IPL 2020 DC vs KXIP: IPL 2020 ਦੇ ਦੂਜੇ ਮੈਚ ਵਿਚ ਕਿੰਗਸ ਇਲੈਵਨ ਪੰਜਾਬ ਦੀ ਟੀਮ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼ੁਰੂਆਤ 'ਚ ਕਪਤਾਨ ਕੇਐਲਰਾਹੁਲ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਾਰਗਰ ਲੱਗ ਰਿਹਾ ਸੀ। ਕਿਉਂਕਿ ਦਿੱਲੀ ਨੇ ਇਕ ਸਮੇਂ ਸਿਰਫ 96 ਦੌੜਾਂ 'ਤੇ ਆਪਣੇ ਛੇ ਵਿਕੇਟ ਗਵਾ ਦੱਤੇ ਸਨ। ਪਰ ਇਸ ਤੋਂ ਬਾਅਦ ਆਲਰਾਊਂਡਰ ਮਾਰਕਸ ਸਟੋਇਨਿਸ ਨੇ 53 ਦੌੜਾਂ ਦੀ ਤਾਬੜਤੋੜ ਪਾਰੀ ਖੇਡ ਕੇ ਸ਼ਾਨਦਾਰ ਵਾਪਸੀ ਕਰਾਈ।


ਸਟੋਇਨਿਸ ਨੇ ਸਿਰਫ 20 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ। ਇਹ ਇਸ ਸੀਜ਼ਨ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਹਾਲਾਂਕਿ ਇਸ ਦੇ ਨਾਲ ਹੀ ਸਟੋਇਨਿਸ ਇਸ ਸੀਜ਼ਨ 'ਚ ਅਰਧ ਸੈਂਕੜਾ ਲਾਉਣ ਵਾਲੇ ਤੀਜੇ ਬੱਲੇਬਾਜ਼ ਬਣ ਗਏ ਹਨ। ਸਟੋਇਨਿਸ ਨੇ 21 ਗੇਂਦਾਂ 'ਚ 53 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ। ਆਪਣੀ ਅਰਧਸੈਂਕੜਾ ਪਾਰੀ 'ਚ ਸਟੋਇਨਿਸ ਨੇ ਸੱਤ ਚੌਕੇ ਤੇ ਤਿੰਨ ਛੱਕੇ ਲਾਏ।


ਸਟੋਇਨਿਸ ਦੀ ਪਾਰੀ ਦੀ ਬਦੌਲਤ ਹੀ ਦਿੱਲੀ ਕਿਸੇ ਤਰ੍ਹਾਂ 150 ਦੌੜਾਂ ਦਾ ਅੰਕੜਾ ਪਾਰ ਸਕੀ। ਸਟੋਇਨਿਸ ਇਸ ਦੇ ਨਾਲ ਹੀ ਦਿੱਲੀ ਲਈ ਸਭ ਤੋਂ ਤੇਜ਼ ਅਰਧ ਸੈਂਕੜਾ ਲਾਉਣ ਦੇ ਮਾਮਲੇ 'ਚ ਸੰਯੁਕਤ ਰੂਪ ਨਾਲ ਦੂਜੇ ਨੰਬਰ 'ਤੇ ਪਹੁੰਚ ਗਏ। ਦਿੱਲੀ ਲਈ ਸਭ ਤੋਂ ਤੇਜ਼ ਅਰਧ ਸੈਂਕੜਾ ਕ੍ਰਿਸ ਮੌਰਿਸ ਨੇ ਲਾਇਆ। ਮੌਰਿਸ ਦੇ ਨਾਂਅ 17 ਗੇਂਦਾਂ 'ਚ ਅਰਧ ਸੈਂਕੜਾ ਲਾਉਣ ਦਾ ਰਿਕਾਰਡ ਹੈ। ਸਟੋਇਨਿਸ ਦੀ ਵਾਰੀ ਦੀ ਬਦੌਲਤ ਹੀ ਦਿੱਲੀ ਨੇ 20 ਓਵਰਾਂ 'ਚ ਕਿਸੇ ਤਰ੍ਹਾਂ 157 ਰਨ ਬਣਾਏ।


ਖੇਤੀ ਬਿੱਲ ਰੋਕਣ ਲਈ ਬਾਦਲਾਂ ਦੀ ਰਾਸ਼ਟਰਪਤੀ ਨੂੰ ਅਪੀਲ, ਦਸਤਖਤ ਨਾ ਕਰਨ ਦੀ ਗੁਹਾਰ


ਸੜਕਾਂ 'ਤੇ ਕਿਸਾਨ ਪਰ ਮੋਦੀ ਦਾ ਮੁੜ ਤੋਂ ਦਾਅਵਾ: MSP ਜਾਰੀ ਰਹੇਗੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ