ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


Tomato Price: ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ, ਟਮਾਟਰ ਦੀ ਕੀਮਤ ਵਧਦੀ ਜਾ ਰਹੀ ਹੈ। ਦਿੱਲੀ 'ਚ ਟਮਾਟਰ 50 ਤੋਂ 60 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ, ਜਦਕਿ ਬੈਂਗਲੁਰੂ 'ਚ ਟਮਾਟਰ ਦੀ ਕੀਮਤ 80 ਰੁਪਏ ਪ੍ਰਤੀ ਕਿਲੋ ਤੋਂ ਪਾਰ ਹੋ ਗਈ ਹੈ। ਇਸ ਤੋਂ ਇਲਾਵਾ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਕਈ ਥਾਵਾਂ 'ਤੇ ਟਮਾਟਰ 100 ਰੁਪਏ ਤੱਕ ਪਹੁੰਚ ਗਿਆ ਹੈ।


ਦੱਸ ਦਈਏ ਕਿ ਕੁਝ ਦਿਨ ਪਹਿਲਾਂ ਟਮਾਟਰ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ ਕਾਰਨ ਕਿਸਾਨ ਸਬਜ਼ੀਆਂ ਨੂੰ ਸੜਕਾਂ 'ਤੇ ਸੁੱਟਦੇ ਦੇਖੇ ਗਏ ਸੀ। ਹਾਲਾਂਕਿ ਹੁਣ ਟਮਾਟਰ ਉਗਾਉਣ ਵਾਲੇ ਕੁਝ ਕਿਸਾਨਾਂ ਦੇ ਚਿਹਰਿਆਂ 'ਤੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ, ਜਦਕਿ ਇਸ ਮਹਿੰਗਾਈ ਨੇ ਮੱਧ ਅਤੇ ਗਰੀਬ ਵਰਗ ਦੀ ਚਿੰਤਾ ਵਧਾ ਦਿੱਤੀ ਹੈ।


ਟਮਾਟਰ 100 ਰੁਪਏ ਦੇ ਪਾਰ


ਹਾਲਾਂਕਿ ਬਾਗਬਾਨੀ ਉਤਪਾਦਕ ਸਹਿਕਾਰੀ ਮਾਰਕੀਟਿੰਗ ਅਤੇ ਪ੍ਰੋਸੈਸਿੰਗ ਸੋਸਾਇਟੀ ਆਫ ਲਿਮਟਿਡ ਦੀ ਕੀਮਤ ਸੂਚੀ ਵਿੱਚ ਮੰਗਲਵਾਰ ਨੂੰ ਟਮਾਟਰ ਦੀ ਕੀਮਤ 75 ਰੁਪਏ ਦੇਖੀ ਗਈ, ਬੇਂਗਲੁਰੂ ਵਿੱਚ ਕਈ ਸਬਜ਼ੀਆਂ ਦੀਆਂ ਦੁਕਾਨਾਂ ਅਤੇ ਮਾਲਾਂ ਨੇ 100 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਲਿਆ।


ਕਰਨਾਟਕ ਦੇ ਨਾਲ-ਨਾਲ ਗੁਆਂਢੀ ਰਾਜਾਂ ਵਿੱਚ ਵੀ ਟਮਾਟਰ ਦੀ ਫ਼ਸਲ ਨੂੰ ਚੱਕਰਵਾਤ ਨਾਲ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ। ਇਸ ਕਾਰਨ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਝੱਖੜ ਦੇ ਨਾਲ-ਨਾਲ ਤੂਫਾਨ ਅਤੇ ਮੀਂਹ ਨੇ ਵੀ ਫਸਲ ਨੂੰ ਨੁਕਸਾਨ ਪਹੁੰਚਾਇਆ।


ਕਿੱਥੇ ਅਤੇ ਕਿਸ ਕੀਮਤ 'ਤੇ ਵਿੱਕ ਰਿਹਾ ਟਮਾਟਰ


ਮਾਹਿਰਾਂ ਮੁਤਾਬਕ ਸੂਬੇ ਦੇ ਕੋਲਾਰ ਜ਼ਿਲ੍ਹੇ ਵਿੱਚ ਬਾਕੀ ਜ਼ਿਲ੍ਹਿਆਂ ਨਾਲੋਂ ਵੱਧ ਟਮਾਟਰ ਪੈਦਾ ਹੁੰਦੇ ਹਨ। ਇਸ ਸਮੇਂ ਸੂਬੇ ਵਿੱਚ 16,328 ਹੈਕਟੇਅਰ ਰਕਬੇ ਵਿੱਚ ਟਮਾਟਰ ਦੀ ਫ਼ਸਲ ਹੁੰਦੀ ਹੈ। ਜੂਨ ਅਤੇ ਅਗਸਤ ਦੇ ਮਹੀਨਿਆਂ ਵਿੱਚ ਫ਼ਸਲ ਦੀ ਪੈਦਾਵਾਰ ਚੰਗੀ ਹੁੰਦੀ ਹੈ। ਸੂਬੇ ਵਿੱਚ ਹਰ ਸਾਲ 9.50 ਲੱਖ ਮੀਟ੍ਰਿਕ ਟਨ ਟਮਾਟਰ ਦਾ ਉਤਪਾਦਨ ਹੁੰਦਾ ਹੈ।


ਇਹ ਵੀ ਪੜ੍ਹੋ: Punjabi singer Kaur B House: ਪੰਜਾਬੀ ਗਾਇਕਾ ਕੌਰ ਬੀ ਦੀ ਕੋਠੀ ਮਿਣਤੀ ਦੌਰਾਨ ਆਈ ਪੰਚਾਇਤੀ ਜ਼ਮੀਨ ਦੇ ਘੇਰੇ 'ਚ