ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਵਿੱਤੀ ਸਾਲ 2020-21 ’ਚ ਕੰਪਨੀ ਦੇ 5 ਮਾਡਲ ਸਭ ਤੋਂ ਵੱਧ ਵਿਕੇ ਹਨ। ਇਨ੍ਹਾਂ ’ਚ 1.72 ਲੱਖ ਯੂਨਿਟ ਦੀ ਵਿਕਰੀ ਨਾਲ Maruti Suzuki Swift ਪਹਿਲੇ ਨੰਬਰ ’ਤੇ ਹੈ। ਇਨ੍ਹਾਂ ਮਾਡਲਾਂ ’ਚ Maruti Suzuki Baleno, WagonR, Alto ਤੇ Dizire ਵੀ ਸ਼ਾਮਲ ਹੈ। ਆਓ ਜਾਣਦੇ ਹਾਂ ਕਿ ਕਿਹੜੀ ਕਾਰ ਦੇ ਕਿੰਨੇ ਯੂਨਿਟ ਵਿਕੇ ਹਨ।
ਇਸ ਮਾਡਲ ਦੀਆਂ ਇੰਨੀਆਂ ਯੂਨਿਟਾਂ ਵਿਕੀਆਂ
ਵਿੱਤੀ ਸਾਲ 2020-21 ’ਚ ਮਾਰੂਤੀ ਸੁਜ਼ੂਕੀ ਸਵਿਫ਼ਟ ਤੋਂ ਬਾਅਦ ਬਲੈਨੋ ਨੇ 1.63 ਲੱਖ ਯੂਨਿਟਾਂ ਵੇਚੀਆਂ। ਵੈਗਨਆਰ 1.60 ਲੱਖ ਯੂਨਿਟ ਦੀ ਵਿਕਰੀ ਨਾਲ ਤੀਜੇ ਨੰਬਰ 'ਤੇ ਹੈ। ਚੌਥੇ ਨੰਬਰ 'ਤੇ ਆਲਟੋ ਰਹੀ, ਜਿਸ ਨੇ ਇਸ ਮਿਆਦ ’ਚ 1.59 ਲੱਖ ਯੂਨਿਟ ਵੇਚੀਆਂ। ਉੱਥੇ ਹੀ ਡਿਜ਼ਾਇਰ 1.28 ਲੱਖ ਯੂਨਿਟ ਦੀ ਵਿਕਰੀ ਨਾਲ ਪੰਜਵੇਂ ਨੰਬਰ 'ਤੇ ਰਹੀ।
ਲਗਾਤਾਰ ਚੌਥੀ ਵਾਰ ਇਹ ਮਾਡਲ ਟਾਪ-5 ’ਚ ਰਹੇ
ਮਾਰੂਤੀ ਸੁਜ਼ੂਕੀ ਅਨੁਸਾਰ ਵਿੱਤੀ ਸਾਲ 2020-21 ’ਚ ਕੰਪਨੀ ਦੇ ਕੁਲ ਯਾਤਰੀ ਵਾਹਨਾਂ ਦੀ ਸੇਲ ’ਚ ਇਨ੍ਹਾਂ ਪੰਜ ਮਾਡਲਾਂ ਦੀ ਹਿੱਸੇਦਾਰੀ ਲਗਭਗ 30% ਹੈ। ਕੰਪਨੀ ਨੇ ਕਿਹਾ ਕਿ ਇਹ ਚੌਥਾ ਸਾਲ ਹੈ, ਜਦੋਂ ਕੰਪਨੀ ਦੇ ਇਹ ਪੰਜ ਮਾਡਲ ਟਾਪ-5 ’ਚ ਰਹੇ ਹਨ।
'ਗਾਹਕਾਂ ਦਾ ਸਾਡੇ 'ਤੇ ਭਰੋਸਾ ਕਾਇਮ ਹੈ'
ਇਸ ਪ੍ਰਾਪਤੀ ਬਾਰੇ ਮਾਰੂਤੀ ਸੁਜ਼ੂਕੀ ਇੰਡੀਆ ਦੇ ਡਾਇਰੈਕਟਰ, ਮਾਰਕੀਟਿੰਗ ਅਤੇ ਸੇਲਜ਼ ਸ਼ਸ਼ਾਂਕ ਸ੍ਰੀਵਾਸਤਵ ਨੇ ਕਿਹਾ ਕਿ ਵੱਧ ਰਹੀ ਮੁਕਾਬਲੇਬਾਜ਼ੀ ਦੇ ਬਾਵਜੂਦ ਵਿੱਤੀ ਸਾਲ 2020-21 ’ਚ ਵਿਕਣ ਵਾਲੇ ਟਾਪ-5 ਯਾਤਰੀ ਵਾਹਨ ਮਾਰੂਤੀ ਸੁਜ਼ੂਕੀ ਨਾਲ ਸਬੰਧਤ ਹਨ। ਸ਼ਸ਼ਾਂਕ ਨੇ ਕਿਹਾ ਕਿ 2020 ਅਰਥਚਾਰੇ ਲਈ ਇਕ ਨਵੀਂ ਚੁਣੌਤੀ ਲੈ ਕੇ ਆਇਆ, ਪਰ ਗਾਹਕਾਂ ਦਾ ਮਾਰੂਤੀ ’ਚ ਭਰੋਸਾ ਕਾਇਮ ਰਿਹਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI