Mi 11 Ultra: ਸਮਾਰਟਫ਼ੋਨ ਕੰਪਨੀ ਸ਼ਿਓਮੀ ਨੇ ਪਿੱਛੇ ਜਿਹੇ Mi 11 ਸੀਰੀਜ਼ ਵਿਸ਼ਵ ਬਾਜ਼ਾਰ ’ਚ ਲਾਂਚ ਕੀਤੀ ਸੀ। ਇਸ ਸੀਰੀਜ਼ ਤਹਿਤ ਕੰਪਨੀ ਨੇ Mi 11 Ultra, Mi 11 Pro ਤੇ Mi 11 Lite 5G ਨੂੰ ਬਾਜ਼ਾਰ ’ਚ ਉਤਾਰਿਆ ਸੀ। ਇਹ ਫ਼ੋਨ ਹੁਣ ਛੇਤੀ ਹੀ ਭਾਰਤ ’ਚ ਵੀ ਲਾਂਚ ਹੋਣ ਵਾਲਾ ਹੈ। ਲਾਂਚ ਤੋਂ ਪਹਿਲਾਂ Xiaomi ਦੇ Mi 11 Ultra ਫ਼ੋਨ ਦੀ ਕੀਮਤ ਲੀਕ ਹੋ ਗਈ ਹੈ।

 

ਸੂਤਰਾਂ ਮੁਤਾਬਕ ਇਹ ਫ਼ੋਨ 70,000 ਰੁਪਏ ਦੀ ਕੀਮਤ ਨਾਲ ਭਾਰਤੀ ਬਾਜ਼ਾਰ ’ਚ ਉਤਾਰਿਆ ਜਾ ਸਕਦਾ ਹੈ। ਕੀਮਤ ਦੇ ਮਾਮਲੇ ’ਚ ਭਾਰਤ ਵਿੱਚ ਇਸ ਫ਼ੋਨ ਦਾ ਐਪਲ ਤੇ ਸੈਮਸੰਗ ਦੇ ਸਮਾਰਟਫ਼ੋਨ ਨਾਲ ਮੁਕਾਬਲਾ ਹੋਵੇਗਾ।

 

Mi 11 Ultra ’ਚ 6.81 ਇੰਚ 2k WQHD+ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜ਼ੌਲਿਊਸ਼ਨ 3,200 x  1,400 ਪਿਕਸਲ ਹੈ। ਪ੍ਰੋਟੈਕਸ਼ਨ ਲਈ ਇਸ ਉੱਤੇ ਗੋਰਿੱਲਾ ਗਲਾਸ ਲਾਇਆ ਗਿਆ ਹੈ। ਇਹ ਫ਼ੋਨ ਐਂਡ੍ਰਾੱਇਡ ਬੇਸਡ MIUI 12 ਆੱਪਰੇਟਿੰਗ ਸਿਸਟਮ ਉੱਤੇ ਕੰਮ ਕਰਦਾ ਹੈ। ਫ਼ੋਨ ਕੁਐਲਕੈਮ ਸਨੈਪਡ੍ਰੈਗਨ 888 ਪ੍ਰੋਸੈੱਸਰ ਨਾਲ ਲੈਸ ਹੈ। ਇਸ ਵਿੱਚ 12GB ਰੈਮ ਤੇ 512GB ਇੰਟਰਨਲ ਸਟੋਰੇਜ ਦਿੱਤੀ ਗਈ ਹੈ।

 

ਇਸ ਵਿੱਚ ਟ੍ਰਿਪਲ ਰੀਅਰ ਕੈਮਰਾ ਸੈੱਟਪਅਪ ਦਿੱਤਾ ਗਿਆ ਹੈ। ਜਿਸ ਦਾ ਪ੍ਰਾਇਮਰੀਕੈਮਰਾ 50 ਮੈਗਾਪਿਕਸਲ ਸੈਮਸੰਗ GN2 ਵਾਈਡ ਐਂਗਲ ਸੈਂਸਰ ਆਪਟੀਕਲ ਇਮੇਜ ਸਟੇਬਲਾਇਜ਼ੇਸ਼ਨ ਨਾਲ ਦਿੱਤਾ ਗਿਆ ਹੈ।

 

ਦੂਜਾ ਲੈਨਜ਼ 48 ਮੈਗਾਪਿਕਸਲ ਸੋਨੀ IMX586 ਅਲਟ੍ਰਾਵਾਈਡ ਐਂਗਲ ਤੇ ਟੈਲੀ ਮੈਕ੍ਰੋ ਕੈਮਰਾ ਸੈਂਸਰ ਹੈ। ਪਾਵਰ ਲਈ ਫ਼ੋਨ ਵਿੱਚ 5,000mAh ਦੀ ਬੈਟਰੀ ਦਿੱਤੀ ਗਈ ਹੈ।

 

Xiaomi Mi 11 ਸੀਰੀਜ਼ ਦਾ ਮੁਕਾਬਲਾ ਮੁੱਖ ਤੌਰ ਉੱਤੇ Samsung Galaxy S20 Ultra ਨਾਲ ਹੋਵੇਗਾ। ਇਸ ਫ਼ੋਨ ਵਿੱਚ 5000mAh ਦੀ ਬੈਟਰੀ ਹੈ। ਇਸ ਵਿੱਚ 6.9 ਇੰਚ ਦਾ Infinity-O ਡਿਸਪਲੇਅ ਦਿੱਤਾ ਗਿਆ ਹੈ ਤੇ ਇਹ 10Hz ਦੀ ਰੀਫ਼੍ਰੈਸ਼ ਰੇਟ ਨਾਲ ਆਉਂਦਾ ਹੈ।

 

ਫ਼ੋਟੋਗ੍ਰਾਫ਼ੀ ਲਈ ਇਸਸ਼ੋਨ ਵਿੱਚ 48MP ਦਾ ਟੈਲੀਫ਼ੋਟੋ ਲੈਨਜ਼ ,108MP ਦਾ ਵਾਈਡ ਐਂਗਲ ਲੈਨਜ਼, 12MP ਦਾ ਅਲਟ੍ਰਾਵਾਈਡ ਐਂਗਲ ਲੈਨਜ਼ ਤੇ ਇੱਕ ਡੈਪਥ ਸੈਂਸਰ ਇਸ ਦੇ ਰੀਅਰ ਵਿੱਚ ਦਿੱਤੇ ਗਏ ਹਨ।

 

Galaxy S 20 Ultra ’ਚ 12GB ਰੈਮ + 128 GB ਸਟੋਰੇਜ, 12 GBਰੈਮ + 256 GB ਸਟੋਰੇਜ ਤੇ 16GB ਰੈਮ + 512 GB ਸਟੋਰੇਜ ਨਾਲ ਉਪਲਬਧ ਹੈ। ਭਾਰਤ ’ਚ ਇਸ ਫ਼ੋਨ ਦੀ ਕੀਮਤ 92,999 ਰੁਪਏ ਤੋਂ ਸ਼ੁਰੂ ਹੁੰਦੀ ਹੈ।