ਨਵੀਂ ਦਿੱਲੀ: ਭਾਰਤੀ ਟੀਮ ਇਨ੍ਹੀਂ ਦਿਨੀਂ ਨਿਊਜ਼ੀਲੈਂਡ 'ਚ ਹੈ, ਜਿੱਥੇ ਉਸ ਨੂੰ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ। ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਇਹ ਸੀਰੀਜ਼ ਬਹੁਤ ਅਹਿਮ ਹੈ। ਸੀਰੀਜ਼ ਦਾ ਪਹਿਲਾ ਮੈਚ ਸ਼ੁੱਕਰਵਾਰ ਨੂੰ ਆਕਲੈਂਡ ਦੇ ਈਡਨ ਪਾਰਕ ਮੈਦਾਨ 'ਚ ਖੇਡਿਆ ਜਾਵੇਗਾ।
ਜੇ ਅਸੀਂ ਆਕਲੈਂਡ ਦੇ ਮੌਸਮ 'ਤੇ ਨਜ਼ਰ ਮਾਰੀਏ ਤਾਂ ਅੱਜ ਸਵੇਰੇ ਇੱਥੇ ਬਾਰਸ਼ ਹੋਈ, ਪਰ ਉਸ ਤੋਂ ਬਾਅਦ ਸੂਰਜ ਨਿਕਲ ਗਿਆ। ਮੈਚ ਭਾਰਤੀ ਸਮੇਂ ਦੁਪਹਿਰ 12.20 ਵਜੇ (ਸਥਾਨਕ ਸਮੇਂ ਮੁਤਾਬਕ ਸ਼ਾਮ 7.50 ਵਜੇ) ਸ਼ੁਰੂ ਹੋਵੇਗਾ।
ਮੌਸਮ ਦੀ ਜਾਣਕਾਰੀ ਮੁਤਾਬਕ ਮੈਚ ਦੀ ਸ਼ੁਰੂਆਤ ਮੀਂਹ ਦੇ ਕਾਰਨ ਦੇਰੀ ਨਾਲ ਹੋ ਸਕਦੀ ਹੈ, ਪਰ ਭਾਰੀ ਬਾਰਸ਼ ਦੀ ਸੰਭਾਵਨਾ ਨਹੀਂ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਜਿੱਤ ਕੇ ਸ਼ੁਰੂ ਤੋਂ ਹੀ ਕੀਵੀ ਟੀਮ 'ਤੇ ਦਬਾਅ ਬਣਾਉਦੇ ਨਜ਼ਰ ਆਉਣਗੇ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਵੀ ਜਿੱਤ ਦੇ ਨਾਲ ਸੀਰੀਜ਼ ਦੀ ਸ਼ੁਰੂਆਤ ਕਰਨਾ ਚਾਹੁੰਣਗੇ, ਆਖਰੀ ਵਾਰ ਜਦੋਂ 2019 ਦੀ ਸ਼ੁਰੂਆਤ 'ਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਦਾ ਦੌਰਾ ਕੀਤਾ ਸੀ। ਟੀਮ ਇੰਡੀਆ ਨੇ ਵਨਡੇ ਸੀਰੀਜ਼ 4-1 ਨਾਲ ਜਿੱਤੀ ਪਰ ਟੀ-20 'ਚ 1-2 ਨਾਲ ਹਾਰ ਦਾ ਸਾਹਮਣਾ ਵੀ ਕੀਤਾ।
ਭਾਰਤ ਅਤੇ ਨਿਊਜ਼ੀਲੈਂਡ 'ਚ ਪਹਿਲਾ ਟੀ-20 ਅੱਜ, ਜਾਣੋ ਮੌਸਮ ਦੇ ਹਾਲ ਨਾਲ ਹੋਰ ਜਾਣਕਾਰੀ
ਏਬੀਪੀ ਸਾਂਝਾ
Updated at:
24 Jan 2020 11:10 AM (IST)
ਭਾਰਤੀ ਟੀਮ ਇਨ੍ਹੀਂ ਦਿਨੀਂ ਨਿਊਜ਼ੀਲੈਂਡ 'ਚ ਹੈ, ਜਿੱਥੇ ਉਸ ਨੂੰ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ। ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਇਹ ਸੀਰੀਜ਼ ਬਹੁਤ ਅਹਿਮ ਹੈ। ਸੀਰੀਜ਼ ਦਾ ਪਹਿਲਾ ਮੈਚ ਸ਼ੁੱਕਰਵਾਰ ਨੂੰ ਆਕਲੈਂਡ ਦੇ ਈਡਨ ਪਾਰਕ ਮੈਦਾਨ 'ਚ ਖੇਡਿਆ ਜਾਵੇਗਾ।
- - - - - - - - - Advertisement - - - - - - - - -