ਨਵੀਂ ਦਿੱਲੀ: ਭਾਰਤੀ ਬਾਜ਼ਾਰ 'ਚ ਘੱਟ ਕੀਮਤ ਵਾਲੀਆਂ ਐਸਯੂਵੀ ਕਾਰਾਂ ਇਸ ਸਮੇਂ ਧੂਮ ਮਚਾ ਰਹੀਆਂ ਹਨ। ਕਾਰ ਨਿਰਮਾਤਾ ਕੰਪਨੀਆਂ ਦੀ ਕੋਸ਼ਿਸ਼ ਹੈ ਕਿ ਦੇਸ਼ 'ਚ ਵੱਧ ਤੋਂ ਵੱਧ ਬਜਟ ਐਸਯੂਵੀ ਕਾਰਾਂ ਲਾਂਚ ਕੀਤੀਆਂ ਜਾਣ। ਅੱਜ ਅਸੀਂ ਤੁਹਾਨੂੰ ਅਜਿਹੀਆਂ ਐਸਯੂਵੀ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਕੀਮਤ 10 ਲੱਖ ਰੁਪਏ ਹੈ ਤੇ ਫੀਚਰਜ਼ ਦੇ ਮਾਮਲੇ 'ਚ ਇਹ ਬਹੁਤ ਜਬਰਦਸਤ ਹਨ। ਇਨ੍ਹਾਂ ਦਾ ਡਿਜ਼ਾਈਨ ਬਹੁਤ ਆਕਰਸ਼ਕ ਹੈ ਅਤੇ ਇਨ੍ਹਾਂ ਨੂੰ ਕਈ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। ਆਓ ਇਨ੍ਹਾਂ 'ਤੇ ਇੱਕ ਨਜ਼ਰ ਮਾਰਦੇ ਹਾਂ।

Renault Kiger
ਰੇਨੋ ਦੀ ਇਹ ਕਾਰ ਫ਼ਰਵਰੀ 2021 'ਚ ਲਾਂਚ ਕੀਤੀ ਗਈ ਸੀ। ਇਹ ਬਹੁਤ ਸਾਰੇ ਸ਼ਾਨਦਾਰ ਫੀਚਰਜ਼ ਨਾਲ ਲੈਸ ਹੈ। ਇਸ 'ਚ 1.0 ਲੀਟਰ ਨੈਚੁਰਲੀ ਐਸਪੀਰੇਟਿਡ ਪੈਟਰੋਲ ਇੰਜਨ ਅਤੇ 5-ਸਪੀਡ ਮੈਨੂਅਲ, 5-ਸਪੀਡ ਏਐਮਟੀ ਅਤੇ 5 ਸਪੀਡ ਸੀਵੀਟੀ ਆਟੋਮੈਟਿਕ ਟਰਾਂਸਮਿਸ਼ਨ ਦਿੱਤਾ ਗਿਆ ਹੈ। ਇਸ ਦੇ ਏਐਮਟੀ RxL, RxT ਅਤੇ RxZ ਵੇਰੀਐਂਟ ਦੀ ਕੀਮਤ 6.59 ਲੱਖ, 7.05 ਲੱਖ ਅਤੇ 8 ਲੱਖ ਰੁਪਏ ਹੈ। ਇਸ ਦੇ ਨਾਲ ਹੀ RxT ਸੀਵੀਟੀ ਟਰਬੋ ਪੈਟਰੋਲ ਦੀ ਕੀਮਤ 8.60 ਲੱਖ ਰੁਪਏ ਹੈ। ਇਸ ਦੇ ਟਾਪ RxT ਟਰਬੋ ਪੈਟਰੋਲ ਸੀਵੀਟੀ ਵੇਰੀਐਂਟ ਦੀ ਕੀਮਤ 9.55 ਲੱਖ ਰੁਪਏ ਹੈ।

Tata Nexon
ਟਾਟਾ ਕਾਰ ਦੀ ਇਸ ਕੀਮਤ 8.59 ਲੱਖ ਤੋਂ 9.92 ਲੱਖ ਦੇ ਵਿਚਕਾਰ ਹੈ। ਇਸ ਕਾਰ ਨੂੰ 5 ਸਟਾਰ ਰੇਟਿੰਗ ਮਿਲੀ ਹੈ। ਨੇਕਸਾਨ 5 ਟ੍ਰਿਮਜ਼ XE, XM, XZ, XZ + ਤੇ XZ + (O) 'ਚ ਮਿਲਦੀ ਹੈ। ਇਸ ਕਾਰ 'ਚ 1.2 ਲੀਟਰ ਵਾਲਾ ਟਰਬੋ ਪੈਟਰੋਲ ਇੰਜਣ ਅਤੇ 1.5 ਲੀਟਰ ਡੀਜ਼ਲ ਇੰਜਨ ਹੈ। ਇਹ 110 bhp ਦੀ ਪਾਵਰ ਤੇ 170 Nm ਅਤੇ 260 Nm ਦਾ ਟਾਰਕ ਜੈਨਰੇਟ ਕਰਦਾ ਹੈ।

Nissan Magnite
ਨਿਸਾਨ ਮੈਗਨਾਈਟ ਕਾਰ ਪਿਛਲੇ ਸਾਲ ਲਾਂਚ ਕੀਤੀ ਗਈ ਸੀ। ਇਸ 'ਚ 2 ਇੰਜਨ ਆਪਸ਼ਨ 1.0 ਲੀਟਰ ਨੈਚੁਰਲੀ ਐਸਪੀਰੇਟਿਡ ਅਤੇ 1.0 ਲੀਟਰ ਟਰਬੋ ਪੈਟਰੋਲ ਇੰਜਨ ਦਿੱਤਾ ਗਿਆ ਹੈ, ਜੋ 72 bhp ਤੇ 100 bhp ਦੀ ਪਾਵਰ ਦਿੰਦਾ ਹੈ। ਇਸ 'ਚ ਮੈਨੂਅਲ ਤੋਂ ਇਲਾਵਾ ਸਿਰਫ਼ ਸੀਵੀਟੀ ਆਟੋਮੈਟਿਕ ਗਿਅਰਬੌਕਸ ਆਉਂਦਾ ਹੈ, ਜੋ ਟਰਬੋ ਪੈਟਰੋਲ ਇੰਜਨ 'ਚ ਉਪਲੱਬਧ ਹੈ। ਮੈਗਨਾਈਟ ਦੀ ਕੀਮਤ 8.19 ਲੱਖ ਤੋਂ 9.75 ਲੱਖ ਰੁਪਏ ਦੇ ਵਿਚਕਾਰ ਹੈ।


Car loan Information:

Calculate Car Loan EMI