ਹਰਿਦਵਾਰ: ਯੋਗ ਗੁਰੂ ਰਾਮਦੇਵ ਨੇ ਦੇਸ਼ 'ਚ ਸੀਏਏ, ਐਨਆਰਸੀ ਅਤੇ ਜੇਐਨਯੂ ਹਿੰਸਾ ਨੂੰ ਲੈ ਕੇ ਅੱਜ ਕਈਂ ਵੱਡੇ ਬਿਆਨ ਦਿੱਤੇ ਹਨ। ਸੀਏਏ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਰਾਮਦੇਵ ਨੇ ਕਿਹਾ ਕਿ ਜਿਵੇਂ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਜਿਹਾ ਲੱਗਦਾ ਹੈ ਕਿ ਦੇਸ਼ 'ਚ ਅਰਾਜਕਤਾ ਤੋਂ ਇਲਾਵਾ ਕੁਝ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਦੇਸ਼ 'ਚ ਮੁਸਲਮਾਨ ਦੇਸ਼ਭਗਤ ਵੀ ਹੈ।


ਰਾਮਦੇਵ ਨੇ ਪ੍ਰੈਸ ਕਾਨਫਰੰਸ 'ਚ ਆਿਪਣੀ ਕੰਪਨੀ ਪਤੰਜਲੀ ਦੇ ਏਜੰਡੇ ਨੂੰ ਸਾਹਮਣੇ ਰੱਖੀਆ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ, "ਇਸ ਦੇਸ਼ 'ਚ ਦੇਸ਼ਭਗਤ ਮੁਸਲਮਾਨ ਵੀ ਹੈ, ਪਰ ਕੁਝ ਲੋਕ ਕਦੇ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਕਦੇ ਅਮਿਤ ਸ਼ਾਹ ਦਾ ਸਿਰ ਕੱਟਣ ਦੀ ਧਮਕੀ ਦਿੰਦੇ ਹਨ। ਮੈਂ ਮੁਸਲਿਮ ਸਮਾਜ ਨੂੰ ਅਪੀਲ ਕਰਦਾ ਹੈ ਕਿ ਅਜਿਹੇ ਲੋਕਾਂ 'ਚ ਜਾਓ ਅਤੇ ਇਨ੍ਹਾਂ ਦਾ ਵਿਰੋਧ ਕਰੋ ਤਾਂ ਜੋ ਪੂਰਾ ਮੁਸਲਿਮ ਸਮਾਜ ਬਦਨਾਮ ਨਾ ਹੋਵੇ"

ਇਸ ਤੋਂ ਇਲਾਵਾ ਉਨ੍ਹਾਂ ਕਿਹਾ, "ਸਾਡੇ ਦੇਸ਼ 'ਚ ਕਈ ਵਾਰ ਅਜਿਹੇ ਬਿਆਨ ਦਿੱਤੇ ਗਏ ਜਿਨ੍ਹਾਂ ਤੋਂ ਬਾਅਦ ਪਾਕਿਸਤਾਨ ਦੀ ਸੰਸਦ 'ਚ ਕੋਟ ਕੀਤਾ ਜਾਂਦਾ ਹੈ। ਅਜਿਹੇ ਬਿਆਨਾਂ ਤੋਂ ਵੀ ਬਚਣਾ ਚਾਹਿਦਾ ਹੈ"। ਇਸ ਦੇ ਨਾਲ ਹੀ ਉਨ੍ਹਾਂ ਨੇ ਜੇਐਨਯੂ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦੀਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵਿਰੋਧ ਪ੍ਰਰਦਰਸ਼ਨ ਛੱਡ ਆਪਣੀ ਪੜਾਈ 'ਤੇ ਧਿਆਨ ਦੇਣ।