ਮੁੰਬਈ: ਡਰੱਗਸ ਕੇਸ 'ਚ ਨਾਂ ਸਾਹਮਣੇ ਆਉਣ ਤੋਂ ਬਾਅਦ ਰਾਕੁਲ ਪ੍ਰੀਤ ਸਿੰਘ ਨੇ ਦਿੱਲੀ ਹਾਈਕੋਰਟ ਦਾ ਰੁਖ ਕੀਤਾ ਹੈ। ਉਸ ਨੇ ਦਿੱਲੀ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਉਸ ਦਾ ਨਾਂ ਇਸ ਕੇਸ 'ਚ ਜਾਣਬੁੱਝ ਕੇ ਲਿਆ ਜਾ ਰਿਹਾ ਹੈ। ਇਸ ਨਾਲ ਉਸ ਦੀ ਇਮੇਜ਼ ਖਰਾਬ ਹੋ ਰਹੀ ਹੈ।


ਰਾਕੁਲ ਪ੍ਰੀਤ ਸਿੰਘ ਨੇ ਆਪਣੀ ਪਟੀਸ਼ਨ ਵਿੱਚ ਕਿਹਾ, ‘‘ਰੀਆ ਚੱਕਰਵਰਤੀ ਦੇ ਬਿਆਨ ਦੇ ਅਧਾਰ ‘ਤੇ ਉਸ ‘ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ। ਰੀਆ ਚੱਕਰਵਰਤੀ ਨੇ ਅਦਾਲਤ ਵਿੱਚ ਉਸ ਬਿਆਨ ਦਾ ਖੰਡਨ ਕੀਤਾ ਹੈ। ਉਸ ਨੂੰ ਜ਼ਬਰਦਸਤੀ ਲਿਆ ਗਿਆ ਬਿਆਨ ਦੱਸਿਆ ਹੈ।" ਫਿਲਹਾਲ ਇਸ ਮਾਮਲੇ ਦੀ ਸੁਣਵਾਈ ਦਿੱਲੀ ਹਾਈਕੋਰਟ ਵਿੱਚ ਚੱਲ ਰਹੀ ਹੈ।

ਰਾਕੁਲ ਪ੍ਰੀਤ ਵੱਲੋਂ ਕਿਹਾ ਗਿਆ ਕਿ ਮੀਡੀਆ ਇਸ ਤਰ੍ਹਾਂ ਉਨ੍ਹਾਂ ਵਿਰੁੱਧ ਗਲਤ ਮੁਹਿੰਮ ਨਹੀਂ ਚਲਾ ਸਕਦੀ। ਰਕੂਲ ਪ੍ਰੀਤ ਵੱਲੋਂ ਇਹ ਵੀ ਕਿਹਾ ਗਿਆ, "ਮੈਨੂੰ ਇੱਕ ਸ਼ੂਟ ਦੌਰਾਨ ਪਤਾ ਲੱਗਿਆ ਕਿ ਰੀਆ ਚੱਕਰਵਰਤੀ ਨੇ ਮੇਰਾ ਤੇ ਸਾਰਾ ਦਾ ਨਾਂ ਲਿਆ ਤੇ ਉਦੋਂ ਤੋਂ ਹੀ ਮੈਨੂੰ ਮੀਡੀਆ ਵਿੱਚ ਲਗਾਤਾਰ ਬਦਨਾਮ ਕੀਤਾ ਜਾ ਰਿਹਾ ਹੈ।"

ਰਾਕੁਲ ਪ੍ਰੀਤ ਨੇ ਅੱਗੇ ਕਿਹਾ ਕਿ ਇਸ ਸਮੇਂ ਅਦਾਲਤਾਂ ਉਨ੍ਹਾਂ ਵਿਰੁੱਧ ਚੱਲ ਰਹੀਆਂ ਮੁਹਿੰਮਾਂ ਤੇ ਦੋਸ਼ਾਂ ਨੂੰ ਰੋਕਣ ਦੀਆਂ ਹਦਾਇਤਾਂ ਜਾਰੀ ਕਰਨ। ਰਾਕੁਲ ਪ੍ਰੀਤ ਵੱਲੋਂ ਮੌਲਿਕ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਕੀਤੀ ਜਾ ਰਹੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ, ਇਸ ਲਈ ਮੀਡੀਆ ਨੂੰ ਇਸ ਮਾਮਲੇ ਵਿਚ ਕੁਝ ਵੀ ਚਲਾਉਣ ਤੋਂ ਰੋਕਿਆ ਜਾਣਾ ਚਾਹੀਦਾ ਹੈ।

IPL 2020 SRH Schedule: ਤੀਜੀ ਵਾਰ ਜਿੱਤ ਦਾ ਖਿਤਾਬ ਹਾਸਲ ਕਰਨ ਮੈਦਾਨ 'ਚ ਉਤਰੇਗੀ ਸਨਰਾਈਜ਼ਰਸ ਹੈਦਰਾਬਾਦ, ਜਾਣੋ ਕਦੋਂ ਤੇ ਕਿਸ ਨਾਲ ਮੁਕਾਬਲਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904