ਨਵੀਂ ਦਿੱਲੀ: ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਨੇ ਕਿਹਾ ਮੇਰੀ ਪਤਨੀ ਹਿੰਦੂ ਹੈ, ਮੈਂ ਮੁਸਲਮਾਨ ਹਾਂ ਤੇ ਮੇਰੇ ਬੱਚੇ ਹਿੰਦੁਸਤਾਨ ਹਨ। ਲੰਬੇ ਸਮੇਂ ਤੋਂ ਫ਼ਿਲਮੀ ਦੁਨੀਆਂ ਤੋਂ ਦੂਰ ਕਿੰਗ ਖ਼ਾਨ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਹੁਣ ਹਾਲ ਹੀ ਵਿੱਚ ਸ਼ਾਹਰੁਖ ਟੀਵੀ ਡਾਂਸ ਰਿਐਲਿਟੀ ਸ਼ੋਅ ਡਾਂਸ ਪਲੱਸ 5 ਵਿੱਚ ਪਹੁੰਚੇ ਸਨ ਜਿਸ ਦੌਰਾਨ ਉਨ੍ਹਾਂ ਇਹ ਬਿਆਨ ਦਿੱਤਾ।



ਸ਼ਾਹਰੁਖ ਸ਼ਨੀਵਾਰ ਰਾਤ ਨੂੰ ਟੀਵੀ 'ਤੇ ਪ੍ਰਸਾਰਿਤ ਸ਼ੋਅ 'ਚ ਮਹਿਮਾਨ ਵਜੋਂ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਕਈ ਖੁਲਾਸੇ ਕੀਤੇ। ਇਸ ਦੌਰਾਨ ਉਨ੍ਹਾਂ ਆਪਣੇ ਅਤੇ ਆਪਣੇ ਧਰਮ ਬਾਰੇ ਕਿਹਾ, "ਅਸੀਂ ਕੋਈ ਹਿੰਦੂ-ਮੁਸਲਿਮ ਦੀ ਗੱਲ ਨਹੀਂ ਕੀਤੀ। "ਮੇਰੀ ਪਤਨੀ ਹਿੰਦੂ ਹੈ, ਮੈਂ ਮੁਸਲਮਾਨ ਹਾਂ ਤੇ ਮੇਰੇ ਜੋ ਬੱਚੇ ਹਨ, ਉਹ ਹਿੰਦੁਸਤਾਨ ਹਨ।"

ਸ਼ਾਹਰੁਖ ਨੇ ਆਪਣੇ ਬੱਚਿਆਂ ਦੇ ਸਕੂਲ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਸਕੂਲ ਦਾ ਫਾਰਮ ਭਰਨਾ ਪੈਂਦਾ ਹੈ ਤਾਂ ਧਰਮ ਕੀ ਹੈ? ਵੀ ਲਿੱਖਣਾ ਪੈਂਦਾ ਹੈ। ਉਸ ਨੇ ਦੱਸਿਆ, "ਜਦੋਂ ਮੇਰੀ ਬੇਟੀ ਛੋਟੀ ਸੀ, ਉਸ ਨੇ ਆ ਕੇ ਮੈਨੂੰ ਪੁੱਛਿਆ ਕਿ ਅਸੀਂ ਕਿਹੜੇ ਧਰਮ ਤੋਂ ਹਾਂ। ਉਨ੍ਹਾਂ ਕਿਹਾ ਤਾਂ ਮੈਂ ਉਸ ਨੂੰ ਕਿਹਾ ਅਸੀਂ ਭਾਰਤੀ ਹੀ ਹਾਂ, ਕੋਈ ਧਰਮ ਨਹੀਂ ਤੇ ਹੋਣਾ ਵੀ ਨਹੀਂ ਚਾਹੀਦਾ।" ਸ਼ਾਹਰੁਖ ਦੀਆਂ ਇਨ੍ਹਾਂ ਗੱਲਾਂ ਨੂੰ ਸੁਣਦਿਆਂ ਉਥੇ ਮੌਜੂਦ ਸਾਰੇ ਲੋਕਾਂ ਨੇ ਉਸ ਦੀ ਪ੍ਰਸ਼ੰਸਾ ਕੀਤੀ।