ਨਵੀਂ ਦਿੱਲੀ: ਇਸ ਸ਼ੁੱਕਰਵਾਰ ਸਿਨੇਮਾਘਰਾਂ 'ਚ ਦੋ ਵੱਡੀਆਂ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਜਿਨ੍ਹਾਂ 'ਚ ਕੰਗਨਾ ਰਨੌਤ ਅਤੇ ਜੱਸੀ ਗਿੱਲ ਦੀ 'ਪੰਗਾ' ਹੈ ਅਤੇ ਦੂਜੇ ਪਾਸੇ ਵਰੁਣ ਧਵਨ ਅਤੇ ਸ਼੍ਰੱਧਾ ਕਪੂਰ ਦੀ 'ਸਟ੍ਰੀਟ ਡਾਂਸਰ' ਹੈ। ਜਿਨ੍ਹਾਂ ਦੇ ਕਲੈਸ਼ ਦਾ ਅਸਰ ਇਨ੍ਹਾਂ ਦੀ ਕਮਾਈ 'ਤੇ ਜ਼ਰੂਰ ਪਵੇਗਾ। ਇਸ ਦੇ ਨਾਲ ਹੀ ਵੇਖਣਾ ਖਾਸ ਬਣਦਾ ਹੈ ਕਿ ਆਕਰ ਪਹਿਲੇ ਦਿਨ ਦੀ ਕਮਾਈ 'ਚ ਬਾਜ਼ੀ ਕੌਣ ਮਾਰਦਾ ਹੈ।

ਟ੍ਰੈਡ ਐਨਾਲਿਸਟ ਗਿਰੀਸ਼ ਜੌਹਰ ਦਾ ਕਹਿਣਾ ਹੈ ਕਿ ਵਰੁਣ ਧਵਨ ਦੀ ਫ਼ਿਲਮ ਕੰਗਨਾ ਦੀ ਫ਼ਿਲਮ 'ਪੰਗਾ' ਨੂੰ ਕਲੈਕਸ਼ਨ ਦੇ ਮਾਮਲੇ 'ਚ ਪਛਾੜ ਸਕਦੀ ਹੈ। ਉਨ੍ਹਾਂ ਮੁਤਾਬਕ ਫਸਟ ਡੇਅ ਸਟ੍ਰੀਟ ਡਾਂਸਰ 3ਡੀ ਦਾ ਦਬਦਬਾ ਰਹੇਗਾ। ਡਾਂਸ ਥੀਮ 'ਤੇ ਬੇਸਡ ਫ਼ਿਲਮ ਨੂੰ ਏਬੀਸੀਡੀ ਫ੍ਰੈਂਚਾਈਜ਼ੀ ਦਾ ਫਾਈਦਾ ਮਿਲੇਗਾ। ਰੈਮੋ ਡਿਸੂਜ਼ਾ ਦੀ ਡਾਇਰੈਕਸ਼ਨ 'ਚ ਬਣੀ ਡਾਂਸ ਫ਼ਿਲਮ ਪਹਿਲੇ ਦਿਨ 14-15 ਕਰੋੜ ਰੁਪਏ ਦੀ ਕਮਾਈ ਕਰ ਸਕਦੀ ਹੈ।



ਉਧਰ ਦੂਜੇ ਪਾਸੇ ਫ਼ਿਲਮ 'ਪੰਗਾ' ਨੂੰ ਗਿਰੀਸ਼ ਜੌਹਰ ਦਾ ਮਨਣਾ ਹੈ ਕਿ ਇਹ ਫ਼ਿਲਮ ਪਹਿਲੇ ਦਿਨ 4-5 ਕਰੋੜ ਰੁਪਏ ਦੀ ਕਮਾਈ ਕਰ ਪਾਵੇਗੀ। ਇਸ ੁਫ਼ਿਲਮ 'ਚ ਲੀਡ ਰੋਲ 'ਚ ਕੰਗਾਨ ਰਨੌਤ ਅਤੇ ਪੰਜਾਬੀ ਸਿੰਗਰ ਜੱਸੀ ਗਿੱਲ ਹਨ। ਜਿਸ ਦਾ ਡਾਇਰੈਕਸ਼ਨ ਅਸ਼ਵਨੀ ਅਈਅਰ ਨੇ ਕੀਤਾ ਹੈ।



ਇਸ ਦੇ ਨਾਲ ਹੀ 'ਪੰਗਾ' ਨੂੰ 1500 ਸਕਰੀਨਸ ਅਤੇ 'ਸਟ੍ਰੀਟ ਡਾਂਸਰ' ਨੂੰ 3000 ਸਕਰੀਨਸ ਮਿਲੇ ਹਨ। ਉਂਝ ਕੰਗਨਾ ਦੀ 'ਪੰਗਾ' ਦਾ ਟ੍ਰੇਲਰ ਲੋਕਾਂ ਨੂੰ ਕਾਫੀ ਪਸੰਦ ਆਇਆ ਹੈ। ਫ਼ਿਲਮ 'ਚ ਕੰਗਨਾ ਨੇ ਹਾਊਸ-ਵਾਈਫ ਦੇ ਨਾਲ ਇੱਕ ਕੱਬਡੀ ਪਲੇਅਰ ਦਾ ਰੋਲ ਪਲੇਅ ਕੀਤਾ ਹੈ।