Car loan Information:
Calculate Car Loan EMIਆ ਗਿਆ ਰਾਇਲ ਇਨਫ਼ੀਲਡ ਦਾ ਨਵਾਂ Meteor 350 ਮਾਡਲ, 6 ਨਵੰਬਰ ਨੂੰ ਹੋਵੇਗਾ ਲਾਂਚ
ਏਬੀਪੀ ਸਾਂਝਾ | 30 Oct 2020 02:10 PM (IST)
ਇਸ ਦੀ ਲਾਂਚਿੰਗ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ ਹੈ ਪਰ ਹੁਣ ਇਹ ਲਾਂਚਿੰਗ ਲਈ ਪੂਰੀ ਤਰ੍ਹਾਂ ਤਿਆਰ ਹੈ। ਨਵੀਂ ਪੀੜ੍ਹੀ ਦੇ ਇਸ ਰਾਇਲ ਇਨਫ਼ੀਲਡ ਮੋਟਰਸਾਈਕਲ ਦੀ ਚੇਸਿਸ ਪੂਰੀ ਤਰ੍ਹਾਂ ਨਵੀਂ ਹੋਵੇਗੀ, ਇੰਜਣ ਦਾ ਸਾਰਾ ਢਾਂਚਾ ਵੀ ਨਿਵੇਕਲਾ ਹੈ ਤੇ ਇਹ ਕਈ ਫ਼ੀਚਰਜ਼ ਨਾਲ ਲੈਸ ਹੋਵੇਗਾ।
ਚੰਡੀਗੜ੍ਹ: ਰਾਇਲ ਇਨਫ਼ੀਲਡ ਮੋਟਰਸਾਈਕਲ ਦਾ Meteor 350 ਮਾਡਲ ਨਵੰਬਰ ਨੂੰ ਲਾਂਚ ਹੋਵੇਗਾ ਤੇ ਇਹ ਬਿਲਕੁਲ ਅਤਿ ਆਧੁਨਿਕ ਕਿਸਮ ਦਾ ਪਹਿਲਾ ਰਾਇਲ ਇਨਫ਼ੀਲਡ ਮੋਟਰਸਾਈਕਲ ਹੋਵੇਗਾ। ਕੰਪਨੀ ਨੇ ਇਸ ਨਵੇਂ ਮਾਡਲ ਦੇ ਵੀਡੀਓ ਟੀਜ਼ਰ ਜਾਰੀ ਕੀਤੇ ਹਨ। ਵੀਡੀਓ ਵਿੱਚ ਨਵੇਂ ਮੋਟਰਸਾਈਕਲ ਦੀਆਂ ਕੁਝ ਝਲਕੀਆਂ ਵੇਖੀਆਂ ਜਾ ਸਕਦੀਆਂ ਹਨ ਤੇ ਰਾਇਲ ਇਨਫ਼ੀਲਡ ਬ੍ਰਾਂਡ ਦੇ ਸ਼ੈਦਾਈਆਂ ਲਈ ਇਹ ਸਮਾਂ ਬੇਹੱਦ ਉਤੇਜਨਾ ਵਾਲਾ ਰਹਿ ਸਕਦਾ ਹੈ। ਇਸ ਦੀ ਐਕਸ ਸ਼ੋਅਰੂਮ ਕੀਮਤ 1 ਲੱਖ 70 ਹਜ਼ਾਰ ਹੋਣ ਦੀ ਸੰਭਾਵਨਾ ਹੈ। ਇਹ ਮਾਡਲ ਪਹਿਲਾਂ 2020 ਦੇ ਅੱਧ ’ਚ ਲਾਂਚ ਕੀਤਾ ਜਾਣਾ ਸੀ ਪਰ ਕੋਰੋਨਾ ਮਹਾਮਾਰੀ ਤੇ ਬਾਜ਼ਾਰ ਵਿੱਚ ਮੰਦੀ ਕਾਰਨ ਸਪਲਾਈ ਚੇਨ ਦੇ ਕੁਝ ਮਸਲਿਆਂ ਕਾਰਨ ਇਸ ਦੀ ਲਾਂਚਿੰਗ ਨੂੰ ਥੋੜ੍ਹਾ ਅੱਗੇ ਪਾ ਦਿੱਤਾ ਗਿਆ ਸੀ। ਉਂਝ ਇਸ ਦੀ ਲਾਂਚਿੰਗ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ ਹੈ ਪਰ ਹੁਣ ਇਹ ਲਾਂਚਿੰਗ ਲਈ ਪੂਰੀ ਤਰ੍ਹਾਂ ਤਿਆਰ ਹੈ। ਨਵੀਂ ਪੀੜ੍ਹੀ ਦੇ ਇਸ ਰਾਇਲ ਇਨਫ਼ੀਲਡ ਮੋਟਰਸਾਈਕਲ ਦੀ ਚੇਸਿਸ ਪੂਰੀ ਤਰ੍ਹਾਂ ਨਵੀਂ ਹੋਵੇਗੀ, ਇੰਜਣ ਦਾ ਸਾਰਾ ਢਾਂਚਾ ਵੀ ਨਿਵੇਕਲਾ ਹੈ ਤੇ ਇਹ ਕਈ ਫ਼ੀਚਰਜ਼ ਨਾਲ ਲੈਸ ਹੋਵੇਗਾ। ਰਾਇਲ ਇਨਫ਼ੀਲਡ Meteor ਦਾ ਸੈਮੀ ਡਿਜੀਟਲ ਇੰਸਟਰੂਮੈਂਟ ਕੰਸੋਲ ਹੋਵੇਗਾ ਤੇ ਇਸ ਵਿੱਚ ਬਲੂਟੁੱਥ ਨਾਲ ਚੱਲਣ ਵਾਲਾ ਟਰਨ-ਬਾਇ-ਟਰਨ ਨੇਵੀਗੇਸ਼ਨ ਸਿਸਟਮ ਹੋਵੇਗਾ। ਇਸ ਦਾ ਇੰਜਣ 349ਸੀਸੀ ਦਾ ਹੋਵੇਗਾ, ਇਹ ਏਅਰ–ਕੂਲਡ, ਸਿੰਗਲ–ਸਿਲੰਡਰ 20.5HP ਨਾਲ ਅਤੇ 27Nm ਦੀ ਪੀਕ ਪਾਵਰ ਤੇ ਟੌਰਕ ਨਾਲ ਲੈਸ ਹੋਵੇਗਾ। ਇਹ ਨਵਾਂ ਮਾੱਡਲ ਤਿੰਨ ਵੇਰੀਐਂਟਸ – ਫ਼ਾਇਰਬਾੱਲ, ਸਟੈਲਰ ਤੇ ਸੁਪਰਨੋਵਾ ਵਿੱਚ ਉਪਲਬਧ ਹੋਵੇਗਾ। ਇਸ ਦੇ 41 mm ਟੈਲੀਸਕੋਪਿਕ ਫ਼ੰਟ ਫ਼ੌਰਕਸ, ਪਿਛਲੇ ਸ਼ੌਕਰ 6–ਸਟੈੱਪ ਐਡਜਸਟੇਬਲ ਡਿਊਏਲ, ਅਗਲਾ ਟਾਇਰ 100/90 ਤੇ ਪਿਛਲਾ 140/70 ਹੋਵੇਗਾ। ਰਾਇਲ ਇਨਫ਼ੀਲਡ Meteor ਸੱਤ ਰੰਗਾਂ – ਫ਼ਾਇਰਬਾੱਲ ਪੀਲਾ, ਫ਼ਾਇਰਬਾੱਲ ਲਾਲ, ਸਟੈਲਰ ਲਾਲ ਮੈਟੇਲਿਕ, ਸਟੈਲਰ ਕਾਲਾ ਮੈਟੇ, ਸਟੈਲਰ ਨੀਲਾ ਮੈਟੇਲਿਕ, ਸੁਪਰਨੋਵਾ ਭੂਰਾ, ਤੇ ਸੁਪਰਨੋਵਾ ਨੀਲਾ ਵਿੱਚ ਉਪਲਬਧ ਹੋਵੇਗਾ। ਵਿਆਹ ਦੇ ਚਾਰ ਦਿਨਾਂ ਬਾਅਦ ਨੇਹਾ ਕੱਕੜ ਦਾ ਸੋਸ਼ਲ ਮੀਡੀਆ 'ਤੇ ਵੱਡਾ ਐਲਾਨ, ਜਾਣੋ ਕੀ ਹੈ ਮਾਮਲਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904