IPL 2020 ਦੇ ਦੂਜੇ ਮੁਕਾਬਲੇ 'ਚ ਦਿੱਲੀ ਕੈਪਿਟਲਸ ਨੇ ਸੁਪਰ ਓਵਰ 'ਚ ਕਿੰਗਸ ਇਲੈਵਨ ਪੰਜਾਬ ਨੂੰ ਮਾਤ ਦਿੱਤੀ। ਪਿਛਲੇ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ਕਗੀਸੋ ਰਬਾਡਾ ਸੁਪਰ ਓਵਰ ਦੇ ਹੀਰੋ ਰਹੇ। IPL ਦੇ ਇਤਿਹਾਸ 'ਚ ਹੁਣ ਤਕ 10 ਵਾਰ ਹੀ ਮੈਚ ਦਾ ਫੈਸਲਾ ਸੁਪਰ ਓਵਰ ਜ਼ਰੀਏ ਹੋਇਆ ਹੈ। ਸੁਪਰ ਓਵਰ 'ਚ ਮਿਲੀ ਹਾਰ ਦੇ ਨਾਲ ਹੀ ਕਿੰਗਸ ਇਲੈਵਨ ਪੰਜਾਬ ਦੇ ਨਾਲ ਇਕ ਸ਼ਰਮਨਾਕ ਰਿਕਾਰਡ ਜੁੜ ਗਿਆ। ਪੰਜਾਬ ਨੇ ਸੁਪਰ ਓਵਰ 'ਚ ਸਭ ਤੋਂ ਘੱਟ ਦੋ ਰਨ ਬਣਾਏ। ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਸੀ। ਓਹੀ ਰਬਾਡਾ ਸੁਪਰ ਓਵਰ 'ਚ ਸਭ ਤੋਂ ਘੱਟ ਰਨ ਦੇਣ ਵਾਲੇ ਗੇਂਦਬਾਜ਼ ਬਣ ਗਏ ਹਨ।


ਅਜਿਹਾ ਰਿਹਾ ਸੁਪਰ ਓਵਰ:


ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਪਹਿਲੇ ਦੋਵਾਂ ਟੀਮਾਂ ਨੇ 20-20 ਓਵਰਾਂ 'ਚ ਅੱਠ-ਅੱਠ ਵਿਕੇਟ ਦੇ ਨੁਕਸਾਨ 'ਤੇ 157 ਰਨ ਬਣਾਏ ਸਨ। ਇਸ ਤੋਂ ਬਾਅਦ ਮੈਚ ਦਾ ਨਤੀਜਾ ਕੱਢਣ ਲਈ ਸੁਪਰ ਓਵਰ ਖੇਡਿਆ ਗਿਆ। ਸੁਪਰ ਓਵਰ 'ਚ ਪੰਜਾਬ ਨੇ ਦਿੱਲੀ ਦੇ ਸਾਹਮਣੇ ਤਿੰਨ ਦੌੜਾਂ ਦਾ ਟੀਚਾ ਰੱਖਿਆ ਸੀ। ਜਿਸ ਨੂੰ ਦਿੱਲੀ ਨੇ ਆਸਾਨੀ ਨਾਲ ਹਾਸਲ ਕਰ ਲਿਆ।


ਸੁਪਰ ਓਵਰ 'ਚ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੇ ਪੰਜਾਬ ਦੀ ਟੀਮ ਵੱਲੋਂ ਕੇਐਲ ਰਾਹੁਲ ਅਤੇ ਨਿਕੋਲਸ ਪੂਰਨ ਨੂੰ ਓਪਨਿੰਗ ਦੇ ਲਈ ਆਏ। ਦਿੱਲੀ ਦੇ ਕਪਤਾਨ ਸ਼੍ਰੇਅਸ ਅਇਅਰ ਨੇ ਰਬਾਡਾ 'ਤੇ ਭਰੋਸਾ ਜਤਾਇਆ। ਰਬਾਡਾ ਨੇ ਪਹਿਲੀ ਗੇਂਦ 'ਤੇ ਦੋ ਰਨ ਦਿੱਤੇ। ਇਸ ਤੋਂ ਬਾਅਦ ਦਿੱਲੀ ਲਈ ਸ਼੍ਰੇਅਸ ਅਇਅਰ ਅਤੇ ਰਿਸ਼ਭ ਪੰਤ ਬੱਲੇਬਾਜ਼ੀ ਕਰਨ ਆਏ। ਇਨ੍ਹਾਂ ਦੋਵਾਂ ਨੇ ਸਿਰਫ ਦੋ ਗੇਂਦਾਂ 'ਚ ਹੀ ਆਪਣੀ ਟੀਮ ਨੂੰ ਆਸਾਨੀ ਨਾਲ ਜਿੱਤ ਦਿਵਾ ਦਿੱਤੀ ਸੀ।


ਖੇਤੀ ਬਿੱਲ ਰੋਕਣ ਲਈ ਬਾਦਲਾਂ ਦੀ ਰਾਸ਼ਟਰਪਤੀ ਨੂੰ ਅਪੀਲ, ਦਸਤਖਤ ਨਾ ਕਰਨ ਦੀ ਗੁਹਾਰ

ਸੜਕਾਂ 'ਤੇ ਕਿਸਾਨ ਪਰ ਮੋਦੀ ਦਾ ਮੁੜ ਤੋਂ ਦਾਅਵਾ: MSP ਜਾਰੀ ਰਹੇਗੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ