Apple ਦੇ iPhone 12 ਦਾ ਯੂਜ਼ਰਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਲੌਂਚ ਤੋਂ ਪਹਿਲਾਂ ਇਸ ਦੇ ਡਿਜ਼ਾਇਨ ਤੇ ਪ੍ਰਾਈਸ ਨਾਲ ਜੁੜੀ ਡਿਟੇਲ ਸਾਹਮਣੇ ਆ ਚੁੱਕੀ ਹੈ। ਹੁਣ ਇਸ ਦੇ ਰੰਗ ਨੂੰ ਲੈ ਕੇ ਖੁਲਾਸਾ ਹੋਇਆ ਹੈ। ਕੰਪਨੀ iPhone 12 ਸੀਰੀਜ਼ ਨੂੰ ਰੋਡ ਤੇ ਨੇਵੀ ਬਲੂ ਕਲਰ ਆਪਸ਼ਨ ਦੇ ਨਾਲ ਮਾਰਕੀਟ 'ਚ ਉਤਾਰ ਸਕਦੀ ਹੈ। iPhone X ਸੀਰੀਜ਼ ਤੋਂ ਬਾਅਦ ਐਪਲ ਨੇ ਰੈੱਡ ਆਈਫੋਨ ਲੌਂਚ ਨਹੀਂ ਕੀਤਾ।


4 ਵੈਰੀਏਂਟਸ 'ਚ ਹੋਵੇਗਾ ਲੌਂਚ:


Apple ਆਪਣੇ ਨਵੇਂ ਆਈਫੋਨ ਨੂੰ ਚਾਰ ਵੇਰੀਏਂਟਸ ਦੇ ਨਾਲ ਮਾਰਕੀਟ 'ਚ ਉਤਾਰੇਗਾ। ਇਸ 'ਚ iPhone 12, iPhone 12 Max, iPhone 12 Pro ਤੇ iPhone 12 Pro Max ਵੇਰੀਏਂਟਸ ਸ਼ਾਮਲ ਹਨ। ਬੇਸ ਮਾਡਲ 'ਚ 5.4 ਇੰਚ ਦਾ ਡਿਸਪਲੇਅ ਹੋਵੇਗਾ। ਇਸ ਤੋਂ ਇਲਾਵਾ 6.1 ਇੰਚ ਦਾ iPhone 12 ਜਿਸ 'ਚ ਲੋਅ ਐਂਡ ਸਪੈਕਸ ਤੇ ਦੂਜਾ 6.1 ਇੰਚ ਦਾ ਮਾਡਲ ਹੋਵੇਗਾ। ਇਸ ਫੋਨ ਨੂੰ ਲੈਕੇ ਲੰਬੇ ਸਮੇਂ ਤੋਂ ਚਰਚਾ ਕੀਤੀ ਜਾ ਰਹੀ ਹੈ। ਫੋਨ ਦੇ ਪ੍ਰਾਈਸ ਤੇ ਡਿਜ਼ਾਇਨ ਕਈ ਵਾਰ ਲੀਕ ਹੋ ਚੁੱਕਾ ਹੈ।


ਅਜਿਹਾ ਹੋਵੇਗਾ ਡਿਜ਼ਾਇਨ:


ਇੱਕ ਰਿਪੋਰਟ 'ਚ ਖੁਲਾਸਾ ਹੋਇਆ ਸੀ ਕਿ iPhone 12 ਦਾ ਡਿਜ਼ਾਇਨ iPhone 4 ਨਾਲ ਮਿਲਦਾ ਜੁਲਦਾ ਹੋ ਸਕਦਾ ਹੈ। ਐਪਲ ਨੇ ਇਸ ਨੂੰ 2010 'ਚ ਲੌਂਚ ਕੀਤਾ ਸੀ। ਨਵੇਂ ਆਈਫੋਨ 'ਚ ਕਵਰਡ ਐੱਜ ਦੀ ਥਾਂ ਫਲੈਟ ਐੱਜ ਹੋ ਸਕਦੀ ਹੈ। Apple ਨੇ iPad Pro 'ਚ ਅਜਿਹਾ ਕੀਤਾ ਹੈ।


ਨਵੇਂ iPhone 'ਚ ਕਥਿਤ ਤੌਰ 'ਤੇ ਸਟੇਨਲੈਸ ਸਟੀਲ ਦੇ ਕਿਨਾਰੇ ਵੀ ਹੋਣਗੇ। ਉੱਥੇ ਹੀ ਇਸ ਵਾਰ iPhone 12 ਲਈ ਯੂਜ਼ਰਸ ਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਵੱਖ-ਵੱਖ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਆਈਫੋਨ ਪ੍ਰੋਡਕਸ਼ਨ 'ਚ ਦੇਰੀ ਦੀ ਵਜ੍ਹਾ ਨਾਲ ਐਪਲ ਇਸ ਸਾਲ ਲੌਂਚ ਇਵੈਂਟ 'ਚ ਦੇਰੀ ਕਰ ਸਕਦਾ ਹੈ। ਉੱਥੇ ਹੀ ਹੁਣ ਕੰਪਨੀ ਵੱਲੋਂ ਦੱਸਿਆ ਗਿਆ ਕਿ iPhone 12 ਆਉਣ 'ਚ ਇਸ ਸਾਲ ਥੋੜ੍ਹੀ ਦੇਰ ਲੱਗੇਗੀ।


ਖੇਤੀ ਬਿੱਲ ਰੋਕਣ ਲਈ ਬਾਦਲਾਂ ਦੀ ਰਾਸ਼ਟਰਪਤੀ ਨੂੰ ਅਪੀਲ, ਦਸਤਖਤ ਨਾ ਕਰਨ ਦੀ ਗੁਹਾਰ


ਸੜਕਾਂ 'ਤੇ ਕਿਸਾਨ ਪਰ ਮੋਦੀ ਦਾ ਮੁੜ ਤੋਂ ਦਾਅਵਾ: MSP ਜਾਰੀ ਰਹੇਗੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ