Suzuki First Electric Car: ਜਪਾਨ ਦੀ ਮਸ਼ਹੂਰ ਕਾਰ ਨਿਰਮਾਤਾ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਇਲੈਕਟ੍ਰਿਕ ਕਾਰ ਨਿਰਮਾਣ ਦੇ ਖੇਤਰ ਵਿੱਚ ਦਾਖਲ ਹੋਣ ਦੀ ਯੋਜਨਾ ਬਣਾ ਰਹੀ ਹੈ। ਇੱਕ ਰਿਪੋਰਟ ਅਨੁਸਾਰ, ਕੰਪਨੀ ਸਾਲ 2025 ਤੱਕ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਲਾਂਚ ਕਰ ਸਕਦੀ ਹੈ। ਕੰਪਨੀ ਇਸ ਨੂੰ ਪਹਿਲਾਂ ਭਾਰਤੀ ਬਾਜ਼ਾਰਾਂ 'ਚ ਲਾਂਚ ਕਰ ਸਕਦੀ ਹੈ। ਰਿਪੋਰਟ ਦੇ ਅਨੁਸਾਰ ਕੰਪਨੀ ਇਸ ਕਾਰ ਨੂੰ ਕੰਪੈਕਟ ਸ਼੍ਰੇਣੀ ਵਿੱਚ ਲਾਂਚ ਕਰੇਗੀ। ਭਾਰਤ ਤੋਂ ਬਾਅਦ ਸੁਜ਼ੂਕੀ ਇਸ ਇਲੈਕਟ੍ਰਿਕ ਕਾਰ ਨੂੰ ਜਾਪਾਨ ਅਤੇ ਯੂਰਪ ਸਮੇਤ ਦੁਨੀਆ ਦੇ ਹੋਰ ਬਾਜ਼ਾਰਾਂ ਵਿੱਚ ਲਾਂਚ ਕਰੇਗੀ। ਹਾਲਾਂਕਿ, ਕੰਪਨੀ ਵੱਲੋਂ ਹੁਣ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।


ਵੈਬਸਾਈਟ Nikkei ਨੇ ਇਹ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਅਨੁਸਾਰ, ਸੁਜ਼ੂਕੀ ਦੀ ਇਸ ਇਲੈਕਟ੍ਰਿਕ ਕਾਰ ਦੀ ਕੀਮਤ 10 ਲੱਖ ਤੋਂ 11 ਲੱਖ ਰੁਪਏ (15 ਲੱਖ ਯੇਨ) ਵਿਚਕਾਰ ਹੋ ਸਕਦੀ ਹੈ, ਜਿਸ ਵਿੱਚ ਇਲੈਕਟ੍ਰਿਕ ਵਾਹਨਾਂ 'ਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਪਹਿਲਾ ਟਾਟਾ ਦੀ ਨੈਕਸਨ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਹੈ।




ਸੁਜ਼ੂਕੀ ਭਾਰਤ ‘ਚ ਮਾਰੂਤੀ ਨਾਲ ਮਿਲ ਕੇ ਕੰਮ ਕਰਦੀ ਹੈ


ਸੁਜ਼ੂਕੀ ਭਾਰਤ ਵਿੱਚ ਮਾਰੂਤੀ ਨਾਲ ਮਿਲ ਕੇ ਕੰਮ ਕਰਦੀ ਹੈ। ਮਾਰੂਤੀ ਸੁਜ਼ੂਕੀ ਇੰਡੀਆ ਇਸ ਸਮੇਂ ਭਾਰਤ ਵਿੱਚ ਸਭ ਤੋਂ ਵੱਡੀ ਕਾਰ ਨਿਰਮਾਤਾ ਹੈ। ਭਾਰਤ ‘ਚ ਮਾਰੂਤੀ ਸੁਜ਼ੂਕੀ ਦੀ ਵਿਕਰੀ ਵਿੱਚ ਜ਼ਿਆਦਾਤਰ ਛੋਟੀਆਂ, ਕੰਮਪੈਕਟ ਕਾਰਾਂ ਜਿਵੇਂ ਕਿ ਆਲਟੋ, ਵੈਗਨਆਰ, ਬਾਲੇਨੋ ਅਤੇ ਸਵਿਫਟ ਦਾ ਦਬਦਬਾ ਹੈ।


ਦੱਸ ਦੇਈਏ ਕਿ ਮਾਰੂਤੀ ਸੁਜ਼ੂਕੀ ਦੀ ਇਲੈਕਟ੍ਰਿਕ ਕਾਰ Wagon R EV ਦੇ ਉਦਘਾਟਨ ਨੂੰ ਲੈ ਕੇ ਚਰਚਾਵਾਂ ਹਨ। ਇਸ ਦੇ ਰੋਡ ਟੈਸਟਿੰਗ ਦੀਆਂ ਕਈ ਤਸਵੀਰਾਂ ਹੁਣ ਤੱਕ ਲੀਕ ਹੋ ਚੁੱਕੀਆਂ ਹਨ। ਹਾਲਾਂਕਿ, ਮਾਰੂਤੀ ਸੁਜ਼ੂਕੀ ਵੱਲੋਂ ਅਜੇ ਤੱਕ ਇਸ ਦੇ ਉਦਘਾਟਨ ਸੰਬੰਧੀ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।


ਕੇਂਦਰ ਨੇ 2030 ਤੱਕ 30% ਇਲੈਕਟ੍ਰਿਕ ਵਾਹਨ ਰੱਖਣ ਦਾ ਟੀਚਾ ਮਿੱਥਿਆ


ਇਸ ਸਮੇਂ ਭਾਰਤ ‘ਚ ਇਲੈਕਟ੍ਰਿਕ ਵਾਹਨ ਖਰੀਦਣ ਵਿੱਚ ਲੋਕਾਂ ਦੀ ਰੁਚੀ ਬਹੁਤ ਘੱਟ ਹੈ। ਇਸਦਾ ਇੱਕ ਮੁੱਖ ਕਾਰਨ ਮਾੜਾ ਚਾਰਜਿੰਗ ਢਾਂਚਾ ਵੀ ਹੈ। ਕੇਂਦਰ ਸਰਕਾਰ ਨੇ 2030 ਤੱਕ ਦੇਸ਼ ਦੀਆਂ ਸਾਰੀਆਂ ਕਾਰਾਂ ਦਾ ਘੱਟੋ ਘੱਟ 30 ਪ੍ਰਤੀਸ਼ਤ ਇਲੈਕਟ੍ਰਿਕ ਵਾਹਨ ਬਣਨ ਦਾ ਟੀਚਾ ਮਿੱਥਿਆ ਹੈ। ਗਾਹਕਾਂ ਨੂੰ ਇਲੈਕਟ੍ਰਿਕ ਵਾਹਨ ਖਰੀਦਣ ਲਈ ਉਤਸ਼ਾਹਤ ਕਰਨ ਲਈ, ਸਰਕਾਰ ਸਬਸਿਡੀਆਂ ਤੇ ਹੋਰ ਕਈ ਆਕਰਸ਼ਕ ਯੋਜਨਾਵਾਂ ਦੀ ਪੇਸ਼ਕਸ਼ ਵੀ ਕਰ ਰਹੀ ਹੈ।


ਇਹ ਵੀ ਪੜ੍ਹੋ: ਖੁਦ ਨੂੰ ਬ੍ਰਾਹਮਣ ਕਹਿ ਫਸ ਗਏ Suresh Raina, ਸੋਸ਼ਲ ਮੀਡੀਆ ਯੂਜ਼ਰਸ ਨੇ ਲਾਈ ਕਲਾਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Car loan Information:

Calculate Car Loan EMI