ਨਵੀਂ ਦਿੱਲੀ: ਟੀਵੀਐਸ ਮੋਟਰ ਨੇ ਆਪਣੀ ਨਵੀਂ Apache RTR 160 ਬਾਈਕ ਨੂੰ BS6 ਇੰਜਣ ਨਾਲ ਪੇਸ਼ ਕੀਤਾ ਹੈ। ਨਵੀਂ ਬਾਈਕ ਦਾ BS6 ਵੇਰੀਐਂਟ BS4 ਮਾੱਡਲ ਨਾਲੋਂ ਲਗਭਗ 6,000 ਰੁਪਏ ਮਹਿੰਗਾ ਹੈ। ਇਸਦੀ ਕੀਮਤ ਅਤੇ ਫੀਚਰਸ ਬਾਰੇ ਜਾਣੋ-

ਕੀਮਤ:

ਨਵੀਂ Apache RTR 160 ਦੇ ਰੀਅਰ ਡ੍ਰਮ ਵੇਰੀਐਂਟ ਦੀ ਦਿੱਲੀ 'ਚ ਐਕਸ-ਸ਼ੋਅਰੂਮ ਕੀਮਤ 93,500 ਰੁਪਏ ਹੈ, ਜਦੋਂ ਕਿ ਇਸ ਦੇ ਰਿਅਰ ਡਿਸਕ ਵੇਰੀਐਂਟ ਦੀ ਦਿੱਲੀ 'ਚ ਐਕਸ-ਸ਼ੋਅਰੂਮ ਕੀਮਤ 96,500 ਰੁਪਏ ਹੈ।



ਜ਼ਿਆਦਾ ਪਾਵਰਫੁਲ ਇੰਜਣ:

ਬਾਈਕ '159.7cc ਦਾ ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ 15.5bhp ਦੀ ਪਾਵਰ ਅਤੇ 13.9Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 5-ਸਪੀਡ ਗੀਅਰਬਾਕਸ ਨਾਲ ਲੈਸ ਹੈਪਾਵਰ ਅਤੇ ਟਾਰਕ ਦੀ ਗੱਲ ਕਰੀਏ ਤਾਂ ਇਹ ਇੰਜਣ ਬੀਐਸ 4 ਵਰਜ਼ਨ ਨਾਲੋਂ ਜ਼ਿਆਦਾ ਪਾਵਰਫੁਲ ਹੈ, ਬਾਈਕ ਦਾ ਬੀਐਸ 4 ਵਰਜ਼ਨ 14.9bhp ਦੀ ਪਾਵਰ ਅਤੇ 13.03Nm ਦਾ ਟਾਰਕ ਪ੍ਰਾਪਤ ਕਰਦਾ ਸੀ। ਕੰਪਨੀ ਮੁਤਾਬਕ ਨਵਾਂ BS6 ਇੰਜਣ ਘੱਟ ਸਪੀਡ ਵਿੱਚ ਬਿਹਤਰ ਅਤੇ ਸਮੂਥ ਰਾਈਡ ਦੇਵੇਗਾ, ਇਸ ਦੇ ਨਾਲ ਹੀ ਇਸ 'ਕੰਟਰੋਲ ਰਾਈਡ ਵੀ ਮਿਲੇਗੀ।

ਨਵੇਂ ਬਾਡੀ ਗ੍ਰਾਫਿਕਸ:

ਬੀਐਸ 6 ਇੰਜਣ ਤੋਂ ਇਲਾਵਾ ਨਵੇਂ ਅਪਾਚੇ ਆਰਟੀਆਰ 160 'ਚ ਨਵੇਂ ਬਾਡੀ ਗ੍ਰਾਫਿਕਸ ਵੀ ਹਨ, ਜੋ ਬਾਈਕ ਨੂੰ ਵਧੇਰੇ ਸਪੋਰਟੀ ਲੁੱਕ ਦਿੰਦੇ ਹਨ। ਇਹ ਬਾਈਕ ਮੈਟ ਬਲੂ, ਟੀ ਗ੍ਰੇ, ਪਰਲ ਵ੍ਹਾਈਟ, ਮੈਟ ਰੈਡ, ਗਲੋਸ ਰੈਡ ਅਤੇ ਗਲੋਸ ਬਲੈਕ ਕਲਰ 'ਚ ਉਪਲੱਬਧ ਹੋਵੇਗੀ।

ਸੈਫਟੀ ਫੀਚਰਸ:

ਨਵੀਂ Apache RTR 160 'ਚ ਫਰੰਟ ਡਿਸਕ ਬ੍ਰੇਕ, ਸਿੰਗਲ-ਚੈਨਲ ਏਬੀਐਸ, ਟੇਲੀਸਕੋਪਿਕ ਫੋਰਕ ਅਤੇ ਮੋਨੋ-ਸ਼ੋਕ ਯੂਨਿਟ ਵਰਗੇ ਫੀਚਰਸ ਮਿਲਣਗੇ। ਇਹ ਬਾਈਕ ਹੁਣ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਹੋ ਗਈ ਹੈ। ਗਾਹਕਾਂ ਦੀ ਜ਼ਰੂਰਤ ਦੇ ਅਨੁਸਾਰ, ਇਸ 'ਚ ਬਹੁਤ ਸਾਰੇ ਚੰਗੇ ਫੀਚਰਸ ਵੇਖਣ ਨੂੰ ਮਿਲਦੇ ਹਨ

Car loan Information:

Calculate Car Loan EMI