ਫਿਲਹਾਲ ਮੌਜੂਦਾ ਬੀਐਸ 4 ਟੀਵੀਐਸ ਵਿਕਟਰ ਦੇ ਬੇਸ ਡ੍ਰਮ ਵੇਰੀਐਂਟ ਦੀ ਕੀਮਤ 56,622 ਰੁਪਏ ਹੈ, ਜਦਕਿ ਇਸ ਦੇ ਫਰੰਟ ਡਿਸਕ ਬ੍ਰੇਕ ਵੇਰੀਐਂਟ ਦੀ ਕੀਮਤ 58,622 ਰੁਪਏ ਹੈ ਅਤੇ ਪ੍ਰੀਮੀਅਮ ਐਡੀਸ਼ਨ ਵੇਰੀਐਂਟ ਦੀ ਕੀਮਤ 59,602 ਰੁਪਏ ਹੈ। ਇਹ ਸਾਰੀਆਂ ਕੀਮਤਾਂ ਦਿੱਲੀ ਐਕਸ ਸ਼ੋਅ ਰੂਮ ਵਿੱਚ ਹਨ।
ਇਹ ਮੰਨਿਆ ਜਾ ਰਿਹਾ ਹੈ ਕਿ ਬਾਈਕ ਵਿੱਚ BS6 Radeon ਵਾਲਾ ਇੰਜਨ ਦੇ ਸਕਦੀ ਹੈ, ਜਦੋਂ ਕਿ ਕੁਝ ਰਿਪੋਰਟਾਂ ਵਿੱਚ 'ਚ ਕਿਹਾ ਗਿਆ ਹੈ ਕਿ ਇਹ ਨਹੀਂ ਹੋਵੇਗਾ। ਕਿਉਂਕਿ BS6 Radeon ਅਤੇ ਬੀਐਸ 6 ਵਿਕਟਰ 'ਚ ਭਾਵੇਂ ਇੰਜਣ ਸੇਮ ਹੋ, ਪਾਵਰ ਅਤੇ ਟਾਰਕ ਵੱਖੋ ਵੱਖਰੇ ਹੋ ਸਕਦੇ ਹਨ। ਮੌਜੂਦਾ ਬੀਐਸ 4 ਟੀਵੀਐਸ ਵਿਕਟਰ ਨੂੰ 9.6PS ਦੀ ਪਾਵਰ ਅਤੇ 9.4NM ਟਾਰਕ ਮਿਲਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਨਵੇਂ ਵਿਕਟਰ ‘ਚ ਟੀਵੀਐਸ ਦੀ ਫਿਊਲ ਇੰਜੈਕਸ਼ਨ ਟੈਕਨਾਲੋਜੀ ਅਤੇ ਗਲਾਈਡ ਥਰੂ ਟੈਕਨਾਲੋਜੀ (ਜੀਟੀਟੀ) ਵੀ ਦਿੱਤੀ ਜਾ ਸਕਦੀ ਹੈ।
ਮਾਰੂਤੀ ਨੇ ਕਾਰਾਂ ਵੇਚਣ ਲਈ ਕੱਢੀ ਨਵੀਂ ਸਕੀਮ, ਪਹਿਲਾਂ ਖਰੀਦੋ, ਫਿਰ ਕਰਿਓ ਭੁਗਤਾਨ
ਬਾਈਕ ਵਿਚ ਕੁਝ ਬਦਲਾਵ ਵੀ ਵੇਖੇ ਜਾ ਸਕਦੇ ਹਨ, ਨਾਲ ਹੀ ਇਸ ‘ਚ ਨਵੇਂ ਫੀਚਰ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ। ਜਿਸ ਕਾਰਨ ਇਸ ਬਾਈਕ ਦੇ ਨਵੇਂ ਮਾਡਲਾਂ ਦੀ ਕੀਮਤ ਵਧਣ ਦੀ ਉਮੀਦ ਹੈ। ਹੁਣ ਤਕ ਇਸ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ ਕਿ ਨਵਾਂ ਵਿਕਟਰ ਕਦੋਂ ਤੱਕ ਆਵੇਗਾ। ਪਰ ਜੇ ਸਰੋਤ ਦੀ ਮੰਨੀਏ ਤਾਂ ਇੱਕ ਨਵਾਂ ਮਾਡਲ ਜਲਦੀ ਆ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Car loan Information:
Calculate Car Loan EMI