ਨਵੀਂ ਦਿੱਲੀ: ਘਰ ਤੋਂ ਬਾਹਰ ਦੂਰ ਦੁਰੇਡੇ ਸਫ਼ਰ 'ਤੇ ਜਾਣ ਲੱਗਿਆਂ ਕੁਝ ਗੱਲਾਂ ਦਾ ਖ਼ਾਸ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ। ਜੇਕਰ ਤੁਸੀਂ ਆਪਣੀ ਕਾਰ 'ਤੇ ਜਾ ਰਹੇ ਹੋ ਤਾਂ ਫਿਰ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਬਹੁਤ ਹੀ ਧਿਆਨ ਨਾਲ ਹਰ ਚੀਜ਼ ਨਾਲ ਲੈ ਕੇ ਚੱਲੋ।


ਗੱਡੀ ਦੇ ਪੇਪਰ ਨਾਲ ਰੱਖੋ:


ਬਾਹਰ ਜਾਂਦੇ ਸਮੇਂ ਆਪਣੀ ਗੱਡੀ ਦੇ ਸਾਰੇ ਪੇਪਰ ਨਾਲ ਜ਼ਰੂਰ ਰੱਖੋ। ਅਕਸਰ ਸੂਬੇ ਤੋਂ ਬਾਹਰ ਬਾਰਡਰ 'ਤੇ ਗੱਡੀ ਚੈੱਕ ਕੀਤੀ ਜਾਂਦੀ ਹੈ। ਅਜਿਹੇ 'ਚ ਜੇਕਰ ਪੇਪਰ ਪੂਰੇ ਨਾ ਹੋਏ ਤਾਂ ਚਲਾਨ ਕੱਟਿਆ ਜਾ ਸਕਦਾ ਹੈ। ਇਸ ਲਈ ਗੱਡੀ ਦੀ RC, ਲਾਇਸੈਂਸ, ਪੌਲਿਊਸ਼ਨ ਸਰਟੀਫਿਕੇਟ, ਇੰਸ਼ੋਰੈਂਸ ਦੇ ਪੇਪਰ ਨਾਲ ਰੱਖੋ।


ਵਾਧੂ ਚਾਬੀ:


ਕਈ ਵਾਰ ਜਲਦਬਾਜ਼ੀ 'ਚ ਕਾਰ ਦੀ ਚਾਬੀ ਅੰਦਰ ਹੀ ਰਹਿ ਜਾਂਦੀ ਹੈ ਜਿਸ ਕਾਰਨ ਘਰੋਂ ਦੂਰ ਪਰੇਸ਼ਾਨ ਹੋਣਾ ਪੈਂਦਾ ਹੈ। ਅਜਿਹੇ 'ਚ ਇਕ ਵਾਧੂ ਚਾਬੀ ਆਪਣੇ ਕੋਲ ਰੱਖੋ।


ਅੱਗ ਬਝਾਊ ਯੰਤਰ:


ਅੱਗ ਬਝਾਉਣ ਵਾਲਾ ਯੰਤਰ ਹਮੇਸ਼ਾਂ ਕਾਰ 'ਚ ਰੱਖਣਾ ਚਾਹੀਦਾ ਹੈ। ਸਫ਼ਰ ਦੌਰਾਨ ਜੇਕਰ ਕਾਰ 'ਚ ਅੱਗ ਲੱਗ ਜਾਵੇ ਤਾਂ ਉਸ ਵੇਲੇ ਇਹ ਮਦਦਗਾਰ ਸਾਬਤ ਹੋਵੇਗਾ।


ਜੰਪਰ ਕੇਬਲ:


ਕਈ ਵਾਰ ਗਲਤੀ ਨਾਲ ਗੱਡੀ ਦੀਆਂ ਹੈੱਡਲਾਈਟਸ ਆਨ ਰਹਿ ਜਾਂਦੀਆਂ ਹਨ। ਜਿਸ ਕਾਰਨ ਬੈਟਰੀ ਡਾਊਨ ਹੋ ਜਾਂਦੀ ਹੈ ਤੇ ਗੱਡੀ ਸਟਾਰਟ ਨਹੀਂ ਹੁੰਦੀ। ਅਜਿਹੇ 'ਚ ਜੰਪਰ ਕੇਬਲ ਦੀ ਮਦਦ ਨਾਲ ਕਿਸੇ ਵੀ ਕਾਰ ਦੀ ਬੈਟਰੀ ਨਾਲ ਆਪਣੀ ਕਾਰ ਦੀ ਬੈਟਰੀ ਨੂੰ ਥੋੜ੍ਹਾ ਚਾਰਜ ਕੀਤਾ ਜਾ ਸਕਦਾ ਹੈ।


ਫਰਸਟ ਏਡ ਬੌਕਸ:


ਸਫ਼ਰ ਦੌਰਾਨ ਕਿਸੇ ਦੇ ਵੀ ਸੱਟ ਲੱਗ ਸਕਦੀ ਹੈ। ਇਸ ਲਈ ਕਾਰ 'ਚ ਹਮੇਸ਼ਾਂ ਫਰਸਟ ਏਡ ਬੌਕਸ ਰੱਖੋ। ਕੁਝ ਦਵਾਈਆਂ ਵੀ ਆਪਣੇ ਨਾਲ ਜ਼ਰੂਰ ਰੱਖੋ।


ਪਾਵਰਬੈਂਕ:


ਬੇਸ਼ੱਕ ਗੱਡੀਆਂ 'ਚ ਮੋਬਾਈਲ ਚਾਰਜਰ ਦੀ ਸੁਵਿਧਾ ਹੁੰਦੀ ਹੈ ਪਰ ਫਿਰ ਵੀ ਆਪਣੇ ਨਾਲ ਇਕ ਪਾਵਰਬੈਂਕ ਜ਼ਰੂਰ ਰੱਖੋ। ਕਈ ਵਾਰ ਇਹ ਐਮਰਜੈਂਸੀ 'ਚ ਬਹੁਤ ਕੰਮ ਆਉਂਦਾ ਹੈ।


ਪੋਰਟੇਬਲ ਬਲੂਟੁੱਥ ਸਪੀਕਰ:


ਵੈਸੇ ਤਾਂ ਕਾਰ 'ਚ ਮਿਊਜ਼ਿਕ ਸਿਸਟਮ ਹੁੰਦਾ ਹੈ ਪਰ ਜੇਕਰ ਤੁਸੀਂ ਮਸਤੀ ਦੇ ਇਰਾਦੇ ਨਾਲ ਘੁੰਮਣ ਜਾ ਰਹੇ ਹੋ ਤਾਂ ਆਪਣੇ ਨਾਲ ਇਕ ਪੋਰਟੇਬਲ ਬਲੂਟੁੱਥ ਸਪੀਕਰ ਜ਼ਰੂਰ ਲੈ ਜਾਓ। ਇਸ ਨਾਲ ਤੁਸੀਂ ਕਿਤੇ ਵੀ ਕਾਰ ਤੋਂ ਬਾਹਰ ਵੀ ਮਿਊਜ਼ਿਕ ਦਾ ਮਜ਼ਾ ਲੈ ਸਕਦੇ ਹੋ।


ਇਹ ਵੀ ਪੜ੍ਹੋ: ਚੀਨ ਦਾ ਭਾਰਤ 'ਤੇ ਕਰਾਰਾ ਤਨਜ਼, ਅਮਰੀਕਾ ਦੇ ਦਮ 'ਤੇ ਭੁੜਕ ਰਿਹਾ ਭਾਰਤ


ਸਫ਼ਰ ਤੇ ਨਿਕਲਣ ਤੋਂ ਪਹਿਲਾਂ ਗੱਡੀ ਦੀ ਸਰਵਿਸ ਜ਼ਰੂਰ ਕਰਵਾ ਲਓ। ਜੇਕਰ ਕੋਈ ਦਿੱਕਤ ਹੈ ਤਾਂ ਠੀਕ ਕਰਵਾਓ ਤਾਂ ਜੋ ਸਫ਼ਰ ਬਿਹਤਰ ਤੇ ਬਿਨਾਂ ਪਰੇਸ਼ਾਨੀ ਹੋਵੇ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


Car loan Information:

Calculate Car Loan EMI