Jio Recharge Plan: ਜੀਓ ਦੇ ਯੂਜ਼ਰਸ ਲਈ ਇੱਕ ਖਾਸ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਯੂਜ਼ਰਸ ਲਈ ਜੀਓ ਖਾਸ ਅਤੇ ਸਸਤਾ ਰੀਚਾਰਜ ਪਲਾਨ ਲੈ ਕੇ ਆਇਆ ਹੈ। ਜਿਵੇਂ ਕਿ ਪਿਛਲੇ ਕੁਝ ਸਾਲਾਂ ਵਿੱਚ ਇੰਟਰਨੈਟ ਡੇਟਾ ਦੀ ਵਰਤੋਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਵਿਚਾਲੇ Jio ਨੇ ਇੱਕ ਸ਼ਾਨਦਾਰ ਆਫਰ ਪੇਸ਼ ਕੀਤਾ ਹੈ। ਤਿਉਹਾਰੀ ਸੀਜ਼ਨ 'ਚ Jio ਨੇ ਦੀਵਾਲੀ ਧਮਾਕਾ ਆਫਰ ਲਾਂਚ ਕੀਤਾ ਹੈ। ਇਸ ਆਫਰ ਨੇ ਕੰਪਨੀ ਦੇ 49 ਕਰੋੜ ਯੂਜ਼ਰਸ ਦਾ ਇੰਟਰਨੈੱਟ ਟੈਂਸ਼ਨ ਖਤਮ ਕਰ ਦਿੱਤਾ ਹੈ। ਰਿਲਾਇੰਸ ਜੀਓ ਆਪਣੇ ਗਾਹਕਾਂ ਨੂੰ ਦੀਵਾਲੀ ਧਮਾਕਾ ਆਫਰ 'ਚ ਪੂਰੇ ਸਾਲ ਲਈ ਮੁਫਤ ਇੰਟਰਨੈੱਟ ਦੀ ਸੁਵਿਧਾ ਪ੍ਰਦਾਨ ਕਰ ਰਿਹਾ ਹੈ।
ਰਿਲਾਇੰਸ ਜੀਓ ਦਾ ਨਵਾਂ ਦੀਵਾਲੀ ਧਮਾਕਾ ਆਫਰ ਤੁਹਾਡੇ ਤਿਉਹਾਰਾਂ ਦੇ ਸੀਜ਼ਨ ਨੂੰ ਹੋਰ ਵੀ ਖਾਸ ਬਣਾਉਣ ਜਾ ਰਿਹਾ ਹੈ। ਇਸ ਨਾਲ ਤੁਸੀ ਇੱਕ ਵਾਰ ਵਿੱਚ ਪੂਰੇ ਸਾਲ ਲਈ ਡਾਟਾ ਖਤਮ ਹੋਣ ਦੇ ਟੈਨਸ਼ਨ ਤੋਂ ਮੁਕਤ ਹੋ ਜਾਵੋਗੇ ਅਤੇ ਹਾਈ ਸਪੀਡ 'ਤੇ 5G ਡਾਟਾ ਦਾ ਆਨੰਦ ਵੀ ਲੈ ਸਕੋਗੇ।
ਇਸ ਤਰ੍ਹਾਂ ਮਿਲੇਗਾ ਇੱਕ ਸਾਲ ਦਾ ਮੁਫਤ ਇੰਟਰਨੈੱਟ
ਦੱਸ ਦੇਈਏ ਕਿ ਰਿਲਾਇੰਸ ਜੀਓ ਦਾ ਨਵਾਂ ਦੀਵਾਲੀ ਧਮਾਕਾ ਆਫਰ ਰਿਲਾਇੰਸ ਡਿਜੀਟਲ ਜਾਂ ਮਾਈ ਜੀਓ ਸਟੋਰ ਤੋਂ ਖਰੀਦਦਾਰੀ ਕਰਨ ਵਾਲੇ ਯੂਜ਼ਰਸ ਲਈ ਹੈ। ਜੇਕਰ ਤੁਸੀਂ Jio ਦੇ ਇਨ੍ਹਾਂ ਦੋ ਪਲੇਟਫਾਰਮਾਂ ਤੋਂ 20 ਹਜ਼ਾਰ ਰੁਪਏ ਦੀ ਖਰੀਦਦਾਰੀ ਕਰਦੇ ਹੋ, ਤਾਂ ਕੰਪਨੀ ਤੁਹਾਨੂੰ ਇੱਕ ਸਾਲ ਲਈ ਮੁਫਤ ਇੰਟਰਨੈੱਟ ਦੀ ਸਹੂਲਤ ਦੇਵੇਗੀ। ਇਸ ਆਫਰ ਦਾ ਲਾਭ ਲੈਣ ਦੀ ਆਖਰੀ ਮਿਤੀ 3 ਨਵੰਬਰ ਤੱਕ ਹੈ। ਇਸ ਤੋਂ ਇਲਾਵਾ ਕੰਪਨੀ ਦੀਵਾਲੀ ਆਫਰ 'ਚ ਗਾਹਕਾਂ ਨੂੰ ਸਿਰਫ 2,222 ਰੁਪਏ 'ਚ 3 ਮਹੀਨਿਆਂ ਦਾ Jio Air Fiber ਪਲਾਨ ਮੁਹੱਈਆ ਕਰਵਾ ਰਹੀ ਹੈ।
ਕੰਪਨੀ ਗਾਹਕਾਂ ਨੂੰ ਦੇਵੇਗੀ 12 ਕੂਪਨ
ਜੀਓ ਆਪਣੇ ਏਅਰ ਫਾਈਬਰ ਯੂਜ਼ਰਸ ਨੂੰ ਦੀਵਾਲੀ ਪੇਸ਼ਕਸ਼ ਵਿੱਚ 2024 ਨਵੰਬਰ ਤੋਂ ਅਕਤੂਬਰ 2025 ਤੱਕ ਐਡਵਾਂਸ ਰੀਚਾਰਜ ਵਿੱਚ ਕੁੱਲ 12 ਕੂਪਨ ਪ੍ਰਦਾਨ ਕਰੇਗਾ। ਗਾਹਕਾਂ ਨੂੰ ਮਿਲਣ ਵਾਲੇ ਇਹ ਕੂਪਨ ਸਰਗਰਮ ਜੀਓ ਏਅਰ ਫਾਈਬਰ ਪਲਾਨ ਦੇ ਬਰਾਬਰ ਹੋਣਗੇ। ਇਨ੍ਹਾਂ ਕੂਪਨਾਂ ਨੂੰ ਉਪਭੋਗਤਾ ਰਿਲਾਇੰਸ ਡਿਜੀਟਲ, ਮਾਈ ਜੀਓ ਐਪ, ਜੀਓ ਪੁਆਇੰਟ ਜਾਂ ਜੀਓ ਮਾਰਟ ਡਿਜੀਟਲ ਐਕਸਕਲੂਸਿਵ ਸਟੋਰ 'ਤੇ ਰੀਡੀਮ ਕਰ ਸਕਦੇ ਹਨ।