ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਰਾਹੁਲ ਗਾਂਧੀ ਨੂੰ ਕਿਹਾ ਕਿ ਜੇਕਰ ਉਹ ਸੱਚਮੁਚ ਕਰਮਚਾਰੀਆਂ ਦੀ ਭਲਾਈ ਲਈ ਚਿੰਤਤ ਹਨ ਤਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁਲਾਜ਼ਮਾਂ ਦਾ 5000 ਕਰੋੜ ਰੁਪਏ ਦਾ ਮਹਿੰਗਾਈ ਭੱਤਾ (ਡੀ.ਏ.) ਜਾਰੀ ਕਰਨ ਦੀ ਸਲਾਹ ਦੇਣ। ਜੋ ਕਿ 2018 ਤੋਂ ਬਕਾਇਆ ਹੈ।
ਇਥੇ ਇੱਕ ਬਿਆਨ ਵਿੱਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸਾਰੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਡੀਏ ਵਿੱਚ ਵਾਧੇ ਦੀ ਰਕਮ ਨੂੰ ‘ਅਣਮਨੁੱਖੀ ਅਤੇ ਅਸੰਵੇਦਨਸ਼ੀਲ’ ਕਰਾਰ ਦਿੱਤਾ ਸੀ।ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਸਨੇ ਕਿਸ ਤਰ੍ਹਾਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਜਿਨ੍ਹਾਂ ਨੂੰ ਤਿੰਨ ਸਾਲਾਂ ਤੋਂ 22 ਤੋਂ 26 ਪ੍ਰਤੀਸ਼ਤ ਡੀਏ ਭੱਤਾ ਪ੍ਰਾਪਤ ਨਹੀਂ ਹੋਇਆ।
ਮਜੀਠੀਆ ਨੇ ਕਿਹਾ, ਕੇਂਦਰ ਨੇ ਡੀਏ ਵਿਚ ਵਾਧੇ ਨੂੰ ਰੋਕਣ ਲਈ ਬੇਮਿਸਾਲ ਕਦਮ ਚੁੱਕਿਆ ਹੈ, ਪਰ ਪੰਜਾਬ ਸਰਕਾਰ ਤਿੰਨ ਸਾਲਾਂ ਤੋਂ ਆਪਣੇ ਕਰਮਚਾਰੀਆਂ ਨੂੰ ਬਕਾਏ ਨਹੀਂ ਦੇ ਰਹੀ ਹੈ। ਕੀ ਇਹ ਸਚਮੁੱਚ ਅਣਮਨੁੱਖੀ ਨਹੀਂ ਹੈ?
ਉਨ੍ਹਾਂ ਕਿਹਾ ਇਹ ਵਧੀਆ ਰਹੇਗਾ ਜੇਕਰ ਤੁਸੀਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਲਾਹ ਦਿੰਦੇ ਹੋ ਕਿ ਉਹ ਕੇਂਦਰ ਵੱਲੋਂ ਡੀਏ ਵਾਧੇ 'ਤੇ ਲਾਈ ਗਈ ਰੋਕ ਬਾਰੇ ਬੋਲਣ ਤੋਂ ਪਹਿਲਾਂ ਡੀਏ ਅਤੇ ਬਕਾਏ ਜਾਰੀ ਕਰਨ।
ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਨੇ ਰਾਹੁਲ ਗਾਂਧੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦੇਣ ਲਈ ਕਿਹਾ ਕਿ ਉਹ ਸਾਰੀਆਂ ਨਰਸਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਨ ਜੋ ਉਹ ਕੋਵਿਡ - 19 ਦਾ ਅਸਰਦਾਰ ਜੰਗ ਨਾਲ ਮੁਕਾਬਲਾ ਕਰਨ ਲਈ ਐਡਹਾਕ ਅਧਾਰ ਤੇ ਕੰਮ ਕਰ ਰਹੀਆਂ ਹਨ।
'ਪੰਜਾਬ 'ਚ ਤਿੰਨ ਸਾਲਾਂ ਦੇ ਬਕਾਇਆ ਪਏ 5,000 ਕਰੋੜ ਰੁਪਏ ਦੇ ਡੀ.ਏ, ਜਾਰੀ ਕਰੇ ਸਰਕਾਰ'-ਮਜੀਠੀਆ
ਏਬੀਪੀ ਸਾਂਝਾ
Updated at:
25 Apr 2020 06:29 PM (IST)
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸਾਰੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਡੀਏ ਵਿੱਚ ਵਾਧੇ ਦੀ ਰਕਮ ਨੂੰ ‘ਅਣਮਨੁੱਖੀ ਅਤੇ ਅਸੰਵੇਦਨਸ਼ੀਲ’ ਕਰਾਰ ਦਿੱਤਾ ਸੀ।
- - - - - - - - - Advertisement - - - - - - - - -