ਨਵੀਂ ਦਿੱਲੀ: ਭਾਰਤੀ ਆਟੋਮੋਬਾਇਲ ਇੰਡਸਟਰੀ ਕੋਰੋਨਾ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਮਗਰੋਂ ਹੁਣ ਪਟੜੀ 'ਤੇ ਪਰਤ ਰਹੀ ਹੈ। ਹੌਲੀ-ਹੌਲੀ ਤਮਾਮ ਕਾਰ ਨਿਰਮਾਤਾ ਕੰਪਨੀਆਂ ਆਪਣੇ ਨਵੇਂ ਪ੍ਰੋਡਕਟ ਬਜ਼ਾਰ 'ਚ ਉਤਾਰ ਰਹੀਆਂ ਹਨ। ਇਨ੍ਹਾਂ 'ਚ ਲਗਜ਼ਰੀ ਕਾਰ ਕੰਪਨੀਆਂ ਵੀ ਪਿੱਛੇ ਨਹੀਂ ਹਨ। ਅੱਜ ਤਹਾਨੂੰ ਦੱਸਾਂਗੇ ਕਿ ਆਉਣ ਵਾਲੇ ਕੁਝ ਮਹੀਨਿਆਂ 'ਚ ਕਿਹੜੀਆਂ ਲਗਜ਼ਰੀ ਕਾਰਾਂ ਭਾਰਤੀ ਬਜ਼ਾਰ 'ਚ ਦਸਤਕ ਦੇਣਗੀਆਂ। ਇਨ੍ਹਾਂ ਕਾਰਾਂ ਦੀ ਕੀਮਤ ਤੇ ਫੀਚਰਸ ਕੀ ਹੋਣਗੇ। ਲਗਜ਼ਰੀ ਕਾਰਾਂ ਦੇ ਸ਼ੌਕੀਨ ਬੇਸਬਰੀ ਨਾਲ ਇਸਦਾ ਇੰਤਜ਼ਾਰ ਕਰ ਰਹੇ ਹਨ।
BMW M3
BMW ਦੀ ਇਹ ਲਗਜ਼ਰੀ ਕਾਰ ਜੂਨ ਦੇ ਮਹੀਨੇ 'ਚ ਲੌਂਚ ਹੋ ਸਕਦੀ ਹੈ। ਇਸਦੀ ਕੀਮਤ ਕਰੀਬ 65 ਲੱਖ ਰੁਪਏ ਹੋਣ ਦਾ ਅੰਦਾਜ਼ਾ ਹੈ। ਬੇਹੱਦ ਸ਼ਾਨਦਾਰ ਡਿਜ਼ਾਇਨ ਤੇ ਜ਼ਬਰਦਸਤ ਇੰਟੀਰੀਅਰ ਵਾਲੀ ਇਸ ਕਾਰ 'ਚ ਬੇਹੱਦ ਦਮਦਾਰ ਇੰਜਨ ਤੇ ਸ਼ਾਨਦਾਰ ਸੇਫਟੀ ਫੀਚਰਸ ਦਿੱਤੇ ਗਏ ਹਨ।
Mercedes Benz S-Class 2021
ਲਜ਼ਗਰੀ ਕਾਰ ਨਿਰਮਾਤਾ ਕੰਪਮੀ ਮਰਸਡੀਜ਼ ਵੀ ਇਸ ਸਾਲ ਭਾਰਤੀ ਬਜ਼ਾਰ 'ਚ ਕਈ ਜ਼ਬਰਦਸਤ ਕਾਰਾਂ ਉਤਾਰਣ ਦੀ ਤਿਆਰੀ 'ਚ ਹੈ। ਇਨ੍ਹਾਂ 'ਚ ਇਕ ਕਾਰ Benz S-Class 2021 ਹੈ। ਇਸ ਕਾਰ ਨੂੰ ਇਸ ਮਹੀਨੇ ਲੌਂਚ ਕੀਤਾ ਜਾ ਸਕਦਾ ਹੈ। ਇਸ ਕਾਰ ਦੀ ਕੀਮਤ ਕਰੀਬ ਢਾਈ ਕਰੋੜ ਰੁਪਏ ਹੋਣ ਦਾ ਅੰਦਾਜ਼ਾ ਹੈ। ਕਾਰ ਦੀ ਡਿਜ਼ਾਇਨਿੰਗ ਬੇਹੱਦ ਆਕਰਸ਼ਕ ਹੈ ਤੇ ਇਹ ਐਂਡਵਾਂਸ ਤਕਨਾਲੋਜੀ ਨਾਲ ਲੈਸ ਹੈ।
Land Rover Range Rover Sports 5.0 SVR
ਲੈਂਡ ਰੋਵਰ ਦੀ ਇਹ ਸ਼ਾਨਦਾਰ ਕਾਰ ਭਾਰਤੀ ਬਜ਼ਾਰ 'ਚ ਦਸੰਬਰ, 2021 'ਚ ਲੌਂਚ ਹੋਵੇਗੀ। ਇਸ ਕਾਰ ਦੀ ਕੀਮਤ ਕਰੀਬ 2.10 ਕਰੋੜ ਰੁਪਏ ਹੋਣ ਦਾ ਅੰਦਾਜ਼ਾ ਹੈ। ਬਿਹਤਰੀਨ ਫੀਚਰਸ ਨਾਲ ਲੈਸ ਇਹ ਕਾਰ ਬਜ਼ਾਰ 'ਚ ਧੂਮ ਮਚਾਉਂਦੀ ਨਜ਼ਰ ਆਵੇਗੀ। ਇਸ ਕਾਰ 'ਚ ਸੇਫਟੀ ਲਈ ਕਈ ਐਡਵਾਂਸ ਫੀਚਰ ਦਿੱਤੇ ਗਏ ਹਨ।
Aston Martin DBS Superleggera
ਇਹ ਸੁਪਰ ਲਗਜ਼ਰੀ ਕਾਰ ਇਸ ਸਾਲ ਜੂਨ 'ਚ ਲੌਂਚ ਹੋ ਸਕਦੀ ਹੈ। ਇਸ ਕਾਰ ਦੀ ਕੀਮਤ 5 ਕਰੋੜ ਰੁਪਏ ਹੋਣ ਦਾ ਅੰਦਾਜ਼ਾ ਹੈ। ਇਸ ਕਾਰ ਦੀ ਸਪੀਡ ਗਜਬ ਹੈ ਤੇ ਇੰਟੀਰੀਅਰ ਰੌਇਲ ਲੁੱਕ ਦਿੰਦਾ ਹੈ। ਸਪੀਡ ਦੇ ਸ਼ੌਕੀਨ ਲੋਕਾਂ ਲਈ ਇਹ ਕਾਰ ਬਿਹਤਰੀਨ ਆਪਸ਼ਨ ਹੋ ਸਕਦੀ ਹੈ।
Car loan Information:
Calculate Car Loan EMI