ਬੈਂਗਲੁਰੂ: TVS ਮੋਟਰ ਕੰਪਨੀ ਨੇ ਆਪਣਾ ਪਹਿਲਾ ਇਲੈਕਟ੍ਰਿਕ ਸਕੂਟਰ iQube ਲਾਂਚ ਕੀਤੀ ਹੈ। ਨਵੇਂ TVS iQube ਇਲੈਕਟ੍ਰਿਕ ਸਕੂਟਰ ਦੀ ਕੀਮਤ 1.15 ਲੱਖ ਹੈ (ਆਨ-ਰੋਡ, ਬੈਂਗਲੁਰੂ) ਤੇ ਦੂਜੇ ਸ਼ਹਿਰਾਂ ਵਿੱਚ ਮਾਡਲ ਪੇਸ਼ ਕਰਨ ਤੋਂ ਪਹਿਲਾਂ ਇਸ ਨੂੰ ਆਪਣੇ ਘਰੇਲੂ ਬਾਜ਼ਾਰ ਬੰਗਲੌਰ ਵਿੱਚ ਵੇਚਿਆ ਜਾਵੇਗਾ। ਤੁਸੀਂ 5,000 ਰੁਪਏ ਦੀ ਰਕਮ ਦੇ ਕਿ TVS iQube ਇਲੈਕਟ੍ਰਿਕ ਬੁੱਕ ਕਰ ਸਕਦੇ ਹੋ।


ਇਸ ਇਲੈਕਟ੍ਰਿਕ ਸਕੂਟਰ ਨੂੰ ਸਭ ਤੋਂ ਪਹਿਲਾਂ 2012 ਦੇ ਆਟੋ ਐਕਸਪੋ ਵਿੱਚ ਇਕ ਸੰਕਲਪ ਵਜੋਂ ਪ੍ਰਦਰਸ਼ਿਤ ਕੀਤਾ ਗਿਆ ਸੀ। ਨਵਾਂ TVS iQube ਸਮਾਰਟਐਕਸ ਕੁਨੈਕਟ, LED DRL ਹੈੱਡਲੈਂਪ ਤੇ ਟੇਲਲਾਈਟ ਦੇ ਨਾਲ ਆਇਆ ਹੈ। ਸਕੂਟਰ ਇੱਕ ਇਲੈਕਟ੍ਰਿਕ ਮੋਟਰ ਦੁਆਰਾ ਸੰਚਾਲਿਤ ਹੈ ਜੋ ਲੱਗਭਗ 6 Bhp ਤੇ 140 Nm ਦਾ ਪੀਕ ਟਾਰਕ ਆਉਟਪੁੱਟ ਪੈਦਾ ਕਰਦਾ ਹੈ। ਇਸ ਦੀ ਟਾਪ ਸਪੀਡ 78 kmph ਹੈ।








ਸਕੂਟਰ ਇਕੋ ਚਾਰਜ 'ਤੇ 75 km ਦੀ ਮਾਈਲੇਜ ਦੇਵੇਗਾ। ਇਸ ਵਿੱਚ ਇੱਕ 4.5 ਕਿਲੋਵਾਟ ਦੀ ਲੀਥੀਅਮ-ਆਇਨ ਬੈਟਰੀ ਹੈ, ਜੋ ਕਿ 5 ਘੰਟਿਆਂ ਵਿੱਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ। ਫਿਲਹਾਲ TVS iQube ਲਈ ਕੋਈ ਤੇਜ਼-ਚਾਰਜਿੰਗ ਉਪਲਬਧ ਨਹੀਂ ਹੈ। ਇਹ ਰਵਾਇਤੀ ਹੱਬ ਮੋਟਰ ਦੀ ਵਰਤੋਂ ਕਰਦਾ ਹੈ।

TVS ਦਾ ਕਹਿਣਾ ਹੈ ਕਿ ਬੈਟਰੀ ਮੈਨੇਜਮੈਂਟ ਸਿਸਟਮ, ਸਾੱਫਟਵੇਅਰ ਵਿਕਾਸ ਤੇ ਇਲੈਕਟ੍ਰਿਕ ਮੋਟਰ ਨੂੰ ਭਾਰਤ ਵਿੱਚ ਹੀ ਡਿਜ਼ਾਇਨ ਅਤੇ ਵਿਕਸਿਤ ਕੀਤਾ ਗਿਆ ਹੈ।


Car loan Information:

Calculate Car Loan EMI