ਸਾਲ 2020 ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਆਟੋ ਸੈਕਟਰ ਲਈ ਕੁਝ ਖਾਸ ਚੰਗਾ ਨਹੀਂ ਰਿਹਾ। ਹਾਲਾਂਕਿ ਤਿਉਹਾਰ ਦੇ ਸੀਜ਼ਨ 'ਚ ਕਈ ਕਾਰਾਂ ਲੌਂਚ ਹੋਈਆਂ ਤੇ ਆਟੋਮੋਬਾਇਲ ਸੈਕਟਰ ਨੇ ਵਾਪਸ ਆਪਣੀ ਰਫ਼ਤਾਰ ਫੜ ਲਈ। ਹੁਣ ਨਵੇਂ ਸਾਲ 'ਤੇ ਕਈ ਕਾਰਾਂ ਲੌਂਚ ਹੋਣ ਵਾਲੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਕਾਰ ਖਰੀਦਣ ਦਾ ਪਲਾਨ ਕਰ ਰਹੇ ਹੋ ਤਾਂ ਥੋੜਾ ਇੰਤਜ਼ਾਰ ਹੋਰ ਕਰੋ। 2021 ਜਨਵਰੀ 'ਚ ਕਈ ਸ਼ਾਨਦਾਰ ਕਾਰਾਂ ਲੌਂਚ ਹੋਣ ਵਾਲੀਆਂ ਹਨ। ਇਹ ਕਾਰਾਂ ਪ੍ਰੀਮੀਅਮ ਸੈਂਗਮੇਂਟ ਦੀਆਂ ਸ਼ਾਨਦਾਰ ਕਾਰਾਂ ਹਨ। ਆਓ ਜਾਣਦੇ ਹਾਂ ਅਗਲੇ ਸਾਲ ਜਨਵਰੀ 'ਚ ਲੌਂਚ ਹੋਣ ਵਾਲੀਆਂ 7 ਕਾਰਾਂ ਦੀ ਸੂਚੀ।


1-ਐਮਜੀ ਬੈਕਟਰ ਪਲੱਸ 7 ਸੀਟਰ-ਐਮਜੀ ਮੋਟਰ ਨੇ ਭਾਰਤੀ ਬਜ਼ਾਰ 'ਚ ਆਪਣੀ ਪਹਿਲੀ ਕਾਰ ਐਮਜੀ ਹੈਕਟਰ ਲੌਂਚ ਕੀਤੀ ਹੈ। ਬਹੁਤ ਘੱਟ ਸਮੇਂ 'ਚ ਆਪਣੀ ਬਿਹਤਰੀਨ ਤੇ ਵੱਡੀ ਪੀਚਰ ਲਿਸਟ ਦੀ ਵਜ੍ਹਾ ਨਾਲ ਇਹ ਕਾਰ ਕਾਫੀ ਮਸ਼ਹੂਰ ਹੋ ਗਈ ਹੈ। ਹੁਣ ਕੰਪਨੀ ਐਮਜੀ ਹੈਕਟਰ ਦਾ 7 ਸੀਟਰ ਵਰਜਨ ਲਿਆਉਣ ਦੀ ਤਿਆਰੀ 'ਚ ਹੈ। ਨਵੀਂ 7 ਸੀਟਰ ਕਾਰ ਦੇ ਵਿਚਾਲੇ ਇਕ ਬੈਂਚ ਜਿਹਾ ਹੋਵੇਗਾ। ਕਾਰ ਨੂੰ ਸਮਾਨ 1.5 ਲੀਟਰ ਪੈਟਰੋਲ, ਹਲਕੇ ਹਾਈਬ੍ਰਿਡ ਦੇ ਨਾਲ 1.5 ਲੀਟਰ ਪੈਟਰੋਲ ਤੇ 2.0 ਲੀਟਰ ਟਰਬੋ ਡੀਜ਼ਲ ਪਾਵਰਟ੍ਰੇਨ ਦੇ ਨਾਲ ਲੌਂਚ ਕੀਤਾ ਜਾਵੇਗਾ। ਐਮਜੀ ਹੈਕਟਰ ਦੀ ਕੀਮਤ 13.73 ਲੱਖ ਤੋਂ ਸ਼ੁਰੂ ਹੋਕੇ 18.68 ਲੱਖ ਰੁਪਏ ਦੇ ਵਿਚਾਲੇ ਹੈ।


2. ਟਾਟਾ ਅਲਟ੍ਰੋਜ ਟਰਬੋ- ਜਨਵਰੀ 'ਚ ਲੌਂਚ ਹੋਣ ਲਈ ਟਾਟਾ ਅਲਟ੍ਰੋਜ ਟਰਬੋ ਪੂਰੀ ਤਰ੍ਹਾਂ ਤਿਆਰ ਹੈ। ਨਵੀਂ ਪਾਵਰਟ੍ਰੇਨ 1.2 ਲੀਟਰ ਟਰਬੋਚਾਰਜਡ ਪੈਟਰੋਲ ਯੂਨਿਟ ਹੋਵੇਗੀ। ਜੋ 5500 ਆਰਪੀਐਮ ਤੇ 110 ਪੀਐਸ ਦੀ ਜ਼ਿਆਦਾਤਰ ਪਾਵਰ ਤੇ 140 ਐਨਐਮ ਦੀ ਪੀਕ ਟਾਰਕ ਦੇਵੇਗੀ। ਜੋ 1500-5500 ਆਰਪੀਐਮ ਦੇ ਵਿਚ ਉਪਲਬਧ ਹੋਵੇਗੀ। ਕਾਰ ਦੀ ਐਕਸ-ਸ਼ੋਅਰੂਮ ਕੀਮਤ 9.99 ਲੱਖ ਰੁਪਏ ਤੋਂ ਲੈਕੇ 8.75 ਲੱਖ ਰੁਪਏ ਤਕ ਹੋਵੇਗੀ।


3. ਟੌਇਟਾ ਫੌਰਚੂਨਰ ਫੇਸਲਿਫਟ-ਟੋਇਟਾ ਆਪਣੀ ਫੌਰਚੂਨਰ ਕਾਰ ਨੂੰ ਫੇਸਲਿਫਟ ਕਰਕੇ ਅਗਲੇ ਮਹੀਨੇ ਪੇਸ਼ ਕਰ ਸਕਦੀ ਹੈ। ਨਵੀਆਂ ਸੁਵਿਧਾਵਾਂ ਤੇ ਨਵੇਂ ਵਿਜ਼ੁਅਲ ਅਪਡੇਟ ਦੇ ਨਾਲ ਇਸ ਕਾਰ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸ 'ਚ ਇੰਜਣ ਨੂੰ ਪਹਿਲਾਂ ਤੋਂ ਬਿਹਤਰ ਤਰੀਕੇ ਨਾਲ ਟਿਊਨ ਕੀਤੇ ਜਾਣ ਦੀ ਉਮੀਦ ਹੈ। 2.7 ਲੀਟਰ ਪੈਟਰੋਲ ਤੇ 2.8 ਲੀਟਰ ਡੀਜ਼ਲ ਇੰਜਣ ਪਾਵਰਟ੍ਰੇਨ ਮਿਲ ਸਕਦਾ ਹੈ। ਫਿਲਹਾਲ ਪੁਰਾਣਾ ਮਾਡਲ ਡੀਜ਼ਲ 'ਚ 177 ਪੀਐਸ ਤੇ 420 ਐਨਐਮ ਪ੍ਰੋਡਿਊਸ ਕਰਦਾ ਹੈ। ਅਪਡੇਟ ਹੋਣ ਤੋਂ ਬਾਅਦ 204 ਪੀਐਸ/500 ਐਨਐਮ ਕੀਤਾ ਜਾ ਸਕਦਾ ਹੈ। ਜਦਕਿ ਪੈਟ੍ਰੋਲ ਪਾਵਰਟ੍ਰੇਨ ਨੂੰ ਉਸ ਟਿਊਨ 'ਚ ਕੰਮ ਕਰੇਗਾ।


4.ਬੀਐਮਡਬਲਯੂ 3 ਸੀਰੀਜ਼ ਗ੍ਰਐਨ ਲਿਮੋਜ਼ਿਨ- ਇਹ ਕਾਰ ਜਨਵਰੀ 'ਚ ਭਾਰਤ 'ਚ ਲੌਂਚ ਹੋਣ ਵਾਲੀ ਹੈ। ਸਟੈਂਡਰਡ ਮਾਡਲ ਦੇ ਮੁਕਾਬਲੇ ਇਸ ਕਾਰ 'ਚ 110 ਮਿਮੀ ਲੰਬਾ ਵਹੀਲਬੇਸ ਹੈ ਜਦਕਿ ਰੈਗੂਲਰ 3 ਸੀਰੀਜ਼ ਦਾ ਮੁਕਾਬਲੇ 120 ਮਿਮੀ ਲੰਬਾ ਹੈ। ਫੀਚਰ ਲਿਸਟ ਦੇ ਨਾਲ ਹੀ 2.0 ਲੀਟਰ ਟਰਬੋ ਪੈਟਰੋਲ ਤੇ ਡੀਜਲ ਪਾਵਰਟ੍ਰੇਨ, ਸਾਰਿਆਂ ਨੂੰ ਸਟੈਂਡਰਡ 3 ਸੀਰੀਜ਼ ਦੇ ਨਾਲ ਦਿੱਤਾ ਜਾਵੇਗਾ। ਬੀਐਮਡਬਲਯੂ ਵੱਲੋਂ ਤਿੰਨ ਸੀਰੀਜ਼ ਗ੍ਰਐਨ ਲਿਮੋਜ਼ਿਨ ਨੂੰ 21 ਜਨਵਰੀ, 2021 ਨੂੰ ਭਾਰਤ 'ਚ ਲੌਂਚ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ।


5. ਔਡੀ A4 ਫੇਸਲਿਫ਼ਟ- ਨਵੇਂ ਬੀਐਸ 6 ਏਮਿਸ਼ਨ ਨੌਮਸ ਦੇ ਹਿਸਾਬ ਨਾਲ ਔਡੀ ਨੇ A4 ਲਗਜ਼ਰੀ ਸੇਡਾਨ ਨੂੰ ਅਪਗ੍ਰੇਡ ਨਹੀਂ ਕੀਤਾ ਸੀ। ਜਿਸ ਵਜ੍ਹਾ ਨਾਲ ਭਾਰਤ 'ਚ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ 2021 'ਚ ਇਸ ਨੂੰ ਲੌਂਚ ਕਰਨ ਦੀ ਤਿਆਰੀ ਹੈ। ਪਿਛਲੇ ਮਾਡਲ ਦੇ ਮੁਕਾਬਲੇ ਨਵੀਂ A4 ਫੇਸਲਿਫਟ 'ਚ ਵੱਡਾ ਸਿੰਗਲ ਫਰੇਮ ਗ੍ਰਿਲ ਡੀਆਰਐਲ ਮਿਲੇਗਾ। ਇਸ ਤੋਂ ਇਲਾਵਾ ਨਵੇਂ ਹੈੱਡਲੈਂਪ, ਟਵਿਸਟੇਡ ਫਰੰਟ ਤੇ ਰਿਅਰ ਬੰਪਰ ਦੇ ਨਾਲ ਨਵੀਂ ਐਲਈਡੀ ਟੇਲਲੈਂਪਸ ਜਿਹੇ ਕੁਝ ਬਦਲਾਅ ਹੋਣਗੇ। ਇਸ 'ਚ 2.0 ਲੀਟਰ TSI ਇੰਜਣ ਹੋਵੇਗਾ ਜੋ ਮੈਕਸੀਮਮ 190 ਪੀਐਸ ਦਾ ਪਾਵਰ ਤੇ 320 ਐਨਐਮ ਦਾ ਪੀਕ ਟਾਰਕ ਜੈਨਰੇਟ ਕਰਦਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


Car loan Information:

Calculate Car Loan EMI