇ ਬੁਲੇਟ 350 ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਹੈ।
ਆ ਗਿਆ ਫੈਸਟੀਵਲ ਸੀਜ਼ਨ, ਹੁਣ ਖਰੀਦੋ ਬਿਹਤਰੀਨ ਡਿਸਕਾਉਂਟ 'ਤੇ ਕਾਰ, ਜਾਣੋ Datsun ਤੇ Hyundai ਦੇ ਆਫਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI