ਇਹ ਪ੍ਰੋਜੈਕਟ ਪਿਛਲੇ ਸਾਲ ਕੰਪਨੀ ਦੀ ਉਤਪਾਦ ਰਣਨੀਤੀ ਦੇ ਮੁਖੀ ਮਾਰਕ ਵੇਲਜ਼ ਵੱਲੋੰ ਲਗਾਇਆ ਗਿਆ ਸੀ। ਰਿਪੋਰਟਾਂ ਮੁਤਾਬਕ, ਇਹ ਬਾਈਕ ਅਜੇ ਵੀ ਕੋਨਸੈਪਟ ਹੈ ਤੇ ਐਡਵਾਂਸ ਪ੍ਰੋਡਕਸ਼ਨ ਸਟੇਜ ‘ਚ ਹੈ। ਲੌਕਡਾਊਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਨ੍ਹਾਂ ਮੋਟਰਸਾਈਕਲਾਂ ਨੂੰ ਭਾਰਤੀ ਬਾਜ਼ਾਰ ਸਮੇਤ ਕਈ ਦੇਸ਼ਾਂ ਵਿੱਚ ਲਾਂਚ ਕਰੇਗੀ।
ਰਾਇਲ ਐਨਫੀਲਡ ਜਿਨ੍ਹਾਂ 14 ਬਾਈਕਸ ਨੂੰ ਲਿਆਉਣ ਦੀ ਤਿਆਰੀ ਕਰ ਰਿਹਾ ਹੈ, ਉਨ੍ਹਾਂ ‘ਚ ਨਵੀਂ 650 Twin, Indian FTR 1200, 650cc Himalayan ਵਰਗੀਆਂ ਬਾਈਕ ਸ਼ਾਮਲ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਖ਼ਬਰਾਂ ਹਨ ਕਿ ਕੰਪਨੀ 250 ਸੀਸੀ ਪਲੇਟਫਾਰਮ ਤੇ ਇੱਕ ਬਿਲਕੁਲ ਨਵਾਂ ਇੰਜਣ ‘ਤੇ ਕੰਮ ਕਰ ਰਹੀ ਹੈ। ਹਾਲਾਂਕਿ, ਕੰਪਨੀ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਕਿਸੇ ਵੀ ਅਜਿਹੇ ਪਲੇਟਫਾਰਮ ‘ਤੇ ਕੰਮ ਨਹੀਂ ਹੋ ਰਿਹਾ।
ਇਨ੍ਹਾਂ ਤੋਂ ਇਲਾਵਾ 2018 EICMA ਮੋਟਰਸਾਈਕਲ ਸ਼ੋਅ ਵਿੱਚ ਰਾਇਲ ਐਨਫੀਲਡ ਨੇ Concept KX 838 ਤੋਂ ਪਰਦਾ ਚੁੱਕਿਆ ਸੀ, ਜੋ ਕੰਪਨੀ ਨੂੰ ਬਿਗ ਬਾਈਕ ਸੈਗਮੈਂਟ ‘ਚ ਯਾਨੀ 650 ਸੀਸੀ ਤੋਂ ਉੱਪਰ ਦੇ ਬਾਈਕ ਸੈਗਮੈਂਟ ਵਿੱਚ ਦਾਖਲ ਹੋਣ ‘ਚ ਮਦਦ ਕਰ ਸਕਦਾ ਹੈ। ਜਦ ਕਿ KX 838 ਦੇ ਪ੍ਰੋਡਕਸ਼ਨ ਮਾਡਲ ਵੀ 14 ਨਵੇਂ ਮਾਡਲ ਵਾਲੇ ਪਲਾਨ ਵਿੱਚ ਸ਼ਾਮਲ ਹੋ ਸਕਦਾ ਹੈ।
Car loan Information:
Calculate Car Loan EMI