ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਦੇਸ਼ ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਵਿਰੁੱਧ ਜਿਨਸੀ ਸ਼ੋਸ਼ਣ ਦਾ ਮਾਮਲਾ ਬੰਦ ਕਰ ਦਿੱਤਾ। ਸੁਪਰੀਮ ਕੋਰਟ ਨੇ ਰੰਜਨ ਗੋਗੋਈ ਵਿਰੁੱਧ ਲੱਗੇ ਜਿਨਸੀ ਸ਼ੋਸ਼ਣ ਵਿਰੁੱਧ ਖ਼ੁਦ ਹੀ ਕਾਰਵਾਈ ਕਰਦਿਆਂ ਜਾਂਚ ਸ਼ੁਰੂ ਕੀਤੀ ਸੀ, ਜਿਸ ਨੂੰ ਅੱਜ ਵੀਰਵਾਰ ਨੂੰ ‘ਨਿਆਂਪਾਲਿਕਾ ਵਿਰੁੱਧ ਸਾਜ਼ਿਸ਼’ ਦੱਸਦਿਆਂ ਬੰਦ ਕਰ ਦਿੱਤਾ ਹੈ।

Continues below advertisement

ਦੱਸ ਦੇਈਏ ਕਿ ਇੱਕ ਔਰਤ ਨੇ ਸਾਲ 2019 ’ਚ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਵਿਰੁੱਧ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਇਸ ਮਾਮਲੇ ’ਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਦੋਸ਼ ਬਹੁਤ ਗੰਭੀਰ ਹੈ, ਜੇ ਅਸੀਂ ਆਪਣੀਆਂ ਅੱਖਾਂ ਮੀਟ ਲਈਆਂ ਤਾਂ ਦੇਸ਼ ਦਾ ਭਰੋਸਾ ਖ਼ਤਮ ਹੋ ਜਾਵੇਗਾ।; ਤਦ ਹੀ ਇਸ ਮਾਮਲੇ ਦੀ ਖ਼ੁਦ ਹੀ ਜਾਂਚ ਅਰੰਭ ਕੀਤੀ ਸੀ।

ਇਸ ਮਾਮਲੇ ’ਚ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਏ.ਕੇ. ਪਟਨਾਇਕ ਵੱਲੋਂ ਕੀਤੀ ਜਾਂਚ ਬੇਨਤੀਜਾ ਰਹੀ। ਇਸ ਤੋਂ ਬਾਅਦ ਗੋਗੋਈ ਵਿਰੁੱਧ ਜਿਨਸੀ ਸ਼ੋਸ਼ਣ ਦੇ ਮਾਮਲੇ ਨੂੰ ‘ਨਿਆਂਪਾਲਿਕਾ ਵਿਰੁੱਧ ਸਾਜ਼ਿਸ਼’ ਦੱਸਦਿਆਂ ਬੰਦ ਕਰ ਦਿੱਤਾ ਗਿਆ ਹੈ।

Continues below advertisement