ਹੁਣ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ Jayem Neo ਕੀ ਹੈ? ਇਸ ਲਈ ਤੁਹਾਨੂੰ ਯਾਦ ਕਰਵਾ ਦਈਏ ਕਿ ਤਕਰੀਬਨ ਤਿੰਨ ਸਾਲ ਪਹਿਲਾਂ ਨਵੰਬਰ 2017 ਵਿੱਚ ਟਾਟਾ ਮੋਟਰਜ਼ ਨੇ Jayem Automotives ਦੀ ਭਾਈਵਾਲੀ ਵਿੱਚ ਟਾਟਾ ਨੈਨੋ ਦਾ ਇਲੈਕਟ੍ਰਿਕ ਵਰਜਨ ਲਾਂਚ ਕਰਨ ਦਾ ਐਲਾਨ ਕੀਤਾ ਸੀ। ਇਸ ਕਾਰ ਨੂੰ Jayem Neo ਬ੍ਰਾਂਡ ਤਹਿਤ ਮਾਰਕੀਟ ਵਿੱਚ ਲਾਂਚ ਕਰਨ ਦੀ ਯੋਜਨਾ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਕਾਰ ਨੂੰ Ola Electric ਦੇ ਬੇੜੇ ਵਿੱਚ ਲਾਂਚ ਕਰਨ ਦੀ ਯੋਜਨਾ ਸੀ। ਹਾਲਾਂਕਿ, ਸਾਲਾਂ ਦੇ ਅੰਤਰਾਲ ਬਾਅਦ ਇਸ ਕਾਰ ਦੇ ਉਤਪਾਦਨ ਤੇ ਤਿਆਰੀ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਹੁਣ ਰੁਸ਼ਲੇਨ ਵਿੱਚ ਪ੍ਰਕਾਸ਼ਤ ਰਿਪੋਰਟ ਮੁਤਾਬਕ, Neo ਇਲੈਕਟ੍ਰਿਕ ਕਾਰ ਨੂੰ ਪੁਣੇ 'ਚ ਦੇਖਿਆ ਗਿਆ ਹੈ।
ਨਵੀਂ ਰਿਪੋਰਟ ਮੁਤਾਬਕ, ਟਾਟਾ ਨੈਨੋ ਇਲੈਕਟ੍ਰਿਕ ਵਿੱਚ 17.7 ਕਿਲੋਵਾਟ ਸਮਰੱਥਾ ਵਾਲੀ 48 ਵੋਲਟ ਇਲੈਕਟ੍ਰਿਕ ਮੋਟਰ ਦੀ ਵਰਤੋਂ ਕੀਤੀ ਗਈ ਹੈ। ਇਹ ਮੋਟਰ ਇਲੈਕਟਰਾ ਈਵੀ ਰਾਹੀਂ ਸਪਲਾਈ ਕੀਤੀ ਗਈ ਹੈ, ਇਸ ਕੰਪਨੀ ਨੇ ਟਿਆਗੋ ਅਤੇ ਟਿਗੋਰ ਲਈ ਵੀ ਇਲੈਕਟ੍ਰਿਕ ਮੋਟਰਾਂ ਦੀ ਸਪਲਾਈ ਕੀਤੀ। ਹਾਲਾਂਕਿ ਦੋਵਾਂ ਕੰਪਨੀਆਂ ਦੇ ਅਸਲ ਸਮਝੌਤੇ ਮੁਤਾਬਕ, ਟਾਟਾ ਮੋਟਰਜ਼ Jayem ਨੂੰ ਕਾਰ ਦਾ ਬਾਡੀ ਪੈਨਲ ਸਪਲਾਈ ਕਰਨਾ ਸੀ ਤੇ ਕੋਇੰਬਟੂਰ ਸਥਿਤ ਕੰਪਨੀ ਨੂੰ ਇਲੈਕਟ੍ਰਿਕ ਮੋਟਰ ਇੰਸਟਾਲ ਕਰਨਾ ਸੀ।
ਕੀ ਹੋਵੇਗੀ ਡਰਾਈਵਿੰਗ ਰੇਂਜ: ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਕਾਰ ਨੂੰ ਟਾਟਾ ਨੈਨੋ ਜਾਂ ਜੈਮ ਨੀਓ ਦੇ ਨਾਂ 'ਤੇ ਲਾਂਚ ਕੀਤਾ ਗਿਆ ਹੈ, ਹਾਲਾਂਕਿ ਟੈਸਟਿੰਗ ਮਾਡਲ 'ਤੇ ਕਿਤੇ ਵੀ ਨੈਨੋ ਦਾ ਬੈਚ ਨਹੀਂ ਮਿਲੀਆ। ਰਿਪੋਰਟਾਂ ਮੁਤਾਬਕ, ਇਸ ਕਾਰ ਵਿੱਚ ਐਂਟੀ-ਲਾਕ ਬ੍ਰੇਕਿੰਗ ਸਿਸਟਮ, ਅਗਲੀ ਸੀਟ ਲਈ ਬੈਲਟ ਰੀਮਾਈਂਡਰ, ਰਿਵਰਸ ਪਾਰਕਿੰਗ ਸੈਂਸਰ ਸ਼ਾਮਲ ਹੋਣਗੇ।
ਇਸੇ ਦਾ ਨਾਲ ਹੀ ਕਾਰ ਦੀ ਟਾਪ ਸਪੀਡ 85 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਅਤੇ ਇਹ ਕਾਰ ਸਿੰਗਲ ਚਾਰਜ ਵਿਚ 203 ਕਿਲੋਮੀਟਰ ਤੱਕ ਦੀ ਡਰਾਈਵਿੰਗ ਰੇਂਜ ਦੇ ਸਕਦੀ ਹੈ। ਇਸ ਤੋਂ ਇਲਾਵਾ ਇਹ ਕਾਰ AC ਨਾਲ ਲਗਪਗ 140 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਕਦੀ ਹੈ। ਹਾਲਾਂਕਿ ਇਸ ਬਾਰੇ ਕੰਪਨੀ ਤੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI