Tata EV Price Hike: ਟਾਟਾ ਮੌਟਰਸ ਨੂੰ ਸਸਤੀ ਕੀਮਤਾਂ 'ਤੇ ਇਲੈਕਟ੍ਰਿਕ ਵਾਹਨ ਪੇਸ਼ ਕਰਨ ਲਈ ਜਾਣੀਆ ਜਾਂਦਾ ਹੈ। ਪਰ ਹੁਣ ਟਾਟਾ ਨੇ ਆਪਣੀਆਂ ਦੋ ਪ੍ਰਸਿੱਧ ਇਲੈਕਟ੍ਰਿਕ ਕਾਰਾਂ ਦੀ ਕੀਮਤ ਵਧਾ ਦਿੱਤੀ ਹੈ। ਜਿਨ੍ਹਾਂ ਇਲੈਕਟ੍ਰਿਕ ਕਾਰਾਂ ਦੀ ਕੀਮਤ ਵਧਾਈ ਗਈ ਹੈ, ਉਨ੍ਹਾਂ 'ਚ Tata Nexon Electric (Tata Nexon EV) ਅਤੇ Tata Tigor ਸ਼ਾਮਲ ਹਨ। ਰਿਪੋਰਟ ਮੁਤਾਬਕ Nexon ਇਲੈਕਟ੍ਰਿਕ ਅਤੇ ਟਿਗੋਰ ਇਲੈਕਟ੍ਰਿਕ ਦੇ ਸਾਰੇ ਵੇਰੀਐਂਟਸ ਦੀ ਕੀਮਤ 'ਚ 25,000 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।


Tata Nexon ਦੇ ਕਿਹੜੇ ਵੇਰੀਐਂਟ ਦੀ ਕੀਮਤ 'ਚ ਵਾਧਾ ਹੋਇਆ


Tata Nexon EV ਮਾਡਲ ਦੇ ਵੇਰੀਐਂਟ 'ਚ 25,000 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਅਜਿਹੇ 'ਚ Nexon EV ਦੇ ਬੇਸ ਮਾਡਲ ਦੀ ਕੀਮਤ 14.79 ਲੱਖ ਰੁਪਏ ਹੋ ਗਈ ਹੈ।



  • Tata Nexon EV XM

  • Tata Nexon EV XZ Plus

  • Tata Nexon EV XZ ਪਲੱਸ ਡਾਰਕ ਐਡੀਸ਼ਨ

  • Tata Nexon ZX Plus Lux

  • Tata Nexon EV XZ Plus lux ਡਾਰਕ ਐਡੀਸ਼ਨ


ਜਾਣੋ Tata Tigor ਦੇ ਕਿਹੜੇ ਵੇਰੀਐਂਟ ਦੀ ਕੀਮਤ 'ਚ ਵਾਧਾ


ਟਾਟਾ ਟਿਗੋਰ ਦੀ ਕੀਮਤ 'ਚ ਵੀ 25,000 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਅਜਿਹੇ 'ਚ ਟਾਟਾ ਟਿਗੋਰ ਦੇ ਬੇਸ ਵੇਰੀਐਂਟ ਦੀ ਕੀਮਤ 12.49 ਲੱਖ ਰੁਪਏ ਹੋ ਗਈ ਹੈ।



  • Tata Tigor XE

  • Tata Tigor XM

  • Tata Tigor XZ Plus

  • Tata tigor EV ਬੈਟਰੀ ਪਾਵਰ


Tata Tigor EV 26 kWh ਦੀ ਬੈਟਰੀ ਨਾਲ ਚੱਲਣ ਵਾਲੀ ਮੋਟਰ ਵਲੋਂ ਸੰਚਾਲਿਤ ਹੈ, ਜੋ 74.7ps ਦੀ ਪਾਵਰ ਅਤੇ 170Nm ਦਾ ਟਾਰਕ ਜਨਰੇਟ ਕਰਦੀ ਹੈ। ਇਹ ਕਾਰ ਸਿੰਗਲ ਚਾਰਜ 'ਚ 306 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ।


Tata Nexon EV ਦੀ ਬੈਟਰੀ ਪਾਵਰ


Tata Nexon EV ਵਿੱਚ 30.2kWh ਦੀ ਬੈਟਰੀ ਹੈ, ਜੋ 128.7bhp ਪਾਵਰ ਅਤੇ 245Nm ਦਾ ਟਾਰਕ ਜਨਰੇਟ ਕਰਦੀ ਹੈ। ਇਸ ਦੀ ਟਾਪ ਸਪੀਡ 120 ਕਿਲੋਮੀਟਰ ਪ੍ਰਤੀ ਘੰਟਾ ਹੈ।


ਇਹ ਵੀ ਪੜ੍ਹੋ: ਵਧਦੀ ਗਰਮੀ ਨਾਲ ਲਾਲ ਹੋਇਆ ਟਮਾਟਰ, ਖਰੀਦਣ ਲਈ ਵਧੇਗੀ ਲੋਕਾਂ ਦੀਆਂ ਜੇਬਾਂ 'ਤੇ ਭਾਰ



Car loan Information:

Calculate Car Loan EMI