LG ਨੇ ਆਪਣੇ ਡਿਊਲ ਸਕ੍ਰੀਨ ਫੋਨ LG Wing ਤੋਂ ਪਰਦਾ ਉਠਾਇਆ ਹੈ। ਇਹ LG ਦੇ ਐਕਸਪਲੋਰਰ ਪ੍ਰੋਜੈਕਟ ਤਹਿਤ ਪਹਿਲਾ ਉਪਕਰਣ ਹੈ। ਇਨ੍ਹਾਂ ਵਿੱਚੋਂ ਇੱਕ Swivel ਸਕ੍ਰੀਨ ਹੈ ਜੋ 90 ਡਿਗਰੀ ਘੁੰਮ ਸਕਦੀ ਹੈ। ਐਲਜੀ ਵਿੰਗ ਵਿੱਚ ਇੱਕ ਪੌਪ-ਅਪ ਸੈਲਫੀ ਕੈਮਰਾ ਹੈ। LG ਵਿੰਗ ਦੀ ਇੱਕ ਹਿੰਜ ਹੈ ਜੋ ਹਾਈਡ੍ਰੌਲਿਕ ਡੈਂਪਰ ਨਾਲ ਡਿਊਲ ਸਪਰਿੰਗ ਤੇ ਡਿਊਲ ਲੌਕ ਦੀ ਵਰਤੋਂ ਕਰਕੇ ਮੁੱਖ ਸਕ੍ਰੀਨ 'ਤੇ ਰੋਟੇਸ਼ਨ ਦੀ ਸਹੂਲਤ ਦਿੰਦੀ ਹੈ।

[mb]1600241443[/mb]

ਨਵੇਂ ਫਾਰਮ ਫੈਕਟਰ ਕਾਰਨ ਉਪਭੋਗਤਾ ਕੋਲ ਹੁਣ ਬੇਸਿਕ ਮੋਡ ਤੇ ਸਵਿੱਬਲ ਮੋਡ ਹੈ। ਫੋਨ ਦਾ ਫਰੰਟ 90 ਡਿਗਰੀ ਵਿੱਚ ਪੂਰੀ ਤਰ੍ਹਾਂ ਘੁੰਮਦਾ ਹੈ ਜਿਸ ਤੋਂ ਬਾਅਦ ਮੁੱਖ ਸਕ੍ਰੀਨ ਲੈਂਡਸਕੇਪ ਮੋਡ ਵਿੱਚ ਆ ਜਾਂਦੀ ਹੈ। ਇਸ ਨਾਲ ਵਾਈਡ-ਸਕ੍ਰੀਨ ਐਕਸਪੀਰੀਅੰਸ ਮਿਲਦਾ ਹੈ। ਹੁਣ ਉਪਭੋਗਤਾ ਪ੍ਰਾਇਮਰੀ ਸਕ੍ਰੀਨ ਤੇ ਵੀਡੀਓ ਵੇਖਣ ਦੇ ਨਾਲ ਸੈਕੰਡਰੀ ਸਕ੍ਰੀਨ ਤੇ ਕੁਝ ਹੋਰ ਕੰਮ ਕਰਨ ਦੇ ਯੋਗ ਹੋ ਜਾਵੇਗਾ।

LG ਨੇ ਵਿੰਗ ਸਮਾਰਟਫੋਨਜ਼ 'ਤੇ ਵੀਡੀਓ ਪਲੇਅ ਲਈ ਯੂਟਿਊਬ ਤੇ ਟੂਬੀ ਨਾਲ ਭਾਈਵਾਲੀ ਕੀਤੀ ਹੈ। ਡਿਊਲ ਸਿਮ LG ਵਿੰਗ ਐਂਡਰਾਇਡ 10 'ਤੇ ਬੇਸਡ Q ਓਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਇਸ ਵਿੱਚ ਇੱਕ 6.8 ਇੰਚ ਦਾ ਫੁੱਲ-ਐਚਡੀ+ (1,080x2,460 ਪਿਕਸਲ) ਪੀ-ਓਲੇਡ ਵਾਲਾ ਫੁੱਲਵਿਜ਼ਨ ਪੈਨਲ ਹੈ। ਇਹ ਪ੍ਰਾਇਮਰੀ ਸਕ੍ਰੀਨ ਹੈ। ਸੈਕੰਡਰੀ ਸਕ੍ਰੀਨ ਦਾ ਆਕਾਰ 3.9 ਇੰਚ ਹੈ। ਇਹ ਇਕ ਫੁੱਲ-HD + (1,080x1,240 ਪਿਕਸਲ) ਜੀ-ਓਲੇਡ ਪੈਨਲ ਹੈ। ਪ੍ਰਾਇਮਰੀ ਸਕ੍ਰੀਨ ਇੱਕ 20.5: 9 ਆਸਪੈਕਟ ਰੇਸ਼ੋ ਸਕਰੀਨ ਹੈ।