ਨਵੀਂ ਦਿੱਲੀ: ਚੀਨ ਦੀ ਆਟੋਮੋਬਾਈਲ ਕੰਪਨੀ Fengsheng Automotive ਨੇ ਨਵੀਂ ਇਲੈਕਟ੍ਰਿਕ ਕਰਾਸਓਵਰ ਕਾਰ Maple 30X ਲਾਂਚ ਕੀਤੀ ਹੈ। ਇਸ ਦੇ ਡਿਜ਼ਾਈਨ ਦੀ ਸਾਫ ਤੌਰ ‘ਤੇ ਟਾਟਾ ਨੈਕਸਨ (tata nexon) ਐਸਯੂਵੀ ਤੋਂ ਕਾਪੀ ਕੀਤੀ ਗਿਆ ਹੈ, ਜੋ ਕਿ ਭਾਰਤ ‘ਚ ਬੇਹੱਦ ਮਸ਼ਹੂਰ ਕਾਰ ਹੈ। ਦੱਸ ਦਈਏ ਕਿ ਇਲੈਕਟ੍ਰਿਕ ਕਾਰਾਂ (electronic cars) ਨੂੰ ਦੁਨੀਆ ਭਰ ‘ਚ ਪਸੰਦ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਇਸਦੀ ਮੰਗ ਵੱਧਦੀ ਜਾ ਰਹੀ ਹੈ। ਪਰ ਫਿਲਹਾਲ ਇਲੈਕਟ੍ਰਿਕ ਕਾਰਾਂ ਦੀ ਕੀਮਤ ਪੈਟਰੋਲ ਅਤੇ ਡੀਜ਼ਲ ਵਾਹਨਾਂ ਨਾਲੋਂ ਬਹੁਤ ਜ਼ਿਆਦਾ ਹੈ। ਪਰ ਚੀਨ ਦੀ ਮੈਪਲ 30ਐਕਸ ਇਲੈਕਟ੍ਰਿਕ ਕਾਰ ਆਪਣੀ ਘੱਟ ਕੀਮਤ ਦੇ ਕਾਰਨ ਦੁਨੀਆ ਭਰ ਦੇ ਇਲੈਕਟ੍ਰਿਕ ਮਾਰਕੀਟ ‘ਤੇ ਹਾਵੀ ਹੋ ਸਕਦੀ ਹੈ।


ਕੀਮਤ: ਡਿਜ਼ਾਇਨ ਕਾੱਪੀ ਦੇ ਸਵਾਲਾਂ ਦੇ ਘੇਰੇ ਵਿਚ ਆਈ ਇਹ ਚੀਨੀ ਐਸਯੂਵੀ ਜੋ ਪੂਰੀ ਸਬ-4-ਮੀਟਰ ਸੈਗਮੈਂਟ ਦੀ ਇੱਕ ਕਰਾਸਓਵਰ ਇਲੈਕਟ੍ਰਿਕ ਕਾਰ ਹੈ। ਹਾਲਾਂਕਿ ਇਸ ਦੀ ਕੀਮਤ ਹੈਰਾਨ ਕਰਨ ਵਾਲੀ ਹੈ। ਚੀਨ ’ਚ ਇਸ ਐਸਯੂਵੀ ਦੀ ਸ਼ੁਰੂਆਤੀ ਕੀਮਤ 9,778 ਡਾਲਰ (ਲਗਪਗ 7.46 ਲੱਖ ਰੁਪਏ) ਹੈ। ਜਦਕਿ Tata Nexon XM ਵੇਰੀਐਂਟ ਦੀ ਕੀਮਤ 7.70 ਲੱਖ ਰੁਪਏ ਹੈ।



ਡਿਜ਼ਾਈਨ ਪੈਰਿਟੀ: ਮੈਪਲ 30 ਐਕਸ ਦਾ ਫਰੰਟ ਗਰਿਲ ਟਾਟਾ ਨੈਕਸਨ ਈਵੀ ਵਰਗਾ ਦਿਖਾਈ ਦਿੰਦਾ ਹੈ ਅਤੇ ਬੋਨਟ ਤੋਂ ਹੈੱਡਲੈਂਪਸ ਤੱਕ ਟਾਟਾ ਨੈਕਸਨ ਈਵੀ ਤੇ ਫੇਸਲਿਫਟ ਜਿਹੇ ਹਨ। ਇਸ ਤੋਂ ਇਲਾਵਾ ਕਾਰ ਦੀ ਸਾਈਡ ਪ੍ਰੋਫਾਈਲ ਵੀ ਪੂਰੀ ਤਰ੍ਹਾਂ ਟਾਟਾ ਦੀ ਐਸਯੂਵੀ ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਮੈਪਲ 30 ਐਕਸ ਐਸਯੂਵੀ ਚਾਰ ਵੈਰਿਅੰਟ ਅਤੇ ਪੰਜ ਕਲਰ ਆਪਸ਼ਨ ਨਾਲ ਉਪਲਬਧ ਹੈ। ਪੇਂਟ ਸਕੀਮ ਦੀ ਗੱਲ ਕਰੀਏ ਤਾਂ ਇਸ ਐਸਯੂਵੀ ਦਾ ਡਿਊਲ ਟੋਨ ਆਪਸ਼ਨ ਟਾਟਾ ਨੈਕਸਨ ਵਰਗਾ ਦਿਖਾਈ ਦਿੰਦਾ ਹੈ।



ਇੰਜਣ: Maple 30X ਇੱਕ ਇਲੈਕਟ੍ਰਿਕ ਮੋਟਰ ਨਾਲ ਮਿਲਦਾ ਹੈ ਜੋ 94hp ਦੀ ਪਾਵਰ ਪੈਦਾ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਐਸਯੂਵੀ ਇੱਕ ਵਾਰ ਫੂਲ ਚਾਰਜਿੰਗ ਤੋਂ ਬਾਅਦ 300 ਕਿਲੋਮੀਟਰ ਦੀ ਦੂਰੀ ਨੂੰ ਤੈਅ ਕਰ ਸਕਦੀ ਹੈ। ਇਹ ਕਾਰ ਇੱਕ ਤੇਜ਼ ਚਾਰਜਿੰਗ ਕਿੱਟ ਦੇ ਨਾਲ ਆਉਂਦੀ ਹੈ ਜੋ ਕਾਰ ਦੀ ਬੈਟਰੀ 80 ਪ੍ਰਤੀਸ਼ਤ 30 ਮਿੰਟਾਂ ‘ਚ ਚਾਰਜ ਕਰ ਸਕਦੀ ਹੈ।



ਫੀਚਰਸ: ਇਲੈਕਟ੍ਰਿਕ ਐਸਯੂਵੀ Maple 30X ਬਹੁਤ ਸਾਰੇ ਫੀਚਰਸ ਨਾਲ ਮਿਲਦੀ ਹੈ। ਇਸ ‘ਚ ਪੂਰੀ ਤਰ੍ਹਾਂ ਡਿਜੀਟਲ ਇੰਸਟਰੂਮੈਂਟ ਕਲੱਸਟਰ, ਕਲਾਈਮੈਟ ਕੰਟ੍ਰੋਲ, GKUI ਇੰਫੋਟੇਨਮੈਂਟ ਸਿਸਟਮ, LED ਲਾਈਟ, ਫਲੈਟ-ਬੌਟਮ ਸਟੀਰਿੰਗ ਵੀਲ ਹੈ। ਇਸ ਐਸਯੂਵੀ ਦੇ ਟਾਪ ਆਪਸ਼ਨ ‘ਚ ਸਨਰੂਫ ਵੀ ਉਪਲਬਧ ਹੈ। ਇਹ ਐਸਯੂਵੀ ਜਲਦੀ ਹੀ ਚੀਨ ‘ਚ ਵਿਕਰੀ ਲਈ ਉਪਲਬਧ ਹੋਵੇਗੀ।

Car loan Information:

Calculate Car Loan EMI