ਨਵੀਂ ਦਿੱਲੀ: ਭਾਰਤ ਤੇ ਚੀਨ ਦੇ ਵਿਚ ਪਿਛਲੇ ਅੱਠ ਮਹੀਨੇ ਤੋਂ ਜਾਰੀ ਖਿੱਚੋਤਾਣ ਦਰਮਿਆਨ ਹਵਾਈ ਫੌਜ ਮੁਖੀ ਆਰ.ਕੇ ਐਸ ਭਦੌਰੀਆ ਨੇ ਕਿਹਾ 'ਬੀਜਿੰਗ ਨੇ ਆਪਣੀ ਆਰਮੀ ਲਈ ਭਾਰੀ ਤਾਦਾਦ 'ਚ ਅਸਲ ਕੰਟਰੋਲ ਰੇਖਾ 'ਤੇ ਹਥਿਆਰਾਂ ਦੀ ਤਾਇਨਾਤੀ ਕਰ ਰੱਖੀ ਹੈ। ਭਦੌਰੀਆ ਨੇ ਕਿਹਾ ਕਿ ਉੱਥੇ ਭਾਰੀ ਸੰਖਿਆ 'ਚ ਰਡਾਰਸ, ਜ਼ਮੀਨ ਤੋਂ ਆਸਮਾਨ ਤੇ ਆਸਮਾਨ ਤੋਂ ਆਸਮਾਨ 'ਚ ਮਾਰ ਕਰਨ ਵਾਲੀਆਂ ਮਿਜ਼ਾਇਲਾਂ ਦੀ ਤਾਇਨਾਤੀ ਕੀਤੀ ਹੈ। ਉਨ੍ਹਾਂ ਦੀ ਤਾਇਨਾਤੀ ਮਜ਼ਬੂਤ ਰਹੀ ਹੈ। ਅਸੀਂ ਸਾਰੇ ਜ਼ਰੂਰੀ ਕਦਮ ਚੁੱਕੇ ਹਨ।'


ਏਬੀਪੀ ਨਿਊਜ਼ ਦੇ ਸਵਾਲ 'ਤੇ ਹਵਾਈ ਫੌਜ ਪ੍ਰਮੁੱਖ ਆਰਕੇ ਐਸ ਭਦੌਰੀਆ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ 'ਤੇ ਚੀਨ ਨੇ ਫੌਜ ਦੇ ਏਅਰ ਸਪੋਰਟ ਤੋਂ ਲੈਕੇ ਮਿਜ਼ਾਇਲਾਂ ਤਕ ਵੱਡੀ ਗਿਣਤੀ ਸਮਾਨ ਇਕੱਠਾ ਕੀਤਾ ਹੈ। ਪਰ ਚਿੰਤਾਂ ਦੀ ਲੋੜ ਨਹੀਂ ਕਿਉਂਕਿ ਚੀਨੀ ਤਾਇਨਾਤੀ ਨਾਲ ਮੁਕਾਬਲੇ ਲਈ ਭਾਰਤੀ ਹਵਾਈ ਫੌਜ ਨੇ ਹਰ ਜ਼ਰੂਰੀ ਉਪਾਅ ਕੀਤੇ ਹਨ।





ਪਾਕਿਸਤਾਨ ਬਣਿਆ ਚੀਨੀ ਨੀਤੀਆਂ ਦਾ ਮੋਹਰਾ


ਹਵਾਈ ਫੌਜ ਮੁਖੀ ਨੇ ਮੰਗਲਵਾਰ ਕਿਹਾ ਕਿ ਪਾਕਿਸਤਾਨ ਤੇਜ਼ੀ ਦੇ ਨਾਲ ਪਾਕਿਸਤਾਨ ਚੀਨੀ ਨੀਤੀਆਂ ਦਾ ਮੋਹਰਾ ਬਣ ਗਿਆ ਹੈ। ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਤਹਿਤ ਵਧਦੇ ਕਰਜ਼ ਦੇ ਚੱਲਦਿਆਂ ਉਸ ਦੀ ਭਵਿੱਖ 'ਚ ਫੌਜ ਤੇ ਨਿਰਭਰਤਾ ਵਧ ਜਾਵੇਗੀ। ਉਨ੍ਹਾਂ ਕਿਹਾ ਅਫਗਾਨਿਸਤਾਨ ਤੋਂ ਅਮਰੀਕਾ ਦਾ ਬਾਹਰ ਨਿੱਕਲਣਾ ਇਸ ਖੇਤਰ 'ਚ ਚੀਨ ਦਾ ਆਪਣਾ ਦਾਇਰਾ ਵਧਾਉਣ ਦਾ ਪ੍ਰਤੱਖ ਤੇ ਪਾਕਿਸਤਾਨ ਦੇ ਜ਼ਰੀਏ ਵਿਕਲਪ ਦੇ ਦਿੱਤਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ