ਨਵੀਂ ਦਿੱਲੀ: ਗਣਤੰਤਰ ਦਿਵਸ ਪਰੇਡ 'ਚ ਦੇਸ਼ ਦੀ ਤਾਕਤ ਤਾਂ ਦੇਖਣ ਨੂੰ ਮਿਲੇਗੀ ਹੀ, ਪਰ ਨਾਲ ਹੀ ਕੈਪਟਨ ਤਾਨੀਆ ਸ਼ੇਰਗਿਲ ਵੀ ਖ਼ਾਸ ਖਿੱਚ ਦਾ ਕੇਂਦਰ ਹੈ। ਹਾਲਾਂਕਿ ਪਹਿਲਾਂ ਵੀ ਮਹਿਲਾ ਅਫਸਰ ਗਣਤੰਤਰ ਦਿਵਸ ਪਰੇਡ 'ਚ ਮਾਰਚਪਾਸਟ 'ਚ ਸ਼ਾਮਿਲ ਹੋਈਆਂ ਹਨ, ਪਰ ਚੌਥੀ ਪੀੜੀ ਦੀ ਸੈਨਾ ਅਧਿਕਾਰੀ ਹੋਣ ਦੇ ਕਾਰਨ ਉਹ ਦੇਸ਼ ਭਰ 'ਚ ਚਰਚਾ ਦਾ ਵਿਸ਼ਾ ਬਣ ਗਏ ਹਨ।

ਥਲ ਸੈਨਾ ਦੀ ਸਿਗਨਲ ਕੋਰ ਕਮਾਂਡ ਦੀ ਅਧਿਕਾਰੀ ਤਾਨੀਆ ਸ਼ੇਰਗਿਲ ਰਾਜਪੱਥ 'ਤੇ ਗਣਤੰਤਰ ਦਿਵਸ ਮੌਕੇ 147 ਜਵਾਨਾਂ ਵਾਲੇ ਪੁਰਸ਼ ਕੰਟੀਜੇਂਟ ਦੀ ਅਗੁਵਾਈ ਕਰੇਗੀ। ਪੂਰਾ ਦੇਸ਼ ਤਾਨੀਆਂ ਸ਼ੇਰਲਿ ਦੀ ਚਰਚਾ ਕਰ ਰਿਹਾ ਹੈ। ਸਾਲ 2020 'ਚ ਇਹ ਦੂਸਰਾ ਮੌਕਾ ਹੈ ਜਦ ਤਾਨੀਆਂ ਨੂੰ ਮਿਲਟਰੀ ਪਰੇਡ ਦੀ ਅਗੁਵਾਈ ਕਰਨ ਦਾ ਮੌਕਾ ਮਿਿਲਆ ਹੈ। ਇਸ ਹੀ ਸਾਲ 15 ਜਨਵਰੀ ਨੂੰ ਆਰਮੀ ਡੇ ਮੌਕੇ ਤਾਨੀਆਂ ਸ਼ੇਰਗਿਲ ਨੇ ਪੁਰਸ਼ ਕੰਟੀਜੇਂਟ ਨੂੰ ਲੀਡ ਕਰਨ ਦਾ ਗੌਰਵ ਆਪਣੇ ਨਾਂ ਕੀਤਾ ਸੀ ਅਤੇ ਇਹ ਪਹਿਲੀ ਵਾਰ ਸੀ ਕਿ ਜਦ ਆਰਮੀ ਡੇ ਮੌਕੇ ਕਿਸੇ ਮਹਿਲਾ ਨੇ ਪੁਰਸ਼ ਕੰਟੀਜੇਂਟ ਨੂੰ ਲੀਡ ਕੀਤਾ ਹੋਵੇ।

ਤਾਨੀਆਂ ਪੰਜਾਬ ਦੇ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ। ਦਰਅਸਲ ਤਾਨੀਆਂ ਦੇ ਨਾਂ ਦੀ ਚਰਚਾ ਇਸ ਲਈ ਵੀ ਜ਼ਿਆਦਾ ਹੋ ਰਹੀ ਹੈ ਕਿਉਂਕਿ ਉਹ ਚੌਥੀ ਪੀੜੀ ਦੀ ਸੈਨਿਕ ਅਫਸਰ ਹੈ। ਇਤਿਹਾਸ 'ਚ ਸ਼ਾਇਦ ਪਹਿਲੀ ਵਾਰ ਅਜਿਹਾ ਹੋਇਆ ਹੈ ਜਦ ਇੱਕ ਹੀ ਪਰਿਵਾਰ ਤੋਂ ਲਗਾਤਾਰ ਚੌਥੀ ਪੀੜੀ ਨੇ ਫੌਜ 'ਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਤਾਨੀਆਂ ਦੇਸ਼ ਦੀ ਹਰ ਇੱਕ ਔਰਤ ਲਈ ਪ੍ਰੇਰਣਾ ਦਾ ਸਰੋਤ ਹੈ।