ਚੰਡੀਗੜ੍ਹ: ਰਾਇਲ ਐਨਫੀਲਡ (Royal Enfield) ਨੇ ਆਪਣੇ ਕੁਝ ਮਾਡਲਾਂ ਦੀ ਕੀਮਤ ਵਿੱਚ ਵਾਧਾ ਕੀਤਾ ਹੈ। ਕੰਪਨੀ ਨੇ ਆਪਣੇ ਬੀਐਸ-6 ਇੰਜਣ ਵਾਲੇ ਦੋ ਮਾਡਲ ਬੁਲੇਟ 350 ਤੇ ਕਲਾਸਿਕ 350 ਦੀ ਕੀਮਤ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਦੋਵੇਂ ਮਾਡਲ ਇਸ ਸਾਲ ਦੇ ਸ਼ੁਰੂ ਵਿੱਚ ਬੀਐਸ-6 ਇੰਜਣ ਨਾਲ ਲਾਂਚ ਕੀਤੇ ਗਏ ਸੀ। ਇਸ ਤੋਂ ਪਹਿਲਾਂ, ਕੰਪਨੀ ਨੇ ਬੀਐਸ-6 ਇੰਜਣ ਦੇ ਨਾਲ ਹਿਮਾਲੀਅਨ ਦੀ ਕੀਮਤ ਵਿੱਚ ਵੀ ਵਾਧਾ ਕੀਤਾ ਸੀ।


ਕਲਾਸਿਕ 350 ਦੇ ਸਾਰੇ ਵੈਰੀਅੰਟਸ ਵਿੱਚ ਕੀਮਤ ਵਿੱਚ ਵਾਧਾ

ਰਾਇਲ ਐਨਫੀਲਡ ਨੇ ਦੋਵਾਂ ਮਾਡਲਾਂ ਦੀ ਕੀਮਤ ‘ਚ 2,755 ਰੁਪਏ ਦਾ ਵਾਧਾ ਕੀਤਾ ਹੈ। ਇਹ ਵਾਧਾ ਸਾਰੇ ਰੰਗਾਂ ਦੇ ਮਾਡਲਾਂ ‘ਤੇ ਲਾਗੂ ਹੋਵੇਗਾ। ਕੰਪਨੀ ਦੇ ਕਲਾਸਿਕ 350 ਸਿੰਗਲ ਚੈਨਲ ਏਬੀਐਸ ਮਾਡਲ ਦੀ ਨਵੀਂ ਐਕਸ-ਸ਼ੋਅਰੂਮ ਕੀਮਤ ਹੁਣ 1.60 ਲੱਖ ਰੁਪਏ ਹੋ ਗਈ ਹੈ। ਇਸ ਬਾਈਕ ਨੂੰ 1.57 ਲੱਖ ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ।

ਕੰਪਨੀ ਨੇ ਇਸ ਨੂੰ 4 ਰੰਗਾਂ- ਚੇਸਟਨਟ ਰੈਡ, ਐਸ਼, ਮਰਕਰੀਰੀ ਸਿਲਵਰ ਤੇ ਰੈਡਿਚ ਲਾਲ ‘ਚ ਲਾਂਚ ਕੀਤਾ। ਇਸ ਦੇ ਨਾਲ ਹੀ ਇਸ ਮਾਡਲ ਦੇ ਡੂਅਲ ਚੈਨਲ ਏਬੀਐਸ ਦੀ ਕੀਮਤ ਵਧ ਕੇ 1.68 ਲੱਖ ਰੁਪਏ ਹੋ ਗਈ ਹੈ। ਕੰਪਨੀ ਦਾ ਇਹ ਮਾਡਲ 6 ਰੰਗਾਂ ਵਿੱਚ ਉਪਲੱਬਧ ਹੈ- ਕ੍ਰੋਮ ਬਲੈਕ, ਕਲਾਸਿਕ ਬਲੈਕ, ਸਟੀਲਥ ਬਲੈਕ, ਸਟੋਰਮਰਾਈਡਰ ਸੈਂਡ, ਏਅਰਬੋਰਨ ਬਲੂ ਅਤੇ ਗਨਮੇਟਲ ਗ੍ਰੇ।

ਬੁਲੇਟ 350 ਕੀਮਤ 1.21 ਲੱਖ :

ਇਨ੍ਹਾਂ ਤੋਂ ਇਲਾਵਾ ਰਾਇਲ ਐਨਫੀਲਡ ਬੁਲੇਟ 350 ਦੀ ਕੀਮਤ ਵੀ ਵਧੀ ਹੈ। ਇਸ ਬਾਈਕ ਦੇ ਬੀਐਸ 6 ਮਾਡਲ ਦੀ ਨਵੀਂ ਐਕਸ-ਸ਼ੋਅਰੂਮ ਕੀਮਤ, ਕੰਪਨੀ ਦੀ ਸਭ ਤੋਂ ਘੱਟ ਕੀਮਤ, 1.21 ਲੱਖ ਰੁਪਏ ਤੱਕ ਪਹੁੰਚ ਗਈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Car loan Information:

Calculate Car Loan EMI