ਕੈਪਟਨ ਮੁੜ ਵਾਅਦੇ ਤੋਂ ਮੁੱਕਰੇ, 26 ਜਨਵਰੀ 'ਤੇ ਸਮਾਰਟਫੋਨ ਲਿਆਉਣਾ ਹੀ ਭੁੱਲੇ
ਏਬੀਪੀ ਸਾਂਝਾ | 26 Jan 2020 12:27 PM (IST)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਆਪਣਾ ਵਾਅਦਾ ਤੋੜਦੇ ਨਜ਼ਰ ਆ ਰਹੇ ਹਨ। ਕੈਪਟਨ ਨੇ 2 ਦਸੰਬਰ ਨੂੰ ਇਸ 26 ਜਨਵਰੀ ਮੌਕੇ ਆਪਣਾ ਸਮਾਰਟਫੋਨ ਵੰਡਣ ਦਾ ਵਾਅਦਾ ਪੂਰਾ ਕਰਨ ਦਾ ਐਲਾਨ ਕੀਤਾ ਸੀ, ਪਰ ਅੱਜ ਵੀ ਇਹ ਵਾਅਦਾ ਸਿਰ੍ਹੇ ਚੜ੍ਹਦਾ ਨਹੀਂ ਦਿਖਿਆ।
ਪਵਨਪ੍ਰੀਤ ਕੌਰ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਆਪਣਾ ਵਾਅਦਾ ਤੋੜਦੇ ਨਜ਼ਰ ਆ ਰਹੇ ਹਨ। ਕੈਪਟਨ ਨੇ 2 ਦਸੰਬਰ ਨੂੰ ਇਸ 26 ਜਨਵਰੀ ਮੌਕੇ ਆਪਣਾ ਸਮਾਰਟਫੋਨ ਵੰਡਣ ਦਾ ਵਾਅਦਾ ਪੂਰਾ ਕਰਨ ਦਾ ਐਲਾਨ ਕੀਤਾ ਸੀ, ਪਰ ਅੱਜ ਵੀ ਇਹ ਵਾਅਦਾ ਸਿਰ੍ਹੇ ਚੜ੍ਹਦਾ ਨਹੀਂ ਦਿਖਿਆ। ਕੈਪਟਨ ਨੇ ਟਵੀਟ ਕਰਕੇ ਕਿਹਾ ਸੀ ਕਿ ਉਹ 26 ਜਨਵਰੀ ਨੂੰ 11ਵੀਂ ਤੇ 12ਵੀਂ ਦੀਆਂ ਵਿਦਿਆਰਥਣਾਂ ਨੂੰ 1 ਲੱਖ 60 ਹਜ਼ਾਰ ਸਮਾਰਟਫੋਨ ਵੰਡਣਗੇ। ਕੈਪਟਨ ਅਮਰਿੰਦਰ ਸਿੰਘ ਅੱਜ ਮੁਹਾਲੀ 'ਚ ਗਣਤੰਤਰ ਦਿਵਸ ਦੇ ਸਮਾਗਮ 'ਤੇ ਤਾਂ ਪਹੁੰਚੇ, ਪਰ ਆਪਣੇ ਵਾਅਦੇ ਮੁਤਾਬਕ ਸ਼ਾਇਦ ਸਮਾਰਟਫੋਨ ਲੈ ਕੇ ਆਉਣਾ ਭੁੱਲ ਗਏ। ਕੈਪਟਨ ਵੱਲੋਂ ਸਮਾਗਮ 'ਚ ਵੀ ਫੋਨ ਵੰਡਣ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਕੈਪਟਨ ਨੇ ਸਾਲ 2016 'ਚ ਸੱਤਾ 'ਚ ਆਉਣ ਤੋਂ ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਨੌਜਵਾਨਾਂ ਨੂੰ 50 ਲੱਖ 4 ਜੀ ਸਮਾਰਟਫੋਨ ਵੰਡਣਗੇ।