ਆਈਪੀਐਲ ਦੇ 13ਵੇਂ ਸੀਜ਼ਨ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੀ ਮੁਹਿੰਮ 21 ਸਤੰਬਰ ਨੂੰ ਦੁਬਈ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਖਿਲਾਫ ਸ਼ੁਰੂ ਹੋਵੇਗੀ। ਲੀਗ ਪੜਾਅ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਆਪਣਾ ਆਖਰੀ ਮੈਚ 3 ਨਵੰਬਰ ਨੂੰ ਸ਼ਾਰਜਾਹ ਦੇ ਮੈਦਾਨ ਵਿੱਚ ਬਚਾਅ ਚੈਂਪੀਅਨ ਮੁੰਬਈ ਇੰਡੀਅਨਜ਼ ਨਾਲ ਖੇਡਣਾ ਹੈ।
ਕਪਤਾਨੀ ਵਿੱਚ ਤਬਦੀਲੀਆਂ:
ਦੋ ਸਾਲ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਨੇ ਫਿਰ ਟੀਮ ਦੀ ਕਮਾਨ ਡੇਵਿਡ ਵਾਰਨਰ ਨੂੰ ਦੇਣ ਦਾ ਫੈਸਲਾ ਕੀਤਾ ਹੈ। 2018 ਵਿੱਚ ਡੇਵਿਡ ਵਾਰਨਰ ਗੇਂਦਬਾਜ਼ ਦੇ ਟੈਂਪਰਿੰਗ ਵਿਵਾਦ ਦੇ ਕਾਰਨ ਟੀਮ ਦੀ ਕਮਾਨ ਗੁਆ ਬੈਠੇ ਪਰ ਪਿਛਲੇ ਸੀਜ਼ਨ ਵਿੱਚ ਵਾਰਨਰ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ। ਟੀਮ ਨੇ ਵਾਰਨਰ ਦੀ ਕਪਤਾਨੀ ਹੇਠ 2016 ਦਾ ਖਿਤਾਬ ਜਿੱਤਿਆ ਸੀ।
ਉਧਰ, ਇਸ ਸੀਜ਼ਨ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਸ਼ਿਖਰ ਧਵਨ ਨੂੰ ਟੀਮ ਵਿੱਚ ਨਹੀਂ ਰੱਖਿਆ। ਟੀਮ ਟੀਮ ਕੋਲ ਮਨੀਸ਼ ਪਾਂਡੇ, ਭੁਵਨੇਸ਼ਵਰ ਕੁਮਾਰ ਤੇ ਵਿਜੇ ਸ਼ੰਕਰ ਵਰਗੇ ਭਾਰਤੀ ਖਿਡਾਰੀ ਹਨ, ਜਦੋਂਕਿ ਵਿਦੇਸ਼ੀ ਖਿਡਾਰੀ ਰਾਸ਼ੀਦ ਖ਼ਾਨ, ਬੇਅਰਸਟੋ ਤੇ ਕੇਨ ਵਿਲੀਅਮਸਨ ਕੋਲ ਦਾ ਵੀ ਚੰਗੇ ਆਪਸ਼ਨ ਹੈ।
ਜੰਮੂ-ਕਸ਼ਮੀਰ ਦੇ ਬਟਮਾਲੂ ਇਲਾਕੇ 'ਚ ਸੁਰੱਖਿਆ ਬਲਾਂ ਵੱਲੋਂ ਤਿੰਨ ਅੱਤਵਾਦੀ ਢੇਰ, CRPF ਦਾ ਕਮਾਂਡੈਂਟ ਜ਼ਖਮੀ
PlayStation 5 ਤੇ PlayStation 5 ਡਿਜੀਟਲ ਐਡੀਸ਼ਨ ਦੀ ਕੀਮਤ ਕੀ ਹੋਵੇਗੀ, ਕਦੋਂ ਹੋਣਗੇ ਲਾਂਚ ਜਾਣੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904