ਕਾਰ ’ਚ ਸਫ਼ਰ ਕਰਨਾ ਸਭ ਨੂੰ ਚੰਗਾ ਲੱਗਦਾ ਹੈ। ਕਈ ਲੋਕ ਆਪਣੀ ਕਾਰ ਦੀ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਰੱਖਦੇ ਹਨ। ਬਾਜ਼ਾਰ ’ਚ ਕਾਰਾਂ ਲਈ ਬਹੁਤ ਸਾਰੀਆਂ ਅਕਸੈਸਰੀਜ਼ ਤੇ ਉਪਕਰਣ ਉਪਲਬਧ ਹਨ। ਇੱਥੇ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਚੀਜ਼ਾਂ ਬਾਰੇ ਦੱਸ ਰਹੇ ਹਾਂ, ਜੋ ਤੁਹਾਡੇ ਲਈ ਬਹੁਤ ਲਾਹੇਵੰਦ ਸਿੱਧ ਹੋ ਸਕਦੀਆਂ ਹਨ:
ਪੋਰਟੇਬਲ ਏਅਰ ਕੰਪ੍ਰੈਸਰ ਕਾਰ ਹੋਵੇ ਜਾਂ ਬਾਈਕ: ਕਈ ਵਾਰ ਸਫ਼ਰ ਦੌਰਾਨ ਟਾਇਰਾਂ ’ਚ ਹਵਾ ਘਟ ਜਾਂਦੀ ਹੈ। ਪੰਕਚਰ ਕਿਟ ਨਾਲ ਟਾਇਰ ਰਿਪੇਅਰ ਤਾਂ ਹੋ ਜਾਂਦਾ ਹੈ ਪਰ ਹਵਾ ਭਰਨ ਲਈ ਸੋਚਣਾ ਪੈਂਦਾ ਹੈ। ਇਸ ਹਾਲਤ ਨਾਲ ਨਿਪਟਣ ਲਈ Mi ਦਾ ਨਵਾਂ ਪੋਰਟੇਬਲ ਇਲੈਕਟ੍ਰਿਕ ਏਅਰ ਕੰਪ੍ਰੈਸਰ ਬਹੁਤ ਕੰਮ ਦਾ ਉਪਕਰਣ ਹੈ। ਇਸ ਪੰਪ ਵਿੱਚ 2000mAh ਦੀ ਲਿਥੀਅਮ ਬੈਟਰੀ ਲੱਗੀ ਹੁੰਦੀ ਹੈ। Mi ਪੋਰਟੇਬਲ ਏਅਰ ਕੰਪ੍ਰੈਸਰ ਦੀ ਕੀਮਤ 2,499 ਰੁਪਏ ਹੈ।
ਵੈਕਿਊਮ ਕਲੀਨਰ ਕਾਰ ਦੀ ਸਫ਼ਾਈ ਲਈ ਵੈਕਿਯੂਮ ਕਲੀਨਰ ਸਭ ਤੋਂ ਵਧੀਆ ਹੁੰਦਾ ਹੈ। ਇਸ ਨਾਲ ਉਨ੍ਹਾਂ ਹਿੱਸਿਆਂ ਦੀ ਵੀ ਸਫ਼ਾਈ ਹੋ ਜਾਂਦੀ ਹੈ, ਜਿੱਥੇ ਹੱਥ ਨਹੀਂ ਪੁੱਜਦਾ। ਯੂਫੀ ਬਾਇ ਐਂਕਰ ਦਾ ਖ਼ਾਸ ਵੈਕਿਯੂਮ ਕਲੀਨਰ ਹੋਮਵੈਕ ਐਚ 11 ਪਿਓਰ ਇੱਕ ਵਧੀਆ ਉਤਪਾਦ ਹੈ। ਇਸ ਨੂੰ ਘਰ ਵਿੱਚ ਵੀ ਵਰਤਿਆ ਜਾ ਸਕਦਾ ਹੈ। ਇਸ ਨੂੰ USB ਚਾਰਜਿੰਗ ਦੀ ਸਪੋਰਟ ਹੈ। ਇਸ ਦਾ ਬੈਟਰੀ ਬੈਕਅਪ ਵਧੀਆ ਹੈ। ਇਸ ਦੀ ਓਜ਼ੋਨ ਏਅਰ ਪਿਓਰੀਫ਼ੇਸ਼ਨ ਟੈਕਨੋਲੋਜੀ ਬਦਬੂ ਖ਼ਤਮ ਕਰਦੀ ਹੈ। ਇਸ ਦੀ ਕੀਮਤ 3,999 ਰੁਪਏ ਹੈ।
ਕਾਰ ਏਅਰ ਪਿਓਰੀਫ਼ਾਇਰ ਵਧਦੇ ਵਾਯੂ ਪ੍ਰਦੂਸ਼ਣ ਨੂੰ ਵੇਖਦਿਆਂ ਕਾਰ ’ਚ ਏਅਰ ਪਿਓਰੀਫ਼ਾਇਰ ਰੱਖਣਾ ਵੀ ਹੁਣ ਜ਼ਰੂਰੀ ਹੋ ਗਿਆ ਹੈ। ਕੈਂਟ ਕੰਪਨੀ ਦਾ ਮੈਜਿਕ ਕਾਰ ਏਅਰ ਪਿਓਰੀਫ਼ਾਇਰ ਕਾਫ਼ੀ ਕਿਫ਼ਾਇਤੀ ਅਤੇ ਅਸਰਦਾਰ ਡਿਵਾਈਸ ਹੈ। ਇਹ ਅੱਧੇ ਘੰਟੇ ਵਿੱਚ AQI ਨੂੰ 250 ਤੋਂ 40 ’ਤੇ ਲਿਆ ਸਕਦਾ ਹੈ। ਇਸ ਦੀ ਕੀਮਤ 7,999 ਰੁਪਏ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI