ਇਲੈਕਟ੍ਰਿਕ ਬਾਈਕ ਦੀ ਸਵਾਰੀ ਦਾ ਮਤਲਬ ਹੈ ਤੇਲ 'ਤੇ ਖ਼ਰਚ ਹੋਣ ਵਾਲੇ ਪੈਸੇ ਦੀ ਟੈਨਸ਼ਨ ਤੋਂ ਫ੍ਰੀ ਹੋ ਜਾਣਾ। ਅਜਿਹਾ ਇਸ ਲਈ ਕਿਉਂਕਿ ਇਲੈਕਟ੍ਰਿਕ ਬਾਈਕ ਦਾ ਖਰਚ ਪੈਟਰੋਲ ਬਾਈਕਾਂ ਦੇ ਮੁਕਾਬਲੇ ਕਾਫੀ ਘੱਟ ਹੈ। ਅਜਿਹੇ 'ਚ ਜੇਕਰ ਤੁਸੀਂ ਆਪਣੇ ਲਈ ਇਲੈਕਟ੍ਰਿਕ ਬਾਈਕ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੇਸ਼ 'ਚ ਮੌਜੂਦ 5 ਅਜਿਹੀਆਂ ਇਲੈਕਟ੍ਰਿਕ ਬਾਈਕਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜਿਨ੍ਹਾਂ ਨੂੰ ਕਾਫੀ ਬਿਹਤਰ ਮੰਨਿਆ ਜਾਂਦਾ ਹੈ।
ਓਬੇਨ ਰੋਰ
ਓਬੇਨ ਰੋਰ ਦੀ ਸ਼ੁਰੂਆਤੀ ਕੀਮਤ 99,999 ਰੁਪਏ ਹੈ। ਹਾਲਾਂਕਿ ਇਸ ਦੀ ਡਿਲੀਵਰੀ ਅਜੇ ਸ਼ੁਰੂ ਨਹੀਂ ਹੋਈ। ਇਹ ਜੁਲਾਈ 'ਚ ਸ਼ੁਰੂ ਹੋਵੇਗੀ। ਬਾਈਕ 'ਚ ਇੱਕ ਵੱਡਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਹੈ, ਜਿਸ 'ਤੇ ਤੁਹਾਨੂੰ ਸਪੀਡ, ਬੈਟਰੀ ਚਾਰਜ, ਰਾਈਡਿੰਗ ਰੇਂਜ ਸਮੇਤ ਕਈ ਜਾਣਕਾਰੀਆਂ ਮਿਲਣਗੀਆਂ। ਬਾਈਕ 2 ਘੰਟੇ 'ਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ। ਬਾਈਕ 'ਚ ਤਿੰਨ ਰਾਈਡਿੰਗ ਮੋਡ ਹਨ। ਇਹ ਸਿੰਗਲ ਚਾਰਜ 'ਤੇ 150 ਕਿਲੋਮੀਟਰ ਦੀ ਰੇਂਜ ਦਿੰਦੀ ਹੈ।
ਜੋਏ ਈ-ਬਾਈਕ ਮੌਨਸਟਰ
ਜੋਏ ਈ-ਬਾਈਕ ਮੌਨਸਟਰ 'ਚ 72 V, 39 AH ਲਿਥੀਅਮ ਆਇਨ ਬੈਟਰੀ ਹੈ। ਇਸ ਦੀ ਟਾਪ ਸਪੀਡ 60 km/h ਹੈ। ਇਹ ਸਿੰਗਲ ਚਾਰਜ 'ਤੇ 100km ਦੀ ਰੇਂਜ ਦਿੰਦੀ ਹੈ। ਇਸ ਨੂੰ ਫੁੱਲ ਚਾਰਜ ਹੋਣ 'ਚ 5 ਤੋਂ 5.30 ਘੰਟੇ ਦਾ ਸਮਾਂ ਲੱਗਦਾ ਹੈ। ਜੋਏ ਈ-ਬਾਈਕ ਮੌਨਸਟਰ ਦੀ ਕੀਮਤ 98,999 ਰੁਪਏ (ਐਕਸ-ਸ਼ੋਰੂਮ ਦਿੱਲੀ) ਹੈ।
ਰੇਵੋਲਟ ਆਰਵੀ 400
ਰੇਵੋਲਟ ਆਰਵੀ 400 ਸਿੰਗਲ ਚਾਰਜ 'ਤੇ 150 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਇਸ ਨੂੰ ਚਾਰਜ ਕਰਨ 'ਚ ਸਾਢੇ 4 ਘੰਟੇ ਦਾ ਸਮਾਂ ਲੱਗਦਾ ਹੈ। ਇਸ ਦੀ ਕੀਮਤ 1.16 ਲੱਖ ਰੁਪਏ ਹੈ। ਰੇਵੋਲਟ ਆਰਵੀ 400 ਦੀ ਟਾਪ ਸਪੀਡ 85 ਕਿਲੋਮੀਟਰ ਪ੍ਰਤੀ ਘੰਟਾ ਹੈ।
ਕੋਮਾਕੀ ਰੇਂਜਰ
ਕੋਮਾਕੀ ਰੇਂਜਰ ਇੱਕ ਕਰੂਜ਼ਰ ਇਲੈਕਟ੍ਰਿਕ ਬਾਈਕ ਹੈ। ਕੋਮਾਕੀ ਰੇਂਜਰ ਦੀ ਕੀਮਤ 1.68 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ। ਇਹ ਸਿੰਗਲ ਚਾਰਜ 'ਤੇ 220 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਇਸ ਤੋਂ ਇਲਾਵਾ ਲੁੱਕ 'ਚ ਇਹ ਬੁਲੇਟ ਤੇ ਬਜਾਜ ਐਵੇਂਜਰ ਵਰਗੀ ਵਿਖਾਈ ਦਿੰਦੀ ਹੈ।
Tork Kratos R
Tork Kratos R 'ਚ 4 Kwh ਲਿਥੀਅਮ-ਆਇਨ ਬੈਟਰੀ ਪੈਕ ਹੈ। ਇਸ 'ਚ ਇਕ ਪਾਵਰਫੁੱਲ ਇਲੈਕਟ੍ਰਿਕ ਮੋਟਰ ਲਗਾਈ ਗਈ ਹੈ, ਜੋ 9.0 Kw ਦੀ ਪਾਵਰ ਅਤੇ 38 Nm ਦਾ ਟਾਰਕ ਜਨਰੇਟ ਕਰਦੀ ਹੈ। ਇਸ ਬਾਈਕ ਦੀ ਵੱਧ ਤੋਂ ਵੱਧ ਸਪੀਡ 105 kmph ਹੈ।
ਕੰਪਨੀ ਦਾ ਦਾਅਵਾ ਹੈ ਕਿ ਇੱਕ ਵਾਰ ਫੁੱਲ ਚਾਰਜ ਹੋਣ 'ਤੇ ਇਹ ਬਾਈਕ 180km ਤੱਕ ਦੀ ਰੇਂਜ ਦੇ ਸਕਦੀ ਹੈ। ਇਸ ਦੀ ਕੀਮਤ 1.17 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਇਹ ਵੀ ਪੜ੍ਹੋ: Coronavirus India Updates: ਇੱਕ ਦਿਨ 'ਚ ਕੋਰੋਨਾ ਦੇ 2,067 ਨਵੇਂ ਕੇਸ, ਮਰੀਜ਼ਾਂ ਦੀ ਗਿਣਤੀ 66% ਵਧੀ
Car loan Information:
Calculate Car Loan EMI