Royal Enfield ਦੇ ਗਾਹਕਾਂ ਲਈ ਇੱਕ ਝਟਕੇ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਕਿਉਂਕਿ ਆਪਣੀ ਦਮਦਾਰ ਬਾਈਕ ਲਈ ਜਾਣੀ ਜਾਂਦੀ ਰਾਇਲ ਐਨਫੀਲਡ ਕੰਪਨੀ (Royal Enfield Recall ) ਨੇ ਆਪਣੇ ਕਲਾਸਿਕ 350 ਮੋਟਰਸਾਈਕਲਾਂ ਦੇ 26,300 ਯੂਨਿਟ ਵਾਪਸ ਮੰਗਵਾਉਣ ਦਾ ਐਲਾਨ ਕੀਤਾ ਹੈ। ਕੰਪਨੀ 1 ਸਤੰਬਰ ਤੋਂ 5 ਦਸੰਬਰ 2021 ਦਰਮਿਆਨ ਵੇਚੇ ਕਲਾਸਿਕ 350 ਦੇ ਸਾਰੇ 26,300 ਸਿੰਗਲ ਚੈਨਲ ABS ਤੇ ਰੀਅਰ ਡਰੱਮ ਬ੍ਰੇਕ ਵੇਰੀਐਂਟਸ ਨੂੰ ਵਾਪਸ ਬੁਲਾ ਰਹੀ ਹੈ।


ਦਰਅਸਲ 'ਚ ਕੰਪਨੀ ਦੀ ਤਕਨੀਕੀ ਟੀਮ ਨੇ ਕਲਾਸਿਕ 350 ਦੀ ਸਵਿੰਗ ਆਰਮ ਨਾਲ ਜੁੜੇ ਬ੍ਰੇਕ ਰਿਐਕਸ਼ਨ ਬਰੈਕਟ ਵਿੱਚ ਨੁਕਸ ਦਾ ਪਤਾ ਲਗਾਇਆ ਹੈ ਜਿਸ ਕਰਕੇ ਕੰਪਨੀ ਨੂੰ ਡਰ ਹੈ ਕਿ ਕਿਸੇ ਖਾਸ ਰਾਈਡਿੰਗ ਕੰਡੀਸ਼ਨ 'ਚ ਇਹ ਖ਼ਰਾਬ ਹੋ ਸਕਦੀ ਹੈ। ਰਾਇਲ ਐਨਫੀਲਡ ਕੰਪਨੀ ਨੇ ਇਸ ਸਾਲ ਕਲਾਸਿਕ 350 ਦਾ ਨੈਕਸਟ ਜਨਰੇਸ਼ਨ ਮਾਡਲ ਲਾਂਚ ਕੀਤਾ ਹੈ ਤੇ ਹੁਣ ਇਸ ਮਾਡਲ ਨੂੰ ਹੀ ਵਾਪਸ ਮੰਗਵਾਇਆ ਜਾ ਰਿਹਾ ਹੈ।


ਕਿੰਨੀ ਵੱਡੀ ਇਹ ਸਮੱਸਿਆ


ਕੰਪਨੀ ਦੀ ਤਕਨੀਕੀ ਟੀਮ ਮੁਤਾਬਕ ਜਦੋਂ ਰਾਈਡਰ ਅਚਾਨਕ ਬ੍ਰੇਕ ਲਗਾਉਣ ਦੇ ਕਾਰਨ ਬ੍ਰੇਕ ਪੈਡਲ 'ਤੇ ਜ਼ਿਆਦਾ ਲੋਡ ਰੱਖਦਾ ਹੈ ਤਾਂ ਇਹ ਰਿਐਕਸ਼ਨ ਬਰੈਕਟ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਨਾਲ ਉੱਚੀ ਆਵਾਜ਼ ਆ ਸਕਦੀ ਹੈ ਤੇ ਇਹ ਹੋ ਸਕਦਾ ਹੈ ਕਿ ਅਚਾਨਕ ਦਬਾਉਣ 'ਤੇ ਬ੍ਰੇਕ ਘੱਟ ਹੋ ਸਕਦੀ ਹੈ। ਇਸ ਨਾਲ ਹਾਦਸਾ ਹੋਣ ਦਾ ਵੀ ਖਦਸ਼ਾ ਹੈ , ਜਿਸ ਕਰਕੇ ਕੰਪਨੀ ਨੂੰ ਮਜਬੂਰਨ ਇਹ ਕਦਮ ਚੁੱਕਣਾ ਪਿਆ ਹੈ।


ਇਸ ਦੌਰਾਨ ਕੰਪਨੀ ਨੇ ਇੱਕ ਬਿਆਨ ਜਾਰੀ ਕਰਦਿਆਂ Royal Enfield ਦੇ ਗਾਹਕਾਂ ਨੂੰ ਪ੍ਰੇਸ਼ਾਨ ਨਾ ਹੋਣ ਲਈ ਕਿਹਾ ਹੈ। ਕੰਪਨੀ ਮੁਤਾਬਕ ਬ੍ਰੇਕ 'ਚ ਜੋ ਸਮੱਸਿਆ ਆਈ ਹੈ, ਉਹ ਬਹੁਤ ਮੁਸ਼ਕਲ ਰਾਈਡਿੰਗ ਕੰਡੀਸ਼ਨ 'ਚ ਹੀ ਆਉਂਦੀ ਹੈ। ਇਸ ਦੇ ਨਾਲ ਹੀ Royal Enfield ਨੇ ਕਿਹਾ ਕਿ ਕੰਪਨੀ ਇਸ ਤਕਨੀਕੀ ਖ਼ਰਾਬੀ ਨੂੰ ਗਾਹਕਾਂ ਲਈ ਮੁਫ਼ਤ 'ਚ ਠੀਕ ਕਰਕੇ ਦੇਵੇਗੀ।


ਦੱਸ ਦੇਈਏ ਕਿ Royal Enfield ਕੰਪਨੀ ਮੁਤਾਬਕ ਗਾਹਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕ ਕੰਪਨੀ ਉਨ੍ਹਾਂ ਗਾਹਕਾਂ ਲਈ ਸੇਵਾ ਟੀਮ ਤੇ ਸਥਾਨਕ ਡੀਲਰਸ਼ਿਪਾਂ ਦੇ ਸੰਪਰਕ ਵਿੱਚ ਹੈ, ਜਿਨ੍ਹਾਂ ਨੇ  1 ਸਤੰਬਰ ਤੋਂ 5 ਦਸੰਬਰ 2021 ਦਰਮਿਆਨ ਬਾਈਕ ਖਰੀਦੀ ਹੈ। ਇਸ ਦੇ ਲਈ ਗਾਹਕ ਕੰਪਨੀ ਦੇ ਹੈਲਪਲਾਈਨ ਨੰਬਰ 1800 210007 'ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।


ਇਹ ਵੀ ਪੜ੍ਹੋ: FIR on Bikram Majithia: ਬਿਕਰਮ ਮਜੀਠੀਆ ਖਿਲਾਫ FIR ਦਰਜ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id81111490


Car loan Information:

Calculate Car Loan EMI