ਪਹਿਲੀ ਸਵਦੇਸ਼ੀ ਉਡਾਣ ਵਾਲੀ ਕਾਰ ਦੀ ਤੁਰਕੀ ਵਿੱਚ ਟੈਸਟਿੰਗ ਕੀਤੀ ਗਈ ਹੈ। ਇਸ ਕਾਰ ਦਾ ਨਾਮ ਸੇਜੇਰੀ (Cezeri) ਰੱਖਿਆ ਗਿਆ ਹੈ। ਇਸ ਕਾਰ ਦੇ ਵੱਡੇ ਬਲੇਡ ਹਨ। ਸੇਜੇਰੀ ਨੂੰ ਤੁਰਕੀ ਦੇ ਇੰਜਨੀਅਰਾਂ ਵੱਲੋਂ ਡਿਜ਼ਾਇਨ ਕੀਤਾ ਗਿਆ ਹੈ। ਇਸ ਦੀ ਸਫਲ ਟੈਸਟਿੰਗ ਵੀ ਪਿਛਲੇ ਹਫਤੇ ਹੀ ਇਸਤਾਂਬੁਲ ਵਿੱਚ ਪੂਰੀ ਕੀਤੀ ਗਈ ਹੈ। ਹਾਲਾਂਕਿ, ਇਹ ਫਿਲਹਾਲ ਫਲਾਇੰਗ ਕਾਰ ਪ੍ਰੋਟੋਟਾਈਪ ਹੈ ਤੇ ਇਸ ਸਮੇਂ ਇਸ ਨੂੰ ਲਾਂਚ ਕਰਨ ਦੀ ਕੋਈ ਯੋਜਨਾ ਨਹੀਂ।


ਕੰਪਨੀ ਬਣਾ ਰਹੀ ਯੋਜਨਾ:

ਸੇਜੇਰੀ ਦੀ ਪ੍ਰੋਟੋਟਾਈਪ ਨਿਰਮਾਤਾ ਬੇਅਕਾਰ ਨੇ ਵੀ ਟੈਸਟਿੰਗ ਲਈ ਹੋਰ ਪ੍ਰੋਟੋਟਾਈਪ ਤਿਆਰ ਕਰਨ ਦੀ ਯੋਜਨਾ ਬਣਾਈ ਹੈ। ਬੇਅਕਾਰ ਦੇ ਮੁੱਖ ਟੈਕਨਾਲੌਜੀ ਅਫਸਰ ਸੇਲਸੁਕ ਬੇਇਰਾਕਤਰ ਨੇ ਕਿਹਾ ਕਿ ਕੰਪਨੀ ਆਉਣ ਵਾਲੇ ਦਿਨਾਂ 'ਚ ਹੋਰ ਉੱਨਤ ਪ੍ਰੋਟੋਟਾਈਪ ਬਣਾਉਣ ਜਾ ਰਹੀ ਹੈ।


ਇਹ ਕਾਰਾਂ ਪ੍ਰਬੰਧਿਤ ਹੋਣਗੀਆਂ। ਇਸ ਫਲਾਇੰਗ ਕਾਰ ਸੇਜੇਰੀ ਦੀ ਲੰਬਾਈ ਲਗਭਗ 10 ਮੀਟਰ ਹੈ ਤੇ ਇਸ ਦਾ ਭਾਰ 230 ਕਿਲੋਗ੍ਰਾਮ ਹੈ। ਕੰਪਨੀ ਅਨੁਸਾਰ ਇਸ ਕਾਰ ਨੂੰ ਲਾਂਚ ਕਰਨ ਵਿੱਚ ਅਜੇ 10 ਤੋਂ 15 ਸਾਲ ਲੱਗਣਗੇ।


ਇਸ ਦੇ ਨਾਲ ਹੀ ਅਗਲੇ ਤਿੰਨ ਤੋਂ ਚਾਰ ਸਾਲਾਂ ਵਿੱਚ ਇਸ ਕਾਰ ਨੂੰ ਪੇਂਡੂ ਖੇਤਰਾਂ ਵਿੱਚ ਮਨੋਰੰਜਨ ਲਈ ਕੁਆਡ ਬਾਈਕ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ। ਪਿਛਲੇ ਸਾਲ ਸਤੰਬਰ ਵਿੱਚ ਸੇਜੇਰੀ ਨੂੰ ਹਰ ਸਾਲ ਵਾਂਗ ਇਸਤਾਂਬੁਲ ਵਿੱਚ ਤੁਰਕੀਕਸ਼ ਟੈਕਨੋਲੋਜੀ ਤੇ ਏਰੋਸਪੇਸ ਦੁਆਰਾ ਮੇਜ਼ਬਾਨੀਕੀਤੇ ਜਾਣ ਵੀ Teknofest ਵਿੱਚ ਪੇਸ਼ ਕੀਤਾ ਗਿਆ ਸੀ।


Car loan Information:

Calculate Car Loan EMI