ਨਵੀਂ ਦਿੱਲੀ: ਭਾਰਤੀ ਕਾਰ ਬਾਜ਼ਾਰ ’ਚ ਟਾਟਾ ਮੋਟਰਜ਼ ਆਪਣੀ ਪੁਜ਼ੀਸ਼ਨ ਮਜ਼ਬੂਤ ਕਰਨ ਲਈ ਇੱਕ ਵਾਰ ਫਿਰ ਜ਼ੋਰ ਲਾ ਰਹੀ ਹੈ। ਕੰਪਨੀ ਆਪਣੇ ਦੋ ਮਾਡਲ ਨੈਕਸਨ ਤੇ ਅਲਟ੍ਰੋਜ਼ ਦੀ ਵਿਕਰੀ ਤੋਂ ਕਾਫ਼ੀ ਉਤਸ਼ਾਹਿਤ ਹੈ। ਅਗਲੇ ਵਿੱਤੀ ਵਰ੍ਹੇ 2021-22 ਦੌਰਾਨ ਇਹ ਸਥਾਨਕ ਬਾਜ਼ਾਰ ਵਿੱਚ ਆਪਣੀ ਪ੍ਰੋਡਕਸ਼ਨ ਨੂੰ ਚਾਰ ਲੱਖ ਯੂਨਿਟਾਂ ਤੱਕ ਲਿਜਾਣਾ ਚਾਹੁੰਦੀ ਹੈ। ਜੇ ਕੰਪਨੀ ਨੇ ਇਹ ਟੀਚਾ ਹਾਸਲ ਕਰ ਲਿਆ, ਤਾਂ ਇਹ ਭਾਰਤ ’ਚ ਹੁਦ ਤੱਕ ਦਾ ਸਭ ਤੋਂ ਵੱਡਾ ਵਿਕਰੀ ਟਾਰਗੈੱਟ ਪੂਰਾ ਕਰ ਲਵੇਗੀ। ਇੰਝ ਭਾਰਤੀ ਕਾਰ ਬਾਜ਼ਾਰ ’ਚ ਉਹ 10 ਫ਼ੀਸਦੀ ਦੀ ਹਿੱਸੇਦਾਰੀ ਹਾਸਲ ਕਰਨ ਵੱਲ ਵੀ ਵਧ ਸਕਦੀ ਹੈ।


 


ਕੰਪਨੀ ਆਪਣੇ ਐਸਯੂਵੀ ਸੈਗਮੈਂਟ ਉੱਤੇ ਕਾਫ਼ੀ ਧਿਆਨ ਦੇ ਰਹੀ ਹੈ। ਨੈਕਸਨ ਤੇ ਅਲਟ੍ਰੋਜ਼ ਦੀ ਵਧੀਆ ਵਿਕਰੀ ਨੇ ਇਸ ਦਾ ਹੌਸਲਾ ਵਧਾਇਆ ਹੈ। ਕੰਪਨੀ ਹੁਣ ਆਪਣੇ ਬਾਜ਼ਾਰ ਦਾ ਹੋਰ ਵਿਸਥਾਰ ਕਰਨ ਜਾ ਰਹੀ ਹੈ। ਕੰਪਨੀ ਦਾ ਉਤਪਾਦਨ ਤੇਜ਼ ਕਰਨ ਦਾ ਵੱਡਾ ਇਰਾਦਾ ਹੈ। ਉਂਝ ਭਾਵੇਂ ਸੈਮੀ ਕੰਡਕਟਰ ਦਾ ਸਪਲਾਈ ਦੀ ਘਾਟ ਇਸ ਵਿੱਚ ਅੜਿੱਕਾ ਪੈਦਾ ਕਰ ਸਕਦੀ ਹੈ।


 


ਟਾਟਾ ਮੋਟਰਜ਼ 2018-19 ਤੋਂ ਹੀ ਟਰਨ ਅਰਾਊਂਡ ਮੋਡ ’ਚ ਚੱਲ ਰਹੀ ਹੈ। ਵਿੱਤੀ ਵਰ੍ਹੇ 2020-21 ਦੌਰਾਨ ਜੁਲਾਈ ਤੋਂ ਦਸੰਬਰ ਦੌਰਾਨ ਇਸ ਨੇ 41 ਤੋਂ 159 ਫ਼ੀ ਸਦੀ ਦਾ ਵੱਡਾ ਵਾਧਾ ਹਾਸਲ ਕੀਤਾ ਹੈ। ਪਿਛਲੇ ਵਿੱਤੀ ਵਰ੍ਹੇ ਦੌਰਾਨ ਇੰਡਸਟ੍ਰੀ ਦੀ ਗ੍ਰੋਥ 16 ਫ਼ੀ ਸਦੀ ਰਹੀ ਸੀ। ਇਸ ਨਾਲ ਭਾਰਤੀ ਕਾਰ ਬਾਜ਼ਾਰ ਵਿੱਚ ਟਾਟਾ ਮੋਟਰਜ਼ ਦੀ ਹਿੱਸੇਦਾਰੀ ਵਧ ਕੇ 8 ਫ਼ੀਸਦੀ ਹੋ ਗਈ। ਪਿਛਲੇ ਸੱਤ ਸਾਲਾਂ ਦਾ ਇਹ ਇਸ ਦਾ ਸਰਬੋਤਮ ਪ੍ਰਦਰਸ਼ਨ ਹੈ। ਸਾਲ 2020-21 ਦੌਰਾਨ ਟਾਟਾ ਮੋਟਰਜ਼ ਨੇ 1.38 ਲੱਖ ਯੂਨਿਟਾਂ ਦੀ ਵਿਕਰੀ ਕੀਤੀ ਹੈ।


Car loan Information:

Calculate Car Loan EMI