ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਕਾਰਨ ਕਈ ਆਟੋਮੋਬਾਈਲ ਕੰਪਨੀਆਂ ਨੂੰ ਆਪਣੀ ਨਵੀਂ ਕਾਰ ਦੀ ਲਾਂਚਿੰਗ ਟਾਲਣੀ ਪਈ ਹੈ। ਟਾਟਾ ਦੀ ਦਮਦਾਰ ਗ੍ਰੇਵੀਟਾਸ ਵੀ ਉਨ੍ਹਾਂ ਵਿੱਚੋਂ ਇੱਕ ਹੈ। ਕੰਪਨੀ ਨੇ ਪਹਿਲਾਂ ਇਹ ਕਾਰ ਦੀਵਾਲੀ ਮੌਕੇ ਲਾਂਚ ਕਰਨ ਦਾ ਪ੍ਰੋਗਰਾਮ ਰੱਖਿਆ ਸੀ ਪਰ ਸਪਲਾਈ ਲੜੀ ’ਚ ਪ੍ਰੇਸ਼ਾਨੀ ਆਉਣ ਕਾਰਨ ਟਾਟਾ ਗ੍ਰੇਵੀਟਾਸ ਦੀ ਲਾਂਚਿੰਗ ਮੁਲਤਵੀ ਕਰਨੀ ਪਈ ਸੀ। ਹੁਣ ਟਾਟਾ ਗ੍ਰੇਵੀਟਾਸ SUV ਅਗਲੇ ਸਾਲ 2021 ਦੇ ਅਰੰਭ ’ਚ ਹੀ ਲਾਂਚ ਕੀਤੀ ਜਾਵੇਗੀ। ਟਾਟਾ ਦੀ ਇਹ ਨਵੀਂ ਕਾਰ ਭਾਰਤੀ ਬਾਜ਼ਾਰ ਦੀ ਟੌਪ SUV ਰੇਂਜ ’ਚ ਸਭ ਤੋਂ ਉੱਤੇ ਹੋਵੇਗੀ।


ਟਾਟਾ ਦੀ ਹੈਰੀਅਰ ਵੀ ਟੌਪ SUVs ਦੀ ਸੂਚੀ ਵਿੱਚ ਆਉਂਦੀ ਹੈ। ਇਸ ਦਮਦਾਰ SUV ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਟਾਟਾ ਗ੍ਰੇਵੀਟਾਸ ਵੀ ਹੈਰੀਅਰ ਵਾਂਗ ਹੀ 7 ਸੀਟਰ ਮਾਡਲ ਹੈ ਪਰ ਸੀਟਾਂ ਦੀ ਵਾਧੂ ਕਤਾਰ ਕਾਰਣ ਉਸ ਵਿੱਚ ਹੈਰੀਅਰ ਤੋਂ ਵੱਧ ਜਗ੍ਹਾ ਹੈ। ਹੈਰੀਅਰ ਦੇ ਮੁਕਾਬਲੇ ਗ੍ਰੇਵੀਟਾਸ 63 ਮਿਲੀ ਮੀਟਰ ਵੱਧ ਲੰਬੀ ਤੇ 80 ਮਿਲੀਮੀਟਰ ਜ਼ਿਆਦਾ ਉੱਚੀ ਹੈ। ਦੋਵੇਂ SUVs ਵਿੱਚ 2741 ਮਿਲੀਮੀਟਰ ਦਾ ਵ੍ਹੀਲ ਬੇਸ ਹੈ।

ਗ੍ਰੇਵੀਟਾਸ ਦਾ ਬੀ ਪਿਲਰ ਤੱਕ ਹੈਰੀਅਰ ਜਿਹਾ ਸਟਾਈਲ ਹੈ ਪਰ ਇਸ ਤੋਂ ਬਾਅਦ ਗ੍ਰੇਵੀਟਾਸ ’ਚ ਇੱਕ ਲੰਬੀ ਰੀਅਰ ਓਵਰਹਾਂਗ ਤੇ ਤੀਜੀ ਕਤਾਰ ਨੂੰ ਮਿਲਾਉਣ ਲਈ ਇੱਕ ਸਟੈੱਪਡ ਛੱਤ ਨਾਲ ਯੂਨੀਕ ਡਿਜ਼ਾਈਨ ਦਿੱਤਾ ਗਿਆ ਹੈ। ਇਸ ਵਿੱਚ ਹੈਰੀਅਰ ਦਾ ਹੀ 170 ਹਾਰਸ ਪਾਵਰ, 2.0 ਮੀਟਰ Kryotec ਡੀਜ਼ਲ ਇੰਜਣ ਹੈ, ਜੋ ਗ੍ਰੇਵੀਟਾਸ ’ਚ ਵੀ ਤੁਹਾਨੂੰ ਮਿਲੇਗਾ। ਟ੍ਰਾਂਸਮਿਸ਼ਨ ਲਈ ਇਸ ਵਿੱਚ 6 ਸਪੀਡ ਮੈਨੂਅਲ ਜਾਂ 6 ਸਪੀਡ ਟੌਰਕ ਕਨਰਵਰਟਰ ਆਟੋਮੈਟਿਕ ਦਿੱਤਾ ਗਿਆ ਹੈ।

ਅਗਲੇ ਵਰ੍ਹੇ ਕਈ SUVs ਲਾਂਚ ਹੋਣ ਵਾਲੀਆਂ ਹਨ। ਤਦ ਟਾਟਾ ਗ੍ਰੇਵੀਟਾਸ ਦਾ ਮੁਕਾਬਲਾ ਬਾਜ਼ਾਰ ’ਚ ਮੌਜੂਦ ਐੱਮਜੀ ਹੈਕਟਰ ਪਲੱਸ ਤੇ ਮਹਿੰਦਰਾ XUV 500 ਨਾਲਾ ਹੋਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Car loan Information:

Calculate Car Loan EMI