Mahindra Thar Roxx Waiting Period: ਮਹਿੰਦਰਾ ਥਾਰ ਰੌਕਸ ਨੂੰ ਇਸ ਸਾਲ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਲਾਂਚ ਕੀਤਾ ਗਿਆ ਸੀ। ਥਾਰ ਰੌਕਸ ਦੇ ਲਾਂਚ ਹੋਣ ਤੋਂ ਬਾਅਦ ਤੋਂ ਹੀ ਇਸ SUV ਦੀ ਕਾਫੀ ਮੰਗ ਰਹੀ ਹੈ। ਜਿਵੇਂ ਹੀ 3 ਅਕਤੂਬਰ ਨੂੰ ਥਾਰ ਰੌਕਸ ਦੀ ਬੁਕਿੰਗ ਸ਼ੁਰੂ ਹੋਈ, ਸਿਰਫ 1 ਘੰਟੇ ਵਿੱਚ 1 ਲੱਖ 76 ਹਜ਼ਾਰ ਤੋਂ ਵੱਧ ਯੂਨਿਟਸ ਵਿਕ ਗਏ। ਜਿਵੇਂ-ਜਿਵੇਂ ਥਾਰ ਰੌਕਸ ਦੀ ਬੁਕਿੰਗ ਵੱਧ ਰਹੀ ਹੈ, ਇਸ ਦਾ ਵੇਟਿੰਗ ਪੀਰੀਅਡ ਵੀ ਵੱਧ ਰਿਹਾ ਹੈ।
ਹਾਲ ਹੀ ਦੇ ਰੌਕਸ ਆਰਡਰ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਡੀਕ ਦੀ ਮਿਆਦ 1.5 ਸਾਲ ਤੱਕ ਪਹੁੰਚ ਗਈ ਹੈ। ਇਸ ਤਰ੍ਹਾਂ ਹੁਣ ਆਰਡਰ ਕਰਨ 'ਤੇ ਥਾਰ ਰੌਕਸ ਦੀ ਡਿਲੀਵਰੀ ਸਾਲ 2026 ਤੱਕ ਹੋਣ ਦੀ ਉਮੀਦ ਹੈ। ਜਿਵੇਂ-ਜਿਵੇਂ ਥਾਰ ਰੌਕਸ ਦੀ ਮੰਗ ਵਧਦੀ ਗਈ, ਤਸਵੀਰ ਸਪੱਸ਼ਟ ਹੋ ਗਈ ਕਿ ਉਡੀਕ ਦਾ ਸਮਾਂ ਜਲਦੀ ਹੀ ਇੱਕ ਜਾਂ ਦੋ ਸਾਲਾਂ ਤੱਕ ਪਹੁੰਚ ਸਕਦਾ ਹੈ।
ਰੌਕਸ ਇੱਕ ਆਫ-ਰੋਡ SUV ਹੈ। ਇਸ ਵਾਹਨ ਦਾ ਪੈਟਰੋਲ ਵੇਰੀਐਂਟ ਸਿਰਫ 2-ਵ੍ਹੀਲ ਡਰਾਈਵ ਦੇ ਨਾਲ ਉਪਲਬਧ ਹੈ। ਇਸ SUV 'ਚ 2.0-ਲੀਟਰ ਟਰਬੋ-ਪੈਟਰੋਲ ਇੰਜਣ ਹੈ। ਇਸ ਇੰਜਣ ਨਾਲ ਮੈਨੂਅਲ ਟਰਾਂਸਮਿਸ਼ਨ 'ਤੇ 162 hp ਦੀ ਪਾਵਰ ਅਤੇ 330 Nm ਦਾ ਟਾਰਕ ਮਿਲਦਾ ਹੈ ਜਦੋਂ ਕਿ ਆਟੋਮੈਟਿਕ ਟਰਾਂਸਮਿਸ਼ਨ 'ਤੇ 177 hp ਪਾਵਰ ਅਤੇ 380 Nm ਦਾ ਟਾਰਕ ਜਨਰੇਟ ਹੁੰਦਾ ਹੈ।
ਮਹਿੰਦਰਾ ਥਾਰ ਰੌਕਸ ਕੋਲ 2.2-ਲੀਟਰ ਡੀਜ਼ਲ ਇੰਜਣ ਦਾ ਵਿਕਲਪ ਵੀ ਹੈ, ਜੋ ਮੈਨੂਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੋਵਾਂ 'ਤੇ 152 hp ਪਾਵਰ ਤੇ 330 Nm ਦਾ ਟਾਰਕ ਪੈਦਾ ਕਰਦਾ ਹੈ। 4 WD ਵਿਕਲਪ ਡੀਜ਼ਲ ਇੰਜਣ ਵੇਰੀਐਂਟ ਵਿੱਚ ਵੀ ਉਪਲਬਧ ਹੈ।
ਮਹਿੰਦਰਾ ਥਾਰ ਰੌਕਸ ਸੱਤ ਕਲਰ ਵੇਰੀਐਂਟ ਵਿੱਚ ਬਾਜ਼ਾਰ ਵਿੱਚ ਉਪਲਬਧ ਹੈ। ਇਸ ਕਾਰ ਵਿੱਚ 26.03-ਸੈਂਟੀਮੀਟਰ ਦੀ ਟਵਿਨ ਡਿਜੀਟਲ ਸਕਰੀਨ ਹੈ। ਕਾਰ 'ਚ ਪੈਨੋਰਾਮਿਕ ਸਕਾਈਰੂਫ ਵੀ ਦਿੱਤੀ ਗਈ ਹੈ। ਇਸ ਮਹਿੰਦਰਾ SUV ਦੀ ਐਕਸ-ਸ਼ੋਰੂਮ ਕੀਮਤ 12.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 22.49 ਲੱਖ ਰੁਪਏ ਤੱਕ ਜਾਂਦੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Car loan Information:
Calculate Car Loan EMI