Renault Kiger
ਅਗਲੇ ਸਾਲ ਦੇ ਸ਼ੁਰੂ ’ਚ ਹੀ ਲਾਂਚ ਹੋਣ ਵਾਲੀ ਰੈਨੋ ਦੀ ਇਸ 4 ਮੀਟਰ SUV ਉੱਤੇ ਸਭ ਦੀ ਨਜ਼ਰ ਰਹੇਗੀ। ਕਿਗਰ ਨੂੰ 1.0 ਲਿਟਰ 3 ਸਿਸਲੰਡਰ ਨੈਚੁਰਲੀ ਐਸਪੀਰੇਟਡ ਪੈਟਰੋਲ ਇੰਜਣ ਅਤੇ ਟਰਬੋ ਚਾਰਜਡ ਵਰਜ਼ਨ ਵਿੱਚ ਲਾਂਚ ਕੀਤਾ ਜਾਵੇਗਾ। ਇਸ ਕਾਰ ਦਾ ਨਾਰਮਲ ਪੈਟਰੋਲ ਇੰਜਣ 72bhp ਦੀ ਪਾਵਰ ਤੇ 96Nm ਦਾ ਟਾਰਕ ਪੈਦਾ ਕਰਦਾ ਹੈ। ਟਰਬੋ ਯੂਨਿਟ 99bhp ਦੀ ਪਾਵਰ ਤੇ 160Nm ਦਾ ਟਾਰਕ ਪੈਦਾ ਕਰਦਾ ਹੈ।
Tata HBX
ਇਸ ਮਾਈਕ੍ਰੋ ਐਸਯੂਵੀ ’ਚ 1.2 ਲਿਟਰ ਦਾ 3 ਸਿਲੰਡਰ ਨੈਚੁਰਲੀ ਐਸਪੀਰੇਟਡ ਪੈਟਰੋਲ ਇੰਜਣ ਲੱਗਿਆ ਹੋਵੇਗਾ, ਜੋ 85bhp ਦੀ ਪਾਵਰ ਤੇ 113Nm ਦਾ ਟਾਰਕ ਪੈਦਾ ਕਰਦਾ ਹੈ।
New Honda ZR-V
ਇਸ ਕਾਰ ਦੇ ਜੂਨ-ਜੁਲਾਈ 2021 ’ਚ ਲਾਂਚ ਹੋਣ ਦੀ ਸੰਭਾਵਨਾ ਹੈ। ਇਸ ਕਾਰ ਨੂੰ 6–ਸਪੀਡ ਮੈਨੂਅਲ ਤੇ CVT ਆਟੋਮੈਟਿਕ ਵੇਰੀਏਂਟ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਵਿੱਚ 1.0 ਲਿਟਰ 3 ਸਿਲੰਡਰ ਟਰਬੋ ਚਾਰਜਡ ਪੈਟਰੋਲ ਇੰਜਣ ਹੋਵੇਗਾ ਜੋ 121bhp ਦੀ ਪਾਵਰ ਤੇ 175Nm ਦਾ ਟਾਰਕ ਜੈਨਰੇਟ ਕਰੇਗਾ।
Hyundai AX1
ਅਗਲੇ ਵਰ੍ਹੇ ਲਾਂਚ ਹੋਣ ਵਾਲੀ ਇਸ ਕਾਰ 1.0 ਲਿਟਰ ਦਾ 3 ਸਿਲੰਡਰ Direction Injection, ਟਰਬੋ ਚਾਰਜਡ ਪੈਟਰੋਲ ਇੰਜਣ ਹੋ ਸਕਦਾ ਹੈ; ਜੋ ਮੈਨੂਅਲ ਤੇ ਆਟੋਮੈਟਿਕ ਦੋਵੇਂ ਦੋਵੇਂ ਤਰ੍ਹਾਂ ਦੇ ਟ੍ਰਾਂਸਮਿਸ਼ਨ ’ਚ ਹੋਵੇਗਾ।
Citroen C21
ਫ਼ਰਾਂਸ ਦਾ PSA Groupe ਵੀ ਭਾਰਤ ’ਚ ਆਪਣੀ ਪਹਿਲੀ ਕਾਰ ਅਗਲੇ ਸਾਲ ਹੀ Citroen C21 ਦੇ ਰੂਪ ਵਿੱਚ ਲਾਂਚ ਕਰੇਗਾ, ਜਿਸ ਦਾ 1.2 ਲਿਟਰ 3 ਸਿਲੰਡਰ ਟਰਬੋ ਚਾਰਜਡ ਪੈਟਰੋਲ ਇੰਜਣ ਹੋਵੇਗਾ, ਜੋ 130bhp ਦੀ ਪਾਵਰ ਜੈਨਰੇਟ ਕਰ ਸਕਦਾ ਹੈ।
ਸ਼ਰਾਬ ਨਾ ਮਿਲਣ 'ਤੇ ਦੋਸਤ ਦੇ ਵਿਆਹ 'ਚ ਕੀਤਾ ਹੰਗਾਮਾ, ਚਾਕੂ ਮਾਰ ਕੀਤਾ ਲਾੜੇ ਦਾ ਕਤਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI