ਨਵੀਂ ਦਿੱਲੀ: ਰਾਇਲ ਐਨਫੀਲਡ (Royal enfield) ਕੰਪਨੀ 14 ਨਵੀਂਆਂ ਬਾਈਕਸ ਲਿਆਉਣ ਵਾਲੀ ਹੈ। ਸੂਤਰਾਂ ਮੁਤਾਬਕ ਕੰਪਨੀ 250 ਸੀਸੀ ਇੰਜਨ ਬਾਈਕ 'ਤੇ ਕੰਮ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਰਾਇਲ ਐਨਫੀਲਡ (Royal enfield) ਦੀ 250 ਸੀਸੀ ਦੀ ਬਾਈਕ ਦਾ ਸਿੱਧਾ ਮੁਕਾਬਲਾ Bajaj Dominar 250, BS6 Yamaha FZ25 ਤੇ Husqvarna Svartpilen 250 ਵਰਗੀਆਂ ਬਾਈਕਾਂ ਨਾਲ ਸਿੱਧੇ ਤੌਰ 'ਤੇ ਕੀਤਾ ਜਾਂਦਾ ਹੈ।

ਸੂਤਰਾਂ ਦੀ ਮੰਨੀਏ ਤਾਂ ਰਾਇਲ ਐਨਫੀਲਡ ਦੇ 250 ਸੀਸੀ ਇੰਜਨ ਦੀ ਕੀਮਤ 1 ਲੱਖ ਰੁਪਏ ਹੋ ਸਕਦੀ ਹੈ। ਇਸ ਬਾਈਕ ਤੋਂ ਇਲਾਵਾ, ਕੰਪਨੀ ਹਿਮਾਲੀਅਨ ਦਾ ਨਵਾਂ ਵੈਰੀਐਂਟ ਅਤੇ ਰੋਡਸਟਰ ਬਾਈਕ ਲਿਆਉਣ ਦੀ ਵੀ ਯੋਜਨਾ ਬਣਾ ਰਹੀ ਹੈ।

ਮੁਨਾਫੇ ਦਾ ਸੌਦਾ! 31.76 ਦੀ ਮਾਈਲੇਜ਼ ਦੇਣ ਵਾਲੀ Maruti ਦੀ ਕਾਰ ਸਿਰਫ 4.41 ਲੱਖ 'ਚ

Royal Enfield  Classic 350 ਦਾ ਨਵਾਂ ਅਵਤਾਰ

ਸੂਤਰਾਂ ਅਨੁਸਾਰ ਰਾਇਲ ਐਨਫੀਲਡ ਆਪਣੇ ਕਲਾਸਿਕ 350 ਦਾ ਇੱਕ ਨਵਾਂ ਰੂਪ ਵੀ ਲਾਂਚ ਕਰੇਗੀ। ਦੱਸ ਦਈਏ ਕਿ ਕਲਾਸਿਕ 350 ਲੰਬੇ ਸਮੇਂ ਤੋਂ ਭਾਰਤ ‘ਚ ਬਹੁਤ ਮਸ਼ਹੂਰ ਰਿਹਾ ਹੈ, ਇਸ ਬਾਈਕ ਦਾ ਡਿਜ਼ਾਈਨ, ਫੀਚਰ ਤੇ ਮਜ਼ਬੂਤ ਪ੍ਰਦਰਸ਼ਨ ਇਸ ਦੀਆਂ ਮਹਾਨ ਵਿਸ਼ੇਸ਼ਤਾਵਾਂ ਹਨ।

ਇਹ ਮੰਨਿਆ ਜਾ ਰਿਹਾ ਹੈ ਕਿ ਨਵਾਂ ਮਾਡਲ ਪਹਿਲਾਂ ਨਾਲੋਂ ਜ਼ਿਆਦਾ ਪ੍ਰੀਮੀਅਮ ਤੇ ਵਧੇਰੇ ਵਿਸ਼ੇਸ਼ਤਾਵਾਂ ਨਾਲ ਲੈਸ ਹੋਵੇਗਾ। ਇਸ ਤੋਂ ਇਲਾਵਾ, ਮੀਡੀਆ ਰਿਪੋਰਟਾਂ ਅਨੁਸਾਰ ਇਸ ਨਵੇਂ ਮਾਡਲ ‘ਚ ਨਵੇਂ ਐਲਾਏ ਵ੍ਹੀਲਜ਼, ਵਿੰਡ ਡਿਫਲੈਕਟਰਸ ਤੇ ਨਵੇਂ ਡਿਜ਼ਾਈਨ ਟੇਲਲੈਂਪਸ, ਗ੍ਰੈਬ ਰੇਲ, ਫਿਊਲ ਟੈਂਕ ਤੇ ਐਗਜੌਸਟ ਮਿਲਣਗੇ।

Car loan Information:

Calculate Car Loan EMI