ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਨਵੀਂ ਕਿਸਮ ਹੁਣ ਅਮਰੀਕਾ ਵੀ ਪਹੁੰਚ ਗਈ ਹੈ। ਰਾਇਟਰਸ ਨੇ ਕਲੋਰਾਡੋ ਦੇ ਗਵਰਨਰ ਦੇ ਹਵਾਲੇ ਨਾਲ ਕਿਹਾ ਕਿ ਬ੍ਰਿਟੇਨ 'ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਪਹਿਲਾ ਮਾਮਲਾ ਕੋਲੋਰਾਡੋ 'ਚ ਵੀ ਮਿਲਿਆ ਹੈ।
ਕੋਲੋਰਾਡੋ ਦੇ ਗਵਰਨਰ ਜੈਰੇਡ ਪੋਲਿਸ ਨੇ ਟਵਿਟਰ 'ਤੇ ਐਲਾਨ ਕੀਤਾ ਕਿ ਉਨ੍ਹਾਂ ਦੇ ਸੂਬੇ ਤੇਜ਼ੀ ਨਾਲ ਫੈਲਣ ਵਾਲੇ ਕੋਰੋਨਾ ਵਾਇਰਸ ਦੇ ਨਵੇਂ ਕਿਸਮ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਵੇਰੀਏਂਟ ਦੀ ਸ਼ੁਰੂਆਤ ਬ੍ਰਿਟੇਨ ਤੋਂ ਹੋਈ ਹੈ ਤੇ ਹੁਣ ਭਾਰਤ ਸਮੇਤ ਕਈ ਦੇਸ਼ਾਂ 'ਚ ਫੈਲ ਚੁੱਕਾ ਹੈ।
ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਮੁਲਕ ਹੈ। ਜਿੱਥੇ ਹੁਣ ਤਕ 1 ਕਰੋੜ, 99 ਲੱਖ, 49 ਹਜ਼ਾਰ, 659 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦਕਿ ਤਿੰਨ ਲੱਖ, 46 ਹਜ਼ਾਰ, 260 ਲੋਕਾਂ ਦੀ ਮੌਤ ਹੋ ਚੁੱਕੀ ਹੈ। ਓਧਰ ਭਾਰਤ 'ਚ ਹੁਣ ਤਕ 25 ਨਵੰਬਰ ਤੋਂ 23 ਦਸੰਬਰ ਦੇ ਵਿਚ 33 ਹਜ਼ਾਰ ਯਾਤਰੀ ਬ੍ਰਿਟੇਨ ਤੋਂ ਭਾਰਤ ਆਏ ਹਨ। ਇਨ੍ਹਾਂ ਸਭ ਦਾ ਟੈਸਟ ਕੀਤਾ ਗਿਆ ਤਾਂ 100 ਤੋਂ ਜ਼ਿਆਦਾ ਇਨਫੈਕਟਡ ਪਾਏ ਗਏ। ਜਿੰਨ੍ਹਾਂ 'ਚੋਂ 6 ਯਾਤਰੀਆਂ 'ਚ ਕੋਰੋਨਾ ਦਾ ਨਵਾਂ ਸਟ੍ਰੇਨ ਪਾਇਆ ਗਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ