Tata Fortuner: ਭਾਰਤੀ ਬਾਜ਼ਾਰ ਵਿੱਚ ਕਈ ਲਗਜ਼ਰੀ ਕਾਰਾਂ ਵੇਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ ਵਿੱਚ ਹੈ। ਹੁਣ ਹਰ ਕੋਈ ਮਹਿੰਗੀਆਂ ਕਾਰਾਂ ਨਹੀਂ ਖ਼ਰੀਦ ਸਕਦਾ, ਪਰ ਕੀ ਕਦੇ ਤੁਹਾਡੇ ਦਿਮਾਗ਼ ਵਿੱਚ ਇਹ ਸਵਾਲ ਆਇਆ ਹੈ ਕਿ ਕੰਪਨੀਆਂ ਮਹਿੰਗੀਆਂ ਗੱਡੀਆਂ ਵੇਚ ਕੇ ਕਿੰਨੀ ਕਮਾਈ ਕਰਦੀਆਂ ਹਨ?


ਇਸ ਮਾਮਲੇ ਵਿੱਚ ਇਹ ਉਹ ਨਹੀਂ ਹੈ ਜੋ ਤੁਸੀਂ ਸੋਚਦੇ ਹੋ, ਸਗੋਂ ਇਸਦੇ ਉਲਟ ਹੈ ਕਿਉਂਕਿ ਟੋਇਟਾ ਫਾਰਚੂਨਰ ਇੱਕ ਅਜਿਹੀ ਗੱਡੀ ਹੈ ਜਿਸ 'ਤੇ ਕੰਪਨੀ ਨੂੰ ਘੱਟ ਤੇ ਸਰਕਾਰ ਨੂੰ ਜ਼ਿਆਦਾ ਕਮਾਈ ਹੁੰਦੀ ਹੈ। ਆਓ ਸਮਝੀਏ ਸਰਕਾਰ ਦੀ 'ਤਿਕੜਮ' !


Toyota Fortunaar ਦੀ ਐਕਸ-ਸ਼ੋਰੂਮ ਕੀਮਤ 33 ਲੱਖ 43 ਹਜ਼ਾਰ ਰੁਪਏ ਹੈ। ਜਦੋਂ ਵੀ ਕੋਈ ਕਾਰ ਵੇਚੀ ਜਾਂਦੀ ਹੈ ਤਾਂ ਨਿਰਮਾਤਾ ਨੂੰ 35 ਤੋਂ 40 ਹਜ਼ਾਰ ਰੁਪਏ ਦੀ ਕਮਾਈ ਹੁੰਦੀ ਹੈ, ਜਦਕਿ ਡੀਲਰ ਨੂੰ 1 ਲੱਖ ਰੁਪਏ ਦੀ ਆਮਦਨ ਹੁੰਦੀ ਹੈ। ਇਸ ਤੋਂ ਇਲਾਵਾ ਜੇ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਨੂੰ ਸਾਰੇ ਟੈਕਸਾਂ ਸਮੇਤ ਇੱਕ ਸੇਲ 'ਤੇ 1 ਲੱਖ ਰੁਪਏ ਤੱਕ ਦੀ ਕਮਾਈ ਹੁੰਦੀ ਹੈ।


ਇਸ ਕਾਰ ਬਾਰੇ  ਸਾਲ 2022 ਵਿੱਚ  ਯੂਟਿਊਬਰ ਤੇ ਸੀਏ ਸਾਹਿਲ ਜੈਨ ਨੇ ਆਪਣੇ ਇੱਕ ਵੀਡੀਓ ਵਿੱਚ ਕਿਹਾ ਸੀ ਕਿ ਜੇਟੋਇਟਾ ਫਾਰਚੂਨਰ ਦੀ ਐਕਸ-ਸ਼ੋਰੂਮ ਕੀਮਤ 39,28,000 ਰੁਪਏ (ਉਸ ਸਮੇਂ ਦੀ ਕੀਮਤ) ਹੈ, ਤਾਂ ਕਾਰ ਦੀ ਅਸਲ ਕੀਮਤ 26,27,000 ਰੁਪਏ ਹੈ, ਜਦੋਂ ਕਿ ਬਾਕੀ ਰਕਮ GST ਦੇ ਦੋ ਹਿੱਸਿਆਂ ਦੇ ਕਾਰਨ ਜੋੜੀ ਗਈ ਹੈ। ਜੀਐਸਟੀ ਮੁਆਵਜ਼ਾ 22 ਪ੍ਰਤੀਸ਼ਤ ਅਤੇ ਜੀਐਸਟੀ 28 ਪ੍ਰਤੀਸ਼ਤ ਹੈ।


ਇਸ ਤੋਂ ਇਲਾਵਾ ਕਾਰ 'ਤੇ ਹੋਰ ਚਾਰਜ ਲਗਾਏ ਜਾਂਦੇ ਹਨ ਅਤੇ ਇਸ ਪੈਸੇ 'ਚ ਰਜਿਸਟ੍ਰੇਸ਼ਨ, ਲੌਜਿਸਟਿਕਸ, ਫਾਸਟੈਗ ਆਦਿ ਸਭ ਕੁਝ ਸ਼ਾਮਲ ਹੁੰਦਾ ਹੈ। ਸਾਰੇ ਟੈਕਸਾਂ ਅਤੇ ਫੀਸਾਂ ਸਮੇਤ ਸਰਕਾਰ ਦੀ ਕੁੱਲ ਕਮਾਈ 18 ਲੱਖ ਰੁਪਏ ਤੋਂ ਵੱਧ ਬਣਦੀ ਹੈ। ਲਗਜ਼ਰੀ ਕਾਰਾਂ ਦੀ ਵਿਕਰੀ ਨਾਲ ਕੰਪਨੀਆਂ ਨੂੰ ਵੱਧ ਮਾਰਜਿਨ ਅਤੇ ਡੀਲਰਾਂ ਨੂੰ ਵੱਧ ਕਮਿਸ਼ਨ ਮਿਲਦਾ ਹੈ, ਜਦਕਿ ਲਗਜ਼ਰੀ ਕਾਰਾਂ 'ਤੇ ਟੈਕਸ ਦਾ ਬੋਝ ਵੀ ਵੱਧ ਹੁੰਦਾ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Car loan Information:

Calculate Car Loan EMI