ਨਵੀਂ ਦਿੱਲੀ: ਸੋਨੀ ਨੇ ਆਉਣ ਵਾਲੇ ਪਲੇਅ ਸਟੇਸ਼ਨ 5 ਸਬੰਧੀ ਖਾਸ ਸ਼ੋਅਕੇਸ ਇਵੈਂਟ ਕਰਾਇਆ। ਇਸ ਇਵੈਂਟ ਜ਼ਰੀਏ ਸੋਨੀ ਆਪਣੇ ਨਵੇਂ ਪਲੇਅ ਸਟੇਸ਼ਨ ਦੀਆਂ ਖੂਬੀਆਂ ਬਾਰੇ ਦੱਸੇਗੀ। ਇਸ ਦੇ ਨਾਲ ਹੀ ਇਸ ਦੀ ਕੀਮਤ ਦਾ ਵੀ ਐਲਾਨ ਕੀਤਾ ਗਿਆ। ਇਸ ਇਵੈਂਟ ਵਿੱਚ ਸੋਨੀ ਨੇ ਇਹ ਵੀ ਦੱਸਿਆ ਕਿ ਇਸ ਦੇ ਨਵੇਂ ਪਲੇਅ ਸਟੇਸ਼ਨ ਬਾਜ਼ਾਰ ਵਿੱਚ ਕਦੋਂ ਆਉਣਗੇ। ਆਓ ਜਾਣਦੇ ਹਾਂ ਪੀਐਸ 5 ਤੇ ਪੀਐਸ 5 ਡਿਜੀਟਲ ਐਡੀਸ਼ਨ ਕਦੋਂ ਲਾਂਚ ਕੀਤਾ ਜਾਏਗਾ।

ਪਹਿਲਾਂ ਜਾਣੋ ਪਲੇਅ ਸਟੇਸ਼ਨ ਦੀ ਕੀਮਤ:

ਪੀਐਸ 5 ਦੀ ਕੀਮਤ ਅਮਰੀਕਾ ਵਿੱਚ 499.99 (ਲਗਪਗ 36,800 ਰੁਪਏ), ਯੂਕੇ ਵਿੱਚ 449.99 (ਲਗਪਗ 43,000 ਰੁਪਏ), ਯੂਰਪ ਵਿੱਚ 499.99 ਡਾਲਰ (ਲਗਪਗ 43,500 ਰੁਪਏ), ਆਸਟਰੇਲੀਆ ਵਿਚ AU $ 749.95 (ਲਗਪਗ 40,300 ਰੁਪਏ) ਤੇ ਜਾਪਾਨ ਵਿੱਚ ਇਸ ਦੀ ਕੀਮਤ ਲਗਪਗ 35,000 ਰੁਪਏ ਹੋਏਗੀ।



Play Station 5 ਡਿਜੀਟਲ ਐਡੀਸ਼ਨ ਦੀ ਕੀਮਤ:

Play Station 5 ਡਿਜੀਟਲ ਐਡੀਸ਼ਨ ਦੀ ਕੀਮਤ ਅਮਰੀਕਾ ਵਿੱਚ 399.99 ਡਾਲਰ (ਲਗਪਗ 29,500 ਰੁਪਏ), ਯੂਕੇ ਵਿਚ £ 359.99 (ਲਗਪਗ 34,400 ਰੁਪਏ), ਯੂਰਪ ਵਿੱਚ € 399.99 (ਲਗਪਗ 34,800 ਰੁਪਏ), ਆਸਟਰੇਲੀਆ AU $ 599.95 (ਲਗਪਗ 32,300 ਰੁਪਏ) ਤੇ ਜਪਾਨ ਵਿਚ 39,980 (ਲਗਪਗ 28,000 ਰੁਪਏ) ਹੈ। ਜਦਕਿ ਭਾਰਤ 'ਚ ਇਸ ਦੀਆਂ ਕੀਮਤਾਂ ਬਾਰੇ ਅਜੇ ਕੋਈ ਐਲਾਨ ਨਹੀਂ ਕੀਤਾ ਗਿਆ।

ਇਸ ਤਰੀਕ ਨੂੰ ਹੋਏਗਾ ਲਾਂਚ:

ਦੋਵੇਂ ਕੰਸੋਲ 12 ਨਵੰਬਰ ਨੂੰ ਅਮਰੀਕਾ, ਕੈਨੇਡਾ, ਜਾਪਾਨ, ਕੋਰੀਆ, ਮੈਕਸੀਕੋ, ਆਸਟਰੇਲੀਆ ਤੇ ਨਿਊਜ਼ੀਲੈਂਡ ਅਤੇ 19 ਨਵੰਬਰ ਨੂੰ ਬਾਕੀ ਦੁਨੀਆ ਵਿੱਚ ਲਾਂਚ ਕੀਤੇ ਜਾਣਗੇ।

ਦੱਸ ਦਈਏ ਕਿ ਭਾਰਤ 'ਚ ਇਸ ਦੀ ਕੀਮਤ ਤੇ ਲਾਂਚਿੰਗ ਦੀ ਤਾਰੀਖ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਪਰ ਤੁਸੀਂ Amazon, Flipkart, Sony Center, Reliance Digital, Croma ਤੇ Games The Shop ਤੋਂ ਇਸ ਸਬੰਧੀ ਜਾਣਕਾਰੀ ਹਾਸਲ ਕਰ ਕਰ ਸਕਦੇ ਹੋ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904